ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme Buds Air 6 Pro ਨੂੰ ਲਾਂਚ ਕਰ ਦਿੱਤਾ ਹੈ। ਹੁਣ ਇਨ੍ਹਾਂ ਏਅਰਬਡਸ ਦੀ ਪਹਿਲੀ ਸੇਲ ਲਾਈਵ ਹੋ ਗਈ ਹੈ। ਇਨ੍ਹਾਂ ਏਅਰਬਡਸ 'ਚ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸਦੇ ਨਾਲ ਹੀ, ਪਹਿਲੀ ਸੇਲ 'ਚ ਤੁਸੀਂ ਇਨ੍ਹਾਂ ਏਅਰਬਡਸ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।
Realme Buds Air 6 Pro ਦੇ ਫੀਚਰਸ:ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਏਅਰਬਡਸ 'ਚ 50db ਤੱਕ ANC ਦਾ ਸਪੋਰਟ ਮਿਲਦਾ ਹੈ, ਜਿਸ ਨਾਲ ਕਾਲਿੰਗ ਦੌਰਾਨ ਸ਼ੋਰ ਨੂੰ ਘੱਟ ਕੀਤਾ ਜਾ ਸਕਦਾ ਅਤੇ ਸੰਗੀਤ ਸੁਣਦੇ ਸਮੇਂ ਵੀ ਬਾਹਰੀ ਸ਼ੋਰ ਪਰੇਸ਼ਾਨ ਨਹੀਂ ਕਰੇਗਾ। ਇਨ੍ਹਾਂ ਏਅਰਬਡਸ 'ਚ ਇੱਕ 6mm ਮਾਈਕ੍ਰੋ-ਪਲੈਨਰ ਟਵੀਟਰ ਅਤੇ ਇੱਕ 11mm Bass ਡਰਾਈਵਰ ਮਿਲਦਾ ਹੈ, ਜਿਸਨੂੰ ਹਾਈ ਸ਼ੁੱਧਤਾ ਨਾਲ ਡਾਇਆਫ੍ਰਾਮ ਦਿੱਤਾ ਗਿਆ ਹੈ। ਇਸਦੇ ਨਾਲ ਹੀ, ਇਨ੍ਹਾਂ ਏਅਰਬਡਸ 'ਚ ਹਾਈ Resolution ਆਡੀਓ ਸਪੋਰਟ ਮਿਲਦਾ ਹੈ, ਜਿਸ ਨਾਲ ਤੁਸੀਂ ਆਪਣੇ ਪਸੰਦੀਦਾ ਮਿਊਜ਼ਿਕ ਨੂੰ ਚੰਗੀ ਤਰ੍ਹਾਂ ਨਾਲ ਸੁਣ ਸਕਦੇ ਹੋ। 3D ਸਪੈਸ਼ਲ ਸਾਊਂਡ ਦੇ ਨਾਲ ਤੁਹਾਨੂੰ ਵਧੀਆਂ ਅਨੁਭਵ ਮਿਲੇਗਾ। Realme Buds Air 6 Pro ਪਸੀਨੇ ਅਤੇ ਪਾਣੀ ਤੋਂ ਬਚਣ ਲਈ IPX5 ਵਾਟਰ ਦਰ ਦੇ ਨਾਲ ਆਉਦੇ ਹਨ। ਇਸਨੂੰ ਤੁਸੀਂ ਮੀਂਹ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ।