ਹੈਦਰਾਬਾਦ: WWDC 2024 ਇਵੈਂਟ ਦਾ ਯੂਜ਼ਰਸ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਜਲਦ ਹੀ ਇੰਤਜ਼ਾਰ ਹੋ ਜਾਵੇਗਾ। WWDC 2024 ਇਵੈਂਟ ਸ਼ੁਰੂ ਹੋਣ 'ਚ ਕੁਝ ਹੀ ਘੰਟੇ ਰਹਿ ਗਏ ਹਨ। ਐਪਲ ਦਾ ਸਾਲਾਨਾ ਇਵੈਂਟ ਅੱਜ ਰਾਤ 10:30 ਵਜੇ ਸ਼ੁਰੂ ਹੋ ਜਾਵੇਗਾ। ਇਸ ਇਵੈਂਟ 'ਚ ਐਪਲ ਆਪਣੇ iPhone, Mac ਅਤੇ ਹੋਰ ਵੀ ਕਈ ਡਿਵਾਈਸਾਂ ਨੂੰ ਲੈ ਕੇ ਐਲਾਨ ਕਰ ਸਕਦਾ ਹੈ।
WWDC 2024 ਇਵੈਂਟ ਕਦੋ ਹੋਵੇਗਾ ਸ਼ੁਰੂ?:WWDC 2024 ਇਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ। ਇਹ ਇਵੈਂਟ ਲਗਭਗ 90 ਮਿੰਟ ਤੋਂ ਦੋ ਘੰਟੇ ਤੱਕ ਚੱਲਣ ਵਾਲਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ WWDC 2024 ਇਵੈਂਟ ਅੱਜ ਤੋਂ ਲੈ ਕੇ 14 ਜੂਨ ਤੱਕ ਆਯੋਜਿਤ ਕੀਤਾ ਗਿਆ ਹੈ। ਇਸ ਇਵੈਂਟ ਨੂੰ ਐਪਲ ਡਿਵੈਲਪਰ ਐਪ, ਐਪਲ ਵੈੱਬਸਾਈਟ ਅਤੇ Youtube 'ਤੇ ਸਟ੍ਰੀਮ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਯੂਜ਼ਰਸ ਐਪਲ ਟੀਵੀ ਰਾਹੀ ਵੀ ਇਵੈਂਟ ਨੂੰ ਦੇਖ ਸਕਦੇ ਹਨ।