ਪੰਜਾਬ

punjab

ETV Bharat / technology

Infinix GT 20 Pro ਸਮਾਰਟਫੋਨ ਦੀ ਅੱਜ ਹੋਵੇਗੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Infinix GT 20 Pro Sale

Infinix GT 20 Pro Sale: Infinix ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Infinix GT 20 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ।

Infinix GT 20 Pro Sale
Infinix GT 20 Pro Sale (Twitter)

By ETV Bharat Features Team

Published : May 28, 2024, 9:24 AM IST

ਹੈਦਰਾਬਾਦ: Infinix ਨੇ ਆਪਣੇ ਭਾਰਤੀ ਗ੍ਰਾਹਕਾਂ ਲਈ ਬੀਤੇ ਦਿਨੀ Infinix GT 20 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋਵੇਗੀ। ਇਸ ਫੋਨ ਨੂੰ ਸੇਲ 'ਚ ਖਰੀਦਣ 'ਤੇ 5 ਫੀਸਦੀ ਤੱਕ ਦਾ ਕੈਸ਼ਬੈਕ ਮਿਲੇਗਾ। ਇਸ ਲਈ ਗ੍ਰਾਹਕਾਂ ਨੂੰ Flipkart Axis ਬੈਂਕ ਕਾਰਡ ਤੋਂ ਭੁਗਤਾਨ ਕਰਨਾ ਹੋਵੇਗਾ। Infinix GT 20 Pro ਸਮਾਰਟਫੋਨ ਦੀ ਪਹਿਲੀ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋ ਜਾਵੇਗੀ।

Infinix GT 20 Pro 'ਤੇ ਆਫ਼ਰਸ:Infinix GT 20 Pro ਸਮਾਰਟਫੋਨ ਸੇਲ 'ਚ ਖਰੀਦਣ 'ਤੇ 5 ਫੀਸਦੀ ਤੱਕ ਦਾ ਕੈਸ਼ਬੈਕ ਮਿਲੇਗਾ। ਇਸ ਲਈ ਗ੍ਰਾਹਕਾਂ ਨੂੰ Flipkart Axis ਬੈਂਕ ਕਾਰਡ ਰਾਹੀ ਭੁਗਤਾਨ ਕਰਨਾ ਹੋਵੇਗਾ। ਇਸ ਫੋਨ 'ਤੇ 2000 ਰੁਪਏ ਦੀ ਛੋਟ ਮਿਲੇਗੀ। ਜੇਕਰ ਤੁਸੀਂ SBI, HDFC ਅਤੇ ICICI ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਇਹ ਲਾਭ ਮਿਲੇਗਾ। ਇਸ ਫੋਨ ਨੂੰ EMI ਆਪਸ਼ਨ ਦੇ ਨਾਲ ਵੀ ਖਰੀਦਿਆ ਜਾ ਸਕੇਗਾ।

Infinix GT 20 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਫੁੱਲ HD+ ਡਿਸਪਲੇ ਮਿਲਦੀ ਹੈ। ਇਹ ਡਿਸਪਲੇ 1300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 8200 Ultimate ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ OIS ਦੇ ਨਾਲ 108MP+2MP+2MP ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Infinix GT 20 Pro ਸਮਾਰਟਫੋਨ Mecha Orange, Mecha Silver ਅਤੇ Mecha Blue ਕਲਰ ਆਪਸ਼ਨਾਂ ਦੇ ਨਾਲ ਖਰੀਦਣ ਲਈ ਉਪਲਬਧ ਹੋਵੇਗਾ।

ABOUT THE AUTHOR

...view details