ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਕੰਪਨੀ ਆਪਣੇ ਗ੍ਰਾਹਕਾਂ ਦੀ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖ ਰਹੀ ਹੈ। ਹੁਣ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਵਟਸਐਪ ਨੇ ਇੱਕ ਹੋਰ ਫੀਚਰ ਪੇਸ਼ ਕੀਤਾ ਹੈ। ਵਟਸਐਪ ਨੇ ਕੁਝ ਦਿਨ ਪਹਿਲਾ ਹੀ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕੀਤੀ ਸੀ ਅਤੇ ਇਸਨੂੰ ਐਂਡਰਾਈਡ ਬੀਟਾ ਵਰਜ਼ਨ 2.24.8.11 ਦੇ ਤਹਿਤ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਸੀ। ਇਸ ਫੀਚਰ ਦਾ ਨਾਮ 'Disable link preview' ਹੈ। ਹੁਣ ਇਸ ਫੀਚਰ ਦੀ ਟੈਸਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸਨੂੰ ਆਮ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
ਵਟਸਐਪ ਯੂਜ਼ਰਸ ਲਈ ਆਇਆ 'Disable link preview' ਫੀਚਰ, ਹੁਣ ਕੋਈ ਟ੍ਰੈਕ ਨਹੀਂ ਕਰ ਪਾਵੇਗਾ ਤੁਹਾਡੀ ਲੋਕੇਸ਼ਨ - WhatsApp Disable link preview - WHATSAPP DISABLE LINK PREVIEW
WhatsApp Disable link preview Feature: ਵਟਸਐਪ ਨੇ ਆਪਣੇ ਯੂਜ਼ਰਸ ਲਈ 'Disable link preview' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਕੋਈ ਵੀ ਦੂਜਾ ਯੂਜ਼ਰ ਤੁਹਾਡੀ ਲੋਕੇਸ਼ਨ ਨਹੀਂ ਦੇਖ ਪਾਵੇਗਾ।
Published : Apr 5, 2024, 11:38 AM IST
ਵਟਸਐਪ ਯੂਜ਼ਰਸ ਲਈ ਆਇਆ 'Disable link preview' ਫੀਚਰ: WabetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। WabetaInfo ਦੀ ਰਿਪੋਰਟ ਅਨੁਸਾਰ, ਵਟਸਐਪ ਆਪਣੇ ਇਸ ਫੀਚਰ ਨੂੰ ਆਉਣ ਵਾਲੇ ਦਿਨਾਂ 'ਚ ਬਾਕੀ ਯੂਜ਼ਰਸ ਲਈ ਵੀ ਰੋਲਆਊਟ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 'Disable link preview' ਫੀਚਰ ਦੇ ਰਾਹੀ ਯੂਜ਼ਰਸ ਦੇ IP address ਨੂੰ ਥਰਡ ਪਾਰਟੀ ਐਪ ਤੋਂ ਬਚਾਇਆ ਜਾ ਸਕੇਗਾ। ਇਸ ਰਿਪੋਰਟ 'ਚ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਯੂਜ਼ਰਸ ਨੂੰ ਐਂਡਵਾਂਸ ਨਾਮ ਦਾ ਇੱਕ ਆਪਸ਼ਨ ਮਿਲ ਰਿਹਾ ਹੈ। ਇਸ 'ਚ ਜਾਣ ਤੋਂ ਬਾਅਦ ਤੁਹਾਨੂੰ ਦੋ ਆਪਸ਼ਨ ਮਿਲਣਗੇ। ਪਹਿਲਾ ਆਪਸ਼ਨ ਕਾਲਾਂ ਦੇ ਦੌਰਾਨ IP address ਨੂੰ ਪ੍ਰੋਟੈਕਟ ਕਰੇਗਾ ਅਤੇ ਦੂਜਾ Disable link preview ਹੋਵੇਗਾ। ਇਸਨੂੰ ਔਨ ਕਰਨ ਤੋਂ ਬਾਅਦ ਤੁਸੀਂ ਜਿਹੜਾ ਵੀ ਲਿੰਕ ਕਿਸੇ ਚੈਟ 'ਚ ਸ਼ੇਅਰ ਕਰੋਗੇ, ਤਾਂ ਉਸਦਾ preview ਜਨਰੇਟ ਨਹੀਂ ਹੋਵੇਗਾ ਅਤੇ ਇਸ ਤਰ੍ਹਾਂ ਥਰਡ ਪਾਰਟੀ ਵੈੱਬਸਾਈਟਾਂ ਨੂੰ ਤੁਹਾਡੇ IP address ਦਾ ਪਤਾ ਨਹੀਂ ਲੱਗ ਸਕੇਗਾ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਹੁਣ ਸਟੇਟਸ 'ਚ ਕੰਟੈਕਟਸ ਨੂੰ ਨਿੱਜੀ ਤੌਰ 'ਤੇ ਕਰ ਸਕੋਗੇ ਟੈਗ - WhatsApp Tag Feature
- ਵਟਸਐਪ ਨੇ ਲਿਆ ਵੱਡਾ ਐਕਸ਼ਨ, 75 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਕੀਤਾ ਬੈਨ - 75 lakh WhatsApp accounts banned
- ਫੇਸਬੁੱਕ ਮੈਸੇਂਜਰ 'ਚ ਆਇਆ ਐਡਿਟਰ ਫੀਚਰ, ਇਸ ਤਰ੍ਹਾਂ ਕਰ ਸਕੋਗੇ ਮੈਸੇਜਾਂ ਨੂੰ ਐਡਿਟ - Messenger Edit Feature
'Disable link preview' ਫੀਚਰ ਦੀ ਵਰਤੋ: ਇਸ ਫੀਚਰ ਦੀ ਵਰਤੋ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾ ਫੀਚਰ ਨੂੰ ਔਨ ਕਰਨ ਲਈ ਇਨ੍ਹਾਂ ਦੋਨੋ ਆਪਸ਼ਨਾਂ ਦੇ ਸਾਈਡ 'ਚ ਨਜ਼ਰ ਆ ਰਹੇ ਟੌਗਲ ਨੂੰ ਕਲਿੱਕ ਕਰਨਾ ਹੈ। ਔਨ ਹੋ ਜਾਣ ਤੋਂ ਬਾਅਦ ਟੌਗਲ ਗ੍ਰੀਨ ਹੋ ਜਾਵੇਗਾ ਅਤੇ ਔਫ਼ ਹੋਣ 'ਤੇ ਗ੍ਰੇ ਕਲਰ 'ਚ ਦਿਖਾਈ ਦੇਵੇਗਾ।