ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਕੰਪਨੀ ਨੇ ਹਾਲ ਹੀ ਵਿੱਚ 'Search By Date' ਫੀਚਰ ਰੋਲਆਊਟ ਕਰਨਾ ਸ਼ੁਰੂ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਵੀ ਪੁਰਾਣੇ ਮੈਸੇਜ ਨੂੰ ਡੇਟ ਰਾਹੀ ਸਰਚ ਕਰ ਸਕੋਗੇ। ਹੁਣ ਕੰਪਨੀ ਇੱਕ ਹੋਰ ਨਵਾਂ ਫੀਚਰ ਲੈ ਕੇ ਆਈ ਹੈ। ਇਸ 'ਚ ਓਵਰਫਲੋ ਮੀਨੂ ਨੂੰ ਨਵੇਂ ਆਈਕਨਸ ਦਿੱਤੇ ਗਏ ਹਨ। ਇਸ ਨਾਲ ਐਪ ਦਾ ਇੰਟਰਫੇਸ ਕਾਫ਼ੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਓਵਰਫਲੋ ਮੀਨੂ ਦੇ ਲਈ ਆਏ ਨਵੇਂ ਆਈਕਨਸ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਵਟਸਐਪ 'ਚ ਹੋਇਆ ਬਦਲਾਅ, ਹੁਣ ਕੋਈ ਨਹੀਂ ਲੈ ਸਕੇਗਾ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ - WhatsApp Latest news
WhatsApp Latest Update: ਮੈਟਾ ਨੇ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਵਧਾਉਣ ਲਈ ਵਟਸਐਪ 'ਚ ਕਾਫ਼ੀ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਵਟਸਐਪ ਦਾ ਇੰਟਰਫੇਸ ਕਾਫ਼ੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।
Published : Mar 1, 2024, 10:22 AM IST
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: ਨਵਾਂ ਫੀਚਰ ਯੂਜ਼ਰਸ ਨੂੰ ਓਵਰਫਲੋ ਮੀਨੂ 'ਚ ਆਫ਼ਰ ਕੀਤੇ ਜਾਣ ਵਾਲੇ ਅਲੱਗ-ਅਲੱਗ ਆਪਸ਼ਨਾਂ ਨੂੰ ਪਹਿਚਾਨਣਾ ਆਸਾਨ ਬਣਾਏਗਾ। ਨਵੇਂ ਮੀਨੂ ਆਈਕਨਸ ਨੂੰ ਕਈ ਟੈਬਾਂ ਦੇ ਲਈ ਰੋਲਆਊਟ ਕੀਤਾ ਗਿਆ ਹੈ, ਜਿਸ 'ਚ ਚੈਟ, ਅਪਡੇਟ ਅਤੇ ਕਾਲ ਸ਼ਾਮਲ ਹਨ। ਨਵਾਂ ਅਪਡੇਟ ਐਪ ਦੇ ਫੰਕਸ਼ਨਸ ਅਤੇ ਮੀਨੂ 'ਚ ਨੈਵੀਗੇਸ਼ਨ ਨੂੰ ਪਹਿਲਾ ਤੋਂ ਬਿਹਤਰ ਕਰੇਗਾ। ਇਸ ਨਾਲ ਵਟਸਐਪ ਦਾ ਲੁੱਕ ਵੀ ਬਦਲਿਆ ਹੋਇਆ ਨਜ਼ਰ ਆਵੇਗਾ। WABetaInfo ਨੇ ਵਟਸਐਪ ਦੇ ਨਵੇਂ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। WABetaInfo ਅਨੁਸਾਰ, ਕੰਪਨੀ ਇਸ ਅਪਡੇਟ ਨੂੰ ਅਜੇ ਬੀਟਾ ਟੈਸਟਰਾਂ ਲਈ ਰੋਲਆਊਟ ਕਰ ਰਹੀ ਹੈ। ਬੀਟਾ ਟੈਸਟਰ ਵਾਲੇ ਯੂਜ਼ਰਸ ਵਟਸਐਪ ਬੀਟਾ ਫਾਰ ਐਡਰਾਈਡ 2.24.5.19 ਅਪਡੇਟ ਨੂੰ ਚੈਕ ਕਰ ਸਕਦੇ ਹਨ। ਬੀਟਾ ਟੈਸਟਰਾਂ ਤੋਂ ਬਾਅਦ ਇਸ ਫੀਚਰ ਨੂੰ ਗਲੋਬਲ ਯੂਜ਼ਰਸ ਲਈ ਰੋਲਆਊਟ ਕਰ ਦਿੱਤਾ ਜਾਵੇਗਾ।
ਪ੍ਰੋਫਾਈਲ ਫੋਟੋ ਦਾ ਨਹੀਂ ਲੈ ਸਕੋਗੇ ਸਕ੍ਰੀਨਸ਼ਾਰਟ:ਵਟਸਐਪ ਯੂਜ਼ਰਸ ਦੀ ਸੁਰੱਖਿਆ ਲਈ ਕੰਪਨੀ ਪ੍ਰੋਫਾਈਲ ਫੋਟੋ ਦੇ ਸਕ੍ਰੀਨਸ਼ਾਰਟ ਨੂੰ ਬਲੌਕ ਕਰ ਰਹੀ ਹੈ। ਹੁਣ ਜਦੋ ਵੀ ਕੋਈ ਵਿਅਕਤੀ ਕਿਸੇ ਦੀ ਪ੍ਰੋਫਾਈਲ ਫੋਟੋ ਦਾ ਸਕ੍ਰੀਨਸ਼ਾਰਟ ਲੈ ਕੇ ਸੇਵ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਤੁਹਾਨੂੰ ਐਪ ਪਾਬੰਦੀ ਦੇ ਕਰਕੇ ਸਕ੍ਰੀਨਸ਼ਾਰਟ ਨਾ ਲੈ ਪਾਉਣ ਦਾ ਨੋਟੀਫਿਕੇਸ਼ਨ ਨਜ਼ਰ ਆਵੇਗਾ। WABetaInfo ਅਨੁਸਾਰ, ਇਸ ਫੀਚਰ ਨੂੰ ਫਿਲਹਾਲ ਬੀਟਾ ਟੈਸਟਰਾਂ ਲਈ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਗਲੋਬਲ ਯੂਜ਼ਰਸ ਲਈ ਵੀ ਰੋਲਆਊਟ ਕਰ ਦਿੱਤਾ ਜਾਵੇਗਾ।