ਹੈਦਰਾਬਾਦ: Nothing ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 3a ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 4 ਮਾਰਚ ਨੂੰ ਲਾਂਚ ਹੋਣ ਜਾ ਰਹੀ ਹੈ। ਕੰਪਨੀ ਇਸ ਸੀਰੀਜ਼ 'ਚ Nothing Phone 3a ਅਤੇ Nothing Phone 3a Pro ਸਮਾਰਟਫੋਨ ਨੂੰ ਪੇਸ਼ ਕਰੇਗੀ। ਲਾਂਚ ਤੋਂ ਪਹਿਲਾ ਹੀ ਹੁਣ ਕੰਪਨੀ ਨੇ ਇਸ ਸੀਰੀਜ਼ ਦਾ ਟੀਜ਼ਰ ਸ਼ੇਅਰ ਕਰ ਦਿੱਤਾ ਹੈ, ਜਿਸ ਰਾਹੀਂ ਕੈਮਰੇ ਬਾਰੇ ਖੁਲਾਸਾ ਹੋ ਗਿਆ ਹੈ। ਇਸ ਟੀਜ਼ਰ 'ਚ ਫੋਨ ਦੇ ਕੈਮਰਾ ਸੈਂਸਰ ਦਿਖਾਈ ਦੇ ਰਹੇ ਹਨ।
See more. Capture more. Every detail crystal clear. pic.twitter.com/Iqxz6hnxto
— Nothing (@nothing) February 18, 2025
Nothing ਨੇ ਸ਼ੇਅਰ ਕੀਤਾ ਟੀਜ਼ਰ
Nothing ਨੇ ਆਪਣੇ X ਅਕਾਊਂਟ 'ਚੇ Nothing Phone 3a ਸੀਰੀਜ਼ ਦੇ ਇੱਕ ਫੋਨ ਦੇ ਬੈਕ ਕੈਮਰਾ ਡਿਜ਼ਾਈਨ ਨੂੰ ਦਿਖਾਇਆ ਹੈ। ਇਸ ਟੀਜ਼ਰ 'ਚ Nothing ਨੇ ਇੱਕ ਫੋਨ ਦੇ ਪਿਛਵੇ ਕੈਮਰੇ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਤਿੰਨ ਕੈਮਰਾ ਸੈਂਸਰ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ, ਇੱਕ LED ਫਲੈਸ਼ ਵੀ ਦਿਖਾਈ ਦੇ ਰਹੀ ਹੈ। ਇਸ ਫੋਟੋ ਨੂੰ ਦੇਖਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਫੋਨ 'ਚ ਇੱਕ ਟੈਲੀਫੋਟੋ ਕੈਮਰਾ ਵੀ ਦੇ ਸਕਦੀ ਹੈ। Nothing ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ,"ਹੋਰ ਦੇਖੋ, ਹੋਰ ਕੈਪਚਰ ਕਰੋ, ਹਰ ਵੇਰਵੇ ਨੂੰ ਸਾਫ਼-ਸਾਫ਼ ਰੱਖੋ।" ਹਾਲਾਂਕਿ, ਕੰਪਨੀ ਨੇ ਇਸ ਪੋਸਟ ਵਿੱਚ ਕਿਸੇ ਵੀ ਫੋਨ ਦਾ ਨਾਮ ਨਹੀਂ ਦੱਸਿਆ ਹੈ। ਕੁਝ ਰਿਪੋਰਟਾਂ ਅਨੁਸਾਰ, ਇਹ ਫੋਨ ਇੱਕ ਪੈਰੀਸਕੋਪ ਟੈਲੀਫੋਟੋ ਕੈਮਰਾ ਨਾਲ ਲੈਸ ਹੋ ਸਕਦਾ ਹੈ, ਜੋ ਦੂਰੋਂ ਵੀ ਸਾਫ਼ ਫੋਟੋ ਕਲਿੱਕ ਕਰਨ ਦੇ ਯੋਗ ਹੋਵੇਗਾ।
Nothing Phone 3a ਦੇ ਕੈਮਰੇ ਬਾਰੇ ਰਿਪੋਰਟਾਂ 'ਚ ਕੀ ਹੋਇਆ ਸੀ ਖੁਲਾਸਾ?
Nothing Phone 3a ਸੀਰੀਜ਼ ਬਾਰੇ ਕੁਝ ਪਿਛਲੀਆਂ ਰਿਪੋਰਟਾਂ ਅਨੁਸਾਰ, ਇਸ ਫੋਨ ਦੇ ਪਿਛਲੇ ਪਾਸੇ ਟ੍ਰਿਪਲ ਕੈਮਰਾ ਸੈੱਟਅਪ ਹੋ ਸਕਦਾ ਹੈ। ਬੇਸ ਮਾਡਲ ਦਾ ਮੁੱਖ ਕੈਮਰਾ 50MP ਦੇ ਨਾਲ ਆ ਸਕਦਾ ਹੈ ਅਤੇ ਦੂਜਾ ਕੈਮਰਾ 8MP ਅਲਟਰਾ-ਵਾਈਡ ਐਂਗਲ ਲੈਂਸ ਦੇ ਨਾਲ ਆ ਸਕਦਾ ਹੈ। ਇਸ ਦੇ ਨਾਲ ਹੀ, ਇਸ ਸੀਰੀਜ਼ ਦੇ ਪ੍ਰੋ ਮਾਡਲ ਵਿੱਚ 50MP ਸੋਨੀ LYT-600 ਟੈਲੀਫੋਟੋ ਲੈਂਸ ਦੇ ਰੂਪ ਵਿੱਚ ਇੱਕ ਸੈਕੰਡਰੀ ਕੈਮਰਾ ਸੈਂਸਰ ਵੀ ਹੋ ਸਕਦਾ ਹੈ, ਜੋ ਆਪਟੀਕਲ ਚਿੱਤਰ ਸਥਿਰਤਾ ਦੇ ਨਾਲ ਆ ਸਕਦਾ ਹੈ।
ਇਹ ਵੀ ਪੜ੍ਹੋ:-
- JioHotstar 'ਤੇ ਫ੍ਰੀ ਦਾ ਕੰਟੈਟ ਦੇਖਣ ਲਈ ਕਰਵਾਓ Jio ਦਾ ਇਹ ਰੀਚਾਰਜ, ਜਾਣੋ ਕਿੰਨੇ ਦਿਨਾਂ ਤੱਕ ਰਹੇਗੀ ਵੈਲਿਡੀਟੀ
- ਹਨੇਰੇ 'ਚ ਚਮਕਣਗੇ ਲਾਂਚ ਹੋਏ Realme ਦੇ ਇਹ ਦੋ ਨਵੇਂ ਸਮਾਰਟਫੋਨ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ, ਜਾਣ ਲਓ ਕੀਮਤ ਬਾਰੇ
- ਇਸਰੋ ਦੇ ਚੇਅਰਮੈਨ ਨੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਬਾਰੇ ਦਿੱਤੀ ਜਾਣਕਾਰੀ, ਜਾਣੋ ਕੀ ਹੈ ਇਹ ਮਿਸ਼ਨ, ਜਿਸਨੂੰ ਜਲਦ ਕੀਤਾ ਜਾਵੇਗਾ ਵਿਕਸਤ