ਹੈਦਰਾਬਾਦ: Honor ਆਪਣੇ ਭਾਰਤੀ ਗ੍ਰਾਹਕਾਂ ਲਈ Honor Choice Earbuds X5 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਏਅਰਬਡਸ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦਰਅਸਲ, ਕੰਪਨੀ ਦੇ ਸੀਈਓ ਮਾਧਵ ਸੇਠ ਨੇ Honor Choice Earbuds X5 ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ X 'ਤੇ ਇੱਕ ਪੋਸਟ ਦੇ ਨਾਲ Honor Choice Earbuds X5 ਨੂੰ ਭਾਰਤ 'ਚ ਲਾਂਚ ਕੀਤੇ ਜਾਣ ਬਾਰੇ ਪੁਸ਼ਟੀ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Honor Choice Earbuds X5 ਨੂੰ ਚੀਨ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਕੰਪਨੀ ਇਸ ਏਅਰਬਡਸ ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ।
Honor Choice Earbuds X5 ਦਾ ਟੀਜਰ: Honor Choice Earbuds X5 ਦੇ ਟੀਜ਼ਰ ਰਾਹੀ ਇਸ ਏਅਰਬਡ ਦੇ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਸ ਏਅਰਬਡਸ 'ਚ ਵੀ ਚੀਨ 'ਚ ਲਾਂਚ ਕੀਤੇ ਗਏ ਏਅਰਬਡਸ ਦੇ ਸਮਾਨ ਫੀਚਰ ਹੋ ਸਕਦੇ ਹਨ।
ਚੀਨ 'ਚ ਲਾਂਚ ਹੋਏ Honor Choice Earbuds X5 ਦੇ ਫੀਚਰਸ: ਚੀਨ 'ਚ ਲਾਂਚ ਹੋਏ Honor Choice Earbuds X5 ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਡਿਵਾਈਸ ਨੂੰ ਇੱਕ Pebble-Shaped ਸਟੋਰੇਜ਼ ਕੇਸ ਦੇ ਨਾਲ ਲਿਆਂਦਾ ਗਿਆ ਸੀ। ਇਸ ਏਅਰਬਡ 'ਚ ਸਿਲੀਕੋਨ ਈਅਰ ਟਿਪਸ ਦਿੱਤੇ ਗਏ ਸਨ। ਕੇਸ 'ਚ USB-C ਪੋਰਟ ਵੀ ਦਿੱਤਾ ਗਿਆ ਸੀ। Honor Choice Earbuds X5 ਏਅਰਬਡਸ 35 ਘੰਟੇ ਦੀ ਲੰਬੀ ਬੈਟਰੀ ਅਤੇ Active Noise Cancellation ਫੀਚਰ ਦੇ ਨਾਲ ਲਿਆਂਦੇ ਜਾ ਸਕਦੇ ਹਨ।
Honor Choice Earbuds X5 ਜਲਦ ਹੋਵੇਗਾ ਭਾਰਤ 'ਚ ਲਾਂਚ: Honor Choice Earbuds X5 ਦੀ ਭਾਰਤ 'ਚ ਲਾਂਚਿੰਗ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਏਅਰਬਡਸ ਨੂੰ ਲਾਂਚ ਕਰਨ ਤੋਂ ਪਹਿਲਾ ਕੁਝ ਹੋਰ ਵੀ ਟੀਜ਼ਰ ਜਾਰੀ ਕਰ ਸਕਦੀ ਹੈ। ਇਸਦੇ ਨਾਲ ਹੀ ਲਾਂਚਿੰਗ ਡੇਟ ਨੂੰ ਲੈ ਕੇ ਵੀ ਜਲਦ ਹੀ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
Samsung Galaxy F55 5G ਜਲਦ ਹੋਵੇਗਾ ਲਾਂਚ: ਇਸ ਤੋਂ ਇਲਾਵਾ, Samsung ਆਪਣੇ ਗ੍ਰਾਹਕਾਂ ਲਈ Samsung Galaxy F55 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਵੱਲੋ ਅਜੇ ਇਸ ਫੋਨ ਨੂੰ ਲੈ ਕੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਸ ਸਮਾਰਟਫੋਨ ਨੂੰ BTS ਇੰਡੀਆਂ Certification 'ਤੇ ਲਿਸਟ ਕੀਤਾ ਗਿਆ ਹੈ, ਜਿਸ ਰਾਹੀ ਇਸ ਸਮਾਰਟਫੋਨ ਦੇ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ।