ਹੈਦਰਾਬਾਦ: ਰਿਲਾਇੰਸ ਇੰਡਸਟਰੀਜ਼ ਅਤੇ ਵਾਲਟ ਡਿਜ਼ਨੀ ਵਿਚਕਾਰ ਰਲੇਵਾਂ ਹੋ ਗਿਆ ਹੈ। ਇਸ ਲਈ ਹੁਣ Jio ਨੇ JioCinema Premium ਦੇ ਸਬਸਕ੍ਰਿਪਸ਼ਨ ਦੀ ਕੀਮਤ 'ਚ ਵਾਧਾ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ JioCinema ਦਾ ਸਬਸਕ੍ਰਿਪਸ਼ਨ ਪਲੈਨ 999 ਰੁਪਏ ਪ੍ਰਤੀ ਸਾਲ ਸੀ, ਜਿਸਨੂੰ ਹੁਣ ਕੰਪਨੀ ਨੇ ਵਧਾ ਕੇ 200 ਰੁਪਏ ਮਹੀਨਾ ਕਰ ਦਿੱਤਾ ਹੈ।
JioCinema ਪ੍ਰੀਮੀਅਮ ਪਲੈਨ ਦੀ ਕੀਮਤ 'ਚ ਹੋਇਆ ਵਾਧਾ: Jio ਪਹਿਲਾ JioCinema ਪ੍ਰੀਮੀਅਮ ਲਈ ਸਾਲਾਨਾ ਸਬਸਕ੍ਰਿਪਸ਼ਨ ਪ੍ਰਦਾਨ ਕਰਦਾ ਸੀ। ਲਾਂਚ ਸਮੇਂ ਸਬਸਕ੍ਰਿਪਸ਼ਨ ਦੀ ਕੀਮਤ 999 ਰੁਪਏ ਪ੍ਰਤੀ ਸਾਲ ਸੀ। ਹਾਲਾਂਕਿ, ਕੰਪਨੀ ਨੇ ਹੁਣ ਸਾਲਾਨਾ ਸਬਸਕ੍ਰਿਪਸ਼ਨ ਨੂੰ ਮਹੀਨਾਵਾਰ ਸਬਸਕ੍ਰਿਪਸ਼ਨ 'ਚ ਬਦਲ ਦਿੱਤਾ ਹੈ। ਜਿਸ ਤੋਂ ਬਾਅਦ JioCinema ਪ੍ਰੀਮੀਅਮ ਪਲੈਨ ਦੀ ਕੀਮਤ ਵਧ ਕੇ 99 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ।
JioCinema ਪ੍ਰੀਮੀਅਮ ਦੀ ਮੈਬਰਸ਼ਿੱਪ ਲਈ ਹੁਣ ਯੂਜ਼ਰਸ ਨੂੰ JioCinema ਦੀ ਵੈੱਬਸਾਈਟ 'ਤੇ ਇੱਕ ਹੀ ਪਲੈਨ ਨਜ਼ਰ ਆ ਰਿਹਾ ਹੈ, ਜਿਸਦੀ ਕੀਮਤ 99 ਰੁਪਏ ਮਹੀਨਾ ਹੈ। ਹੁਣ ਤੁਹਾਨੂੰ ਪੂਰੇ ਸਾਲ JioCinema ਚਲਾਉਣ ਲਈ 1188 ਰੁਪਏ ਖਰਚ ਕਰਨੇ ਹੋਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ JioCinema ਪਲੈਨ ਦੀ ਕੀਮਤ ਪਹਿਲਾ 999 ਰੁਪਏ ਸੀ, ਪਰ ਹੁਣ ਤੁਹਾਨੂੰ JioCinema ਦਾ ਪਲੈਨ 189 ਰੁਪਏ ਮਹਿੰਗਾ ਪਵੇਗਾ।
JioCinema 'ਚ ਕੀ-ਕੀ ਦੇਖ ਸਕਦੇ ਹੋ?: JioCinema ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਪਲੈਨ 'ਚ ਯੂਜ਼ਰਸ ਨੂੰ HBO ਦੇ ਸ਼ੋਅ ਦੇਖਣ ਦਾ ਮੌਕਾ ਮਿਲੇਗਾ। ਇਸ ਪਲੇਟਫਾਰਮ 'ਤੇ ਕਈ ਸਾਰੇ ਨਵੇਂ ਅਤੇ ਮਸ਼ਹੂਰ ਸ਼ੋਅ ਉਪਲਬਧ ਹਨ। ਇਸ ਪਲੇਟਫਾਰਮ 'ਚ ਤੁਸੀਂ The Last of Us, House of the Dragon, Chernobyl, White House Plumbers, White Lotus, Mare of Easttown, Winning Time, Barry, Succession, Big Little Lies, Westworld, Silicon Valley, True Detective, Newsroom, Game of Thrones, Entourage, Curb Your Enthusiasm ਅਤੇ Perry Mason ਆਦਿ ਵਰਗੇ ਸ਼ੋਅਜ਼ ਨੂੰ ਦੇਖ ਸਕਦੇ ਹੋ।