ਹੈਦਰਾਬਾਦ: Poco ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Poco C61 Airtel Exclusive Edition ਲਾਂਚ ਕਰ ਦਿੱਤਾ ਹੈ। ਲਾਂਚ ਦੇ ਨਾਲ ਹੀ Poco ਨੇ ਸਮਾਰਟਫੋਨ ਦੇ ਨਾਲ ਪ੍ਰੀ-ਪੇਡ ਸਬਸਕ੍ਰਿਪਸ਼ਨ ਅਤੇ ਸਪੈਸ਼ਲ ਆਫ਼ਰ ਨੂੰ ਬੰਡਲ ਕਰਨ ਲਈ ਭਾਰਤੀ ਦੂਰਸੰਚਾਰ ਆਪਰੇਟਰ ਏਅਰਟੈੱਲ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸਦੇ ਚਲਦਿਆਂ ਗ੍ਰਾਹਕ ਸਮਾਰਟਫੋਨ 'ਤੇ ਫ੍ਰੀ ਡਾਟਾ ਅਤੇ ਡਿਸਕਾਊਂਟ ਦਾ ਲਾਭ ਲੈ ਸਕਣਗੇ।
Poco C61 Airtel Exclusive Edition ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+64GB ਦੀ ਕੀਮਤ 8,999 ਰੁਪਏ ਹੈ। ਇਸ ਫੋਨ ਦੀ ਖਰੀਦਦਾਰੀ 'ਤੇ ਗ੍ਰਾਹਕ 3,000 ਰੁਪਏ ਤੱਕ ਦਾ ਲਾਭ ਲੈ ਸਕਦੇ ਹਨ। ਇਸ ਤੋਂ ਬਾਅਦ ਫੋਨ ਦੀ ਕੀਮਤ 5,999 ਰੁਪਏ ਰਹਿ ਜਾਵੇਗੀ। ਇਹ ਫੋਨ ਡਸਟ ਬਲੈਕ, ਈਥਰੀਅਲ ਬਲੂ ਅਤੇ ਮਿਸਟੀਕਲ ਗ੍ਰੀਨ ਕਲਰ ਆਪਸ਼ਨਾਂ ਦੇ ਨਾਲ ਉਪਲਬਧ ਹੈ। Poco C61 Airtel Exclusive Edition ਦੀ ਸੇਲ 17 ਜੁਲਾਈ ਨੂੰ ਫਲਿੱਪਕਾਰਟ 'ਤੇ ਸ਼ੁਰੂ ਹੋ ਰਹੀ ਹੈ।
Poco C61 Airtel Exclusive Edition 'ਤੇ ਆਫ਼ਰਸ: ਪੋਕੋ ਅਤੇ ਏਅਰਟੈੱਲ ਵਿਚਕਾਰ ਇਹ ਸਹਿਯੋਗ ਯੂਜ਼ਰਸ ਨੂੰ 750 ਰੁਪਏ ਤੱਕ ਦੀ ਵਾਧੂ ਛੋਟ ਦੇ ਨਾਲ 50GB ਮੁਫਤ ਡਾਟਾ ਪ੍ਰਦਾਨ ਕਰਦਾ ਹੈ। ਖਰੀਦਦਾਰ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਦੁਆਰਾ ਕੀਤੇ ਗਏ ਲੈਣ-ਦੇਣ 'ਤੇ 5 ਫੀਸਦੀ ਕੈਸ਼ਬੈਕ ਵੀ ਪ੍ਰਾਪਤ ਕਰ ਸਕਦੇ ਹਨ। ਇਹ ਸਮਾਰਟਫੋਨ 18 ਮਹੀਨਿਆਂ ਦੀ ਮਿਆਦ ਲਈ ਏਅਰਟੈੱਲ ਪ੍ਰੀਪੇਡ ਸਿਮ ਨਾਲ ਲੌਕ ਹੈ।
Poco C61 Airtel Exclusive Edition ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.71 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ, 1650x720 ਪਿਕਸਲ ਅਤੇ 500nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਹ ਫੋਨ ਗਾਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਲੈਸ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ G36 SoC ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 8MP ਦਾ ਪ੍ਰਾਈਮਰੀ ਕੈਮਰਾ ਅਤੇ 2MP ਦਾ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ 5MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 10ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।