ਹੈਦਰਾਬਾਦ: Realme ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Realme 12, Realme 12 ਪਲੱਸ ਅਤੇ Realme 12 Pro ਸਮਾਰਟਫੋਨਾਂ ਨੂੰ ਪੇਸ਼ ਕੀਤਾ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Realme 12 Pro ਸਮਾਰਟਫੋਨ ਨੂੰ ਪਹਿਲਾ 8GB+128GB ਅਤੇ 8GB+256GB ਸਟੋਰੇਜ 'ਚ ਪੇਸ਼ ਕੀਤਾ ਗਿਆ ਸੀ। ਪਰ ਹੁਣ ਇਹ ਸਮਾਰਟਫੋਨ ਇੱਕ ਹੋਰ ਨਵੇਂ ਮਾਡਲ ਦੇ ਨਾਲ ਲਾਂਚ ਕਰ ਦਿੱਤਾ ਗਿਆ ਹੈ। ਇਸ ਮਾਡਲ ਲਈ 15 ਮਾਰਚ ਤੋਂ ਸੇਲ ਸ਼ੁਰੂ ਹੋਣ ਵਾਲੀ ਹੈ। ਪਹਿਲੀ ਸੇਲ 'ਚ ਤੁਸੀਂ Realme 12 Pro 5G ਦੇ ਨਵੇਂ ਮਾਡਲ 'ਤੇ ਕਈ ਆਫ਼ਰਸ ਦਾ ਲਾਭ ਲੈ ਸਕਦੇ ਹੋ।
Realme 12 Pro 5G ਨਵੇਂ ਮਾਡਲ 'ਚ ਹੋਇਆ ਲਾਂਚ: Realme 12 Pro 5G ਸਮਾਰਟਫੋਨ ਨੂੰ ਹੁਣ 12GB+256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ਦੀ ਪਹਲੀ ਸੇਲ 15 ਮਾਰਚ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।
Realme 12 Pro 5G ਦੀ ਕੀਮਤ:ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme 12 Pro 5G ਸਮਾਰਟਫੋਨ ਦੇ ਨਵੇਂ ਮਾਡਲ ਦੀ ਕੀਮਤ 28,999 ਰੁਪਏ ਹੈ। ਇਸ ਫੋਨ ਬਾਰੇ ਕੰਪਨੀ ਨੇ ਆਪਣੇ X ਅਕਾਊਂਟ 'ਤੇ ਜਾਣਕਾਰੀ ਦਿੱਤੀ ਹੈ। ਇਸ ਸਮਾਰਟਫੋਨ 'ਤੇ ਕੰਪਨੀ 4,000 ਰੁਪਏ ਤੱਕ ਦਾ ਬੈਂਕ ਆਫ਼ਰ ਅਤੇ No-Cost Emi ਆਫ਼ਰ ਕਰ ਰਹੀ ਹੈ।
Realme 12 Pro 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.7 ਇੰਚ ਦੀ FHD+Curved OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP+8MP+32MP ਦਾ ਟ੍ਰਿਪਲ ਕੈਮਰਾ ਸੈਟਅੱਪ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਸੈਂਸਰ ਦਿੱਤਾ ਗਿਆ ਹੈ।