ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਆਪਣੇ ਐਪ 'ਚ ਨਵੇਂ ਫੀਚਰਸ ਨੂੰ ਪੇਸ਼ ਕਰ ਰਹੀ ਹੈ। ਮੈਟਾ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਦਾ ਵੀ ਪੂਰਾ ਧਿਆਨ ਰੱਖ ਰਿਹਾ ਹੈ। ਹੁਣ ਕੰਪਨੀ ਨੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ 'Nudity Protection' ਫੀਚਰ ਨੂੰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਨਿਊਡ ਤਸਵੀਰਾਂ ਭੇਜਣ ਵਾਲੇ ਯੂਜ਼ਰਸ ਨੂੰ ਚਿਤਾਵਨੀ ਮਿਲੇਗੀ। 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਲਈ ਗਲੋਬਲੀ ਇਹ ਫੀਚਰ ਡਿਫੌਲਟ ਰੂਪ ਨਾਲ ਐਕਟਿਵ ਰਹੇਗਾ, ਜਦਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਫੀਚਰ ਨੂੰ ਐਕਟਿਵ ਕਰਨ ਲਈ ਨੋਟੀਫਿਕੇਸ਼ਨ ਮਿਲੇਗਾ। ਇਸਦੇ ਨਾਲ ਹੀ, ਨਿਊਡ ਮੈਸੇਜ ਭੇਜਣ ਵਾਲੇ ਯੂਜ਼ਰਸ 'ਤੇ ਐਕਸ਼ਨ ਲੈਣ ਦਾ ਆਪਸ਼ਨ ਵੀ ਮਿਲੇਗਾ।
Instagram Nudity Protection Feature 'Nudity Protection' ਫੀਚਰ 'ਚ ਕੀ ਹੋਵੇਗਾ ਖਾਸ?: ਇੰਸਟਾਗ੍ਰਾਮ 'ਤੇ ਨਿਊਡ ਤਸਵੀਰਾਂ ਭੇਜਣ ਵਾਲੇ ਯੂਜ਼ਰਸ ਨੂੰ ਇਸ ਤਰ੍ਹਾਂ ਦੀ ਗਲਤ ਫੋਟੋ ਸ਼ੇਅਰ ਕਰਨ 'ਤੇ ਚਿਤਾਵਨੀ ਮਿਲੇਗੀ। 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਦੇ ਅਕਾਊਂਟ 'ਚ ਇਹ ਫੀਚਰ ਡਿਫੌਲਟ ਰੂਪ ਨਾਲ ਇਨੇਬਲ ਰਹੇਗਾ, ਜਿਸ ਕਰਕੇ ਬੱਚਿਆ ਨੂੰ ਨਿਊਡ ਕੰਟੈਟ ਧੁੰਧਲਾ ਨਜ਼ਰ ਆਵੇਗਾ।
ਨਿਊਡ ਕੰਟੈਟ ਤੋਂ ਸੁਰੱਖਿਅਤ ਰੱਖੇਗਾ 'Nudity Protection' ਫੀਚਰ: ਇੰਸਟਾਗ੍ਰਾਮ ਨੇ ਆਪਣੇ ਇਸ ਫੀਚਰ ਨੂੰ ਰੋਲਆਊਟ ਕਰਦੇ ਹੋਏ ਕਿਹਾ ਕਿ ਉਹ ਅਜਿਹੀ ਤਕਨਾਲੋਜੀ 'ਤੇ ਵੀ ਕੰਮ ਕਰ ਰਹੇ ਹਨ, ਜਿਸ ਨਾਲ ਉਹ ਜਿਨਸੀ ਜ਼ਬਰਦਸਤੀ ਘੁਟਾਲੇ ਦੀ ਪਹਿਚਾਣ ਕਰ ਸਕਦੇ ਹਨ। ਇਸਦੇ ਨਾਲ ਹੀ, ਅਪਰਾਧੀਆਂ ਨੂੰ ਬੱਚਿਆਂ ਨਾਲ ਜੁੜਣ ਤੋਂ ਰੋਕਣ ਅਤੇ ਨਿਊਡ ਕੰਟੈਟ ਨਾਲ ਜੁੜੇ ਯੂਜ਼ਰਸ ਬੱਚਿਆ ਨੂੰ ਮੈਸੇਜ ਨਾ ਕਰ ਸਕਣ ਵਾਲੇ ਫੀਚਰ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ।
Instagram Nudity Protection Feature 'Nudity Protection' ਫੀਚਰ ਲਿਆਉਣ ਦੇ ਪਿੱਛੇ ਵਜ੍ਹਾਂ: ਇੰਸਟਾਗ੍ਰਾਮ ਸਮੇਤ ਹੋਰਨਾਂ ਸੋਸ਼ਲ ਮੀਡੀਆ ਕੰਪਨੀਆਂ ਆਪਣੇ ਪਲੇਟਫਾਰਮਾਂ 'ਤੇ ਬੱਚਿਆਂ ਦੀ ਪ੍ਰਾਈਵੇਸੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ 'ਚ ਅਮਰੀਕੀ ਸੰਸਦ 'ਚ ਪੇਸ਼ ਹੋਏ ਮੈਟਾ ਦੇ ਸੀਈਓ ਨੇ ਨਿਊਡ ਦੇ ਸ਼ਿਕਾਰ ਹੋਏ ਬੱਚਿਆ ਦੇ ਮਾਤਾ-ਪਿਤਾ ਤੋਂ ਮਾਫ਼ੀ ਮੰਗੀ ਸੀ। ਅਲੋਚਨਾ ਅਤੇ ਕਾਨੂੰਨ ਤੋਂ ਛੁਟਕਾਰਾ ਪਾਉਣ ਲਈ ਮੈਟਾ ਨੇ ਇਸ ਤਰ੍ਹਾਂ ਦਾ ਫੀਚਰ ਪੇਸ਼ ਕੀਤਾ ਹੈ। ਫਿਲਹਾਲ, ਇਸ ਫੀਚਰ ਨੂੰ ਸਿਰਫ਼ ਇੰਸਟਾਗ੍ਰਾਮ ਲਈ ਪੇਸ਼ ਕੀਤਾ ਗਿਆ ਹੈ।