ਕਰਾਚੀ : ਪਾਕਿਸਤਾਨ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਗਈ ਤਿਕੋਣੀ ਸੀਰੀਜ਼ ਦਾ ਖਿਤਾਬ ਨਿਊਜ਼ੀਲੈਂਡ ਨੇ ਜਿੱਤ ਲਿਆ ਹੈ। ਇਸ ਤਿਕੋਣੀ ਸੀਰੀਜ਼ ਦਾ ਫਾਈਨਲ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਕਰਾਚੀ ਦੇ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਤਿਕੋਣੀ ਸੀਰੀਜ਼ ਦਾ ਖਿਤਾਬ ਜਿੱਤ ਲਿਆ ਹੈ।
New Zealand cruise past Pakistan to clinch the Tri-Series title 🏆#PAKvNZ 📝: https://t.co/1AGfEbGry3 pic.twitter.com/sUkitLwRhP
— ICC (@ICC) February 14, 2025
ਨਿਊਜ਼ੀਲੈਂਡ ਨੇ ਜਿੱਤਿਆ ਤਿਕੋਣੀ ਸੀਰੀਜ਼ ਦਾ ਖਿਤਾਬ:
ਇਸ ਫਾਈਨਲ ਮੈਚ ਵਿੱਚ ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 49.3 ਓਵਰਾਂ 'ਚ 242 ਦੌੜਾਂ 'ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਵੱਲੋਂ ਮਿਲੇ ਟੀਚੇ ਦਾ ਪਿੱਛਾ ਕਰਦਿਆਂ 45.5 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 28 ਗੇਂਦਾਂ ਰਹਿੰਦਿਆਂ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਟਰਾਫੀ ’ਤੇ ਕਬਜ਼ਾ ਕਰ ਲਿਆ।
ਰਿਜ਼ਵਾਨ ਅਤੇ ਸਲਮਾਨ ਨੇ ਪਾਕਿਸਤਾਨ ਨੂੰ 242 ਤੱਕ ਪਹੁੰਚਾਇਆ:
ਬਾਬਰ ਆਜ਼ਮ ਅਤੇ ਫਖਰ ਜ਼ਮਾਨ ਨੇ ਪਾਕਿਸਤਾਨ ਲਈ ਪਾਰੀ ਦੀ ਸ਼ੁਰੂਆਤ ਕੀਤੀ, ਪਰ ਫਖਰ (10) ਦੇ ਰੂਪ ਵਿੱਚ ਪਾਕਿਸਤਾਨ ਨੇ ਆਪਣੀ ਪਹਿਲੀ ਵਿਕਟ ਜਲਦੀ ਗੁਆ ਦਿੱਤੀ। ਇਸ ਤੋਂ ਬਾਅਦ ਸਾਊਦ ਸ਼ਕੀਲ (8) ਵੀ ਪੈਵੇਲੀਅਨ ਪਰਤ ਗਏ। ਬਾਬਰ ਵੀ ਜ਼ਿਆਦਾ ਦੇਰ ਨਹੀਂ ਟਿਕ ਸਕਿਆ ਅਤੇ 29 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਪਾਕਿਸਤਾਨ ਨੇ 54 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ।
Tom Latham reaches 50 for the 32nd time in ODI cricket. Helping steer the team to victory in Karachi 🏏 #3Nations1Trophy #CricketNation pic.twitter.com/UK0mJfWTWV
— BLACKCAPS (@BLACKCAPS) February 14, 2025
ਇਸ ਤੋਂ ਬਾਅਦ ਕਪਤਾਨ ਮੁਹੰਮਦ ਰਿਜ਼ਵਾਨ ਅਤੇ ਸਲਮਾਨ ਆਗਾ ਨੇ ਪਾਕਿਸਤਾਨ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। ਪਾਕਿਸਤਾਨ ਲਈ ਰਿਜ਼ਵਾਨ (46) ਅਤੇ ਸਲਮਾਨ (45) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਨ੍ਹਾਂ ਦੋਨਾਂ ਤੋਂ ਇਲਾਵਾ ਤੈਯਬ ਤਾਹਿਰ ਨੇ 38 ਅਤੇ ਫਹੀਮ ਅਸ਼ਰਫ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਦੀ ਟੀਮ 242 ਦੌੜਾਂ 'ਤੇ ਢੇਰ ਹੋ ਗਈ। ਨਿਊਜ਼ੀਲੈਂਡ ਲਈ ਵਿਲੀਅਮ ਓ'ਰੂਰਕੇ ਨੇ 4 ਅਤੇ ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ ਨੇ ਦੋ-ਦੋ ਵਿਕਟਾਂ ਲਈਆਂ।
New Zealand win the tri-series final by five wickets.#3Nations1Trophy | #PAKvNZ pic.twitter.com/cN3IxmCKTF
— Pakistan Cricket (@TheRealPCB) February 14, 2025
ਕੋਨਵੇ, ਮਿਸ਼ੇਲ ਅਤੇ ਲੈਥਮ ਨੇ ਖੇਡੀਆਂ ਸ਼ਾਨਦਾਰ ਪਾਰੀਆਂ :
ਪਾਕਿਸਤਾਨ ਵੱਲੋਂ ਮਿਲੇ 243 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਲਈ ਵਿਲ ਯੰਗ ਅਤੇ ਡੇਵੋਨ ਕੋਨਵੇ ਨੇ ਪਾਰੀ ਦੀ ਸ਼ੁਰੂਆਤ ਕੀਤੀ ਪਰ ਯੰਗ ਸਿਰਫ 5 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਪਰਤ ਗਏ। ਡੇਵੋਨ ਕੋਨਵੇ ਨੇ ਕੇਨ ਵਿਲੀਅਮਸਨ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ ਅਤੇ ਸਕੋਰ ਨੂੰ 70 ਤੋਂ ਪਾਰ ਲੈ ਗਏ ਪਰ 18ਵੇਂ ਓਵਰ ਦੀ ਦੂਜੀ ਗੇਂਦ 'ਤੇ ਕੇਨ ਵਿਲੀਅਮਸਨ 34 ਦੌੜਾਂ ਦੇ ਨਿੱਜੀ ਸਕੋਰ 'ਤੇ ਸਲਮਾਨ ਆਗਾ ਦੀ ਗੇਂਦ 'ਤੇ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਕੋਨਵੇ ਵੀ 74 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾ ਕੇ ਨਸੀਮ ਸ਼ਾਹ ਦੀ ਗੇਂਦ 'ਤੇ ਅਬਰਾਰ ਅਹਿਮਦ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਨਿਊਜ਼ੀਲੈਂਡ ਲਈ ਡੇਰਿਲ ਮਿਸ਼ੇਲ ਅਤੇ ਟਾਮ ਲੈਥਮ ਨੇ ਅਰਧ ਸੈਂਕੜੇ ਲਗਾਏ। ਮਿਸ਼ੇਲ ਨੇ 58 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ। ਲੈਥਮ ਨੇ 64 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 56 ਦੌੜਾਂ ਦੀ ਅਰਧ ਸੈਂਕੜਾ ਪਾਰੀ ਖੇਡੀ। ਗਲੇਨ ਫਿਲਿਪਸ ਨੇ ਨਾਬਾਦ 20* ਅਤੇ ਮਾਈਕਲ ਬ੍ਰੇਸਵੈੱਲ ਨਾਬਾਦ 2* ਨੇ ਨਿਊਜ਼ੀਲੈਂਡ ਨੂੰ ਜਿੱਤ ਦਿਵਾਈ। ਪਾਕਿਸਤਾਨ ਲਈ ਨਸੀਮ ਸ਼ਾਹ ਨੇ 2 ਅਤੇ ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਅਬਰਾਰ ਅਹਿਮਦ ਅਤੇ ਸਲਮਾਨ ਆਗਾ ਨੇ 1-1 ਵਿਕਟ ਲਈ।