ਹੈਦਰਾਬਾਦ: ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ। ਪਰ ਕੱਲ ਰਾਤ ਇਹ ਤਿੰਨੋਂ ਪਲੇਟਫਾਰਮ ਡਾਊਨ ਹੋ ਗਏ ਸੀ, ਜਿਸ ਤੋਂ ਬਾਅਦ ਹੁਣ ਮੈਟਾ ਨੇ ਆਪਣੀ ਪ੍ਰਤੀਕਿਰੀਆਂ ਦਿੱਤੀ ਹੈ। ਮੈਟਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਸੀਂ ਮੁਆਫ਼ੀ ਚਾਹੁੰਦੇ ਹਾਂ ਕਿ ਯੂਜ਼ਰਸ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਇਸ ਸਮੱਸਿਆਂ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੱਸ ਦੇਈਏ ਕਿ ਰਾਤ 11:30 ਵਜੇ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੀਆਂ ਐਪਾਂ 'ਤੇ ਮੈਸੇਜ ਭੇਜਣ ਅਤੇ ਰਿਸੀਵ ਕਰਨ 'ਚ ਪਰੇਸ਼ਾਨੀ ਆ ਰਹੀ ਸੀ। ਇਹ ਸਮੱਸਿਆ ਅਚਾਨਕ ਸ਼ੁਰੂ ਹੋਈ, ਜਿਸ ਨਾਲ ਦੁਨੀਆਂ ਭਰ ਦੇ ਕਈ ਲੋਕ ਪ੍ਰਭਾਵਿਤ ਹੋਏ।
ਮੈਟਾ ਨੇ ਦਿੱਤਾ ਬਿਆਨ
ਇਸ ਸਮੱਸਿਆ ਤੋਂ ਬਾਅਦ ਮੈਟਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਮੈਟਾ ਨੇ X 'ਤੇ ਪੋਸਟ ਸ਼ੇਅਰ ਕਰਕੇ ਕਿਹਾ,"ਯੂਜ਼ਰਸ ਨੂੰ ਸਾਡੀ ਐਪ ਦਾ ਇਸਤੇਮਾਲ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਸਮੱਸਿਆ ਨੂੰ ਹੱਲ ਕਰਨ 'ਚ ਲੱਗੇ ਹਾਂ ਅਤੇ ਉਮੀਦ ਹੈ ਕਿ ਜਲਦ ਹੀ ਇਸ ਸਮੱਸਿਆ ਨੂੰ ਠੀਕ ਕਰ ਲਿਆ ਜਾਵੇਗਾ। ਤੁਹਾਨੂੰ ਜਿਹੜੀ ਪਰੇਸ਼ਾਨੀ ਹੋਈ, ਉਸ ਲਈ ਮੁਆਫ਼ੀ।