ਪੰਜਾਬ

punjab

ETV Bharat / technology

ਗੂਗਲ ਜਲਦ ਪੇਸ਼ ਕਰੇਗਾ 'Scam Call Detection' ਫੀਚਰ, ਹੁਣ ਸਕੈਮ ਕਾਲਾਂ ਤੋਂ ਇਸ ਤਰ੍ਹਾਂ ਮਿਲੇਗੀ ਸੁਰੱਖਿਆ - Google Scam Call Detection Feature - GOOGLE SCAM CALL DETECTION FEATURE

Google Scam Call Detection Feature: ਗੂਗਲ ਆਪਣੇ ਯੂਜ਼ਰਸ ਲਈ 'ਸਕੈਮ ਕਾਲ ਡਿਟੈਕਸ਼ਨ' ਫੀਚਰ ਨੂੰ ਲਿਆਉਣ ਦੀ ਤਿਆਰੀ 'ਚ ਹੈ। ਹੁਣ ਇਸ ਫੀਚਰ ਨੂੰ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਸਕੈਮ ਕਾਲਾਂ ਤੋਂ ਬਚਣ 'ਚ ਮਦਦ ਮਿਲੇਗੀ।

Google Scam Call Detection Feature
Google Scam Call Detection Feature (Getty Images)

By ETV Bharat Tech Team

Published : May 15, 2024, 1:03 PM IST

ਹੈਦਰਾਬਾਦ: ਕੱਲ੍ਹ ਗੂਗਲ ਦਾ ਸਭ ਤੋਂ ਵੱਡਾ Google I/O ਇਵੈਂਟ ਪੂਰਾ ਹੋ ਚੁੱਕਾ ਹੈ। ਇਸ ਇਵੈਂਟ 'ਚ ਕੰਪਨੀ ਦੇ ਸੀਈਓ ਨੇ ਕਈ ਵੱਡੇ ਐਲਾਨ ਕੀਤੇ ਹਨ। ਇਵੈਂਟ ਦੌਰਾਨ 'ਸਕੈਮ ਕਾਲ ਡਿਟੈਕਸ਼ਨ' ਫੀਚਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਹ ਫੀਚਰ ਐਂਡਰਾਈਡ ਯੂਜ਼ਰਸ ਨੂੰ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਲੋਕ ਸਕੈਮ ਕਾਲਾਂ ਤੋਂ ਬਚ ਸਕਣਗੇ।

'ਸਕੈਮ ਕਾਲ ਡਿਟੈਕਸ਼ਨ' ਫੀਚਰ ਦੀ ਵਰਤੋ: 'ਸਕੈਮ ਕਾਲ ਡਿਟੈਕਸ਼ਨ' ਫੀਚਰ ਦੇ ਰਾਹੀ ਐਂਡਰਾਈਡ ਯੂਜ਼ਰਸ ਨੂੰ ਧੋਖਾਧੜੀ ਤੋਂ ਬਚਣ ਲਈ ਗੂਗਲ Verified Calls ਅਤੇ Call Screen ਵਰਗੇ ਫੀਚਰਸ ਦੀ ਮਦਦ ਮਿਲੇਗੀ। ਇਸ ਰਾਹੀ ਯੂਜ਼ਰਸ ਸਕੈਮ ਕਾਲਾਂ ਤੋਂ ਬਚ ਸਕਣਗੇ। ਜੇਮਿਨੀ ਨੈਨੋ ਮਾਡਲ ਸਕੈਮ ਕਾਲ ਲਈ ਯੂਜ਼ਰਸ ਦੇ ਐਂਡਰਾਈਡ ਡਿਵਾਈਸ ਦੀ ਨਿਗਰਾਨੀ ਕਰੇਗਾ ਅਤੇ ਇਹ ਰਿਅਲਟਾਈਮ ਆਨ-ਡਿਵਾਈਸ ਸਕੈਮ ਕਾਲ ਅਲਰਟ ਦੇਵੇਗਾ। ਨਵਾਂ ਫੀਚਰ ਕਾਲ ਮਾਨੀਟਰਿੰਗ ਫੰਕਸ਼ਨ ਕਾਲ ਦੇ ਦੌਰਾਨ ਯੂਜ਼ਰਸ ਨੂੰ ਸੁਚੇਤ ਕਰੇਗਾ। ਜੇਕਰ ਕਿਸੇ ਘੁਟਾਲੇ ਨੂੰ ਦਰਸਾਉਣ ਵਾਲੀ ਸ਼ੱਕੀ ਗਤੀਵਿਧੀ ਦਾ ਪਤਾ ਲੱਗਦਾ ਹੈ, ਤਾਂ ਗੂਗਲ ਦਾ ਨਵਾਂ ਫੀਚਰ ਤੁਹਾਨੂੰ ਕਾਲ ਖਤਮ ਕਰਨ ਲਈ ਪ੍ਰੇਰਿਤ ਕਰੇਗਾ। ਇਹ ਫੀਚਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਲਿਆਂਦਾ ਗਿਆ ਹੈ। ਕਾਲ ਡੇਟਾ ਨੂੰ ਸੁਰੱਖਿਅਤ ਢੰਗ ਨਾਲ ਪ੍ਰੋਸੈਸ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਹ ਵੇਰਵੇ ਸਟੋਰ ਨਹੀਂ ਕੀਤੇ ਜਾਣਗੇ।

ਕਦੋ ਆਵੇਗਾ ਗੂਗਲ ਦਾ ਨਵਾਂ ਫੀਚਰ?: 'ਸਕੈਮ ਕਾਲ ਡਿਟੈਕਸ਼ਨ' ਫੀਚਰ ਦੀ ਲਾਂਚ ਡੇਟ ਦਾ ਅਜੇ ਕੰਪਨੀ ਨੇ ਖੁਲਾਸਾ ਨਹੀਂ ਕੀਤਾ ਹੈ, ਪਰ ਗੂਗਲ ਨੇ ਪੁਸ਼ਟੀ ਕੀਤੀ ਹੈ ਕਿ ਯੂਜ਼ਰਸ ਨੂੰ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਆਪਟ-ਇਨ ਕਰਨਾ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Google I/O ਇਵੈਂਟ 'ਚ ਹੋਰ ਵੀ ਕਈ ਵੱਡੇ ਐਲਾਨ ਕੀਤੇ ਗਏ ਹਨ। ਇਨ੍ਹਾਂ 'ਚ Summarize Email ਅਤੇ Gmail Q&A ਵਰਗੇ ਕਈ ਫੀਚਰਸ ਸ਼ਾਮਲ ਹਨ।

Summarize Email ਫੀਚਰ:Google I/O ਇਵੈਂਟ 'ਚ 'Summarize Email' ਫੀਚਰ ਦਾ ਵੀ ਐਲਾਨ ਕੀਤਾ ਗਿਆ ਹੈ। ਜੀਮੇਲ ਯੂਜ਼ਰਸ ਦੇ ਮੋਬਾਈਲ ਐਪ 'ਚ ਕੰਪਨੀ 'Summarize Email' ਦਾ ਆਪਸ਼ਨ ਦੇਣ ਵਾਲੀ ਹੈ। ਇਹ ਇਮੇਲ ਥ੍ਰੈੱਡਸ ਨੂੰ ਪੜ੍ਹ ਕੇ ਯੂਜ਼ਰਸ ਨੂੰ ਜੀਮੇਲ ਐਪ 'ਚ ਲੰਬੀ ਥ੍ਰੈੱਡਸ ਦਾ ਇੱਕ Summarize ਵਿਊ ਦੇਵੇਗਾ। ਇਸ ਲਈ ਤੁਹਾਨੂੰ Summarize ਹਾਈਲਾਈਟ ਲਈ ਜੀਮੇਲ ਐਪ ਦੇ ਉੱਪਰ ਦਿੱਤੇ ਗਏ Summarize ਬਟਨ ਨੂੰ ਟੈਪ ਕਰਨਾ ਹੋਵੇਗਾ।

Gmail Q&A: ਕੰਪਨੀ ਨੇ ਜੀਮੇਲ 'ਚ Gmail Q&A ਫੀਚਰ ਵੀ ਦੇਣ ਦਾ ਐਲਾਨ ਕੀਤਾ ਹੈ। ਇਸ 'ਚ ਯੂਜ਼ਰਸ ਜੀਮੇਲ ਨਾਲ ਆਪਣੀ ਭਾਸ਼ਾ 'ਚ ਗੱਲ ਕਰ ਸਕਣਗੇ ਅਤੇ ਸਵਾਲ ਪੁੱਛ ਸਕਣਗੇ। ਇਸ ਫੀਚਰ ਨੂੰ ਮੋਬਾਈਲ ਅਤੇ ਵੈੱਬ ਦੇ ਵਰਕਸਪੇਸ ਲੈਬ ਯੂਜ਼ਰਸ ਲਈ ਜੁਲਾਈ ਮਹੀਲੇ ਰੋਲਆਊਟ ਕੀਤਾ ਜਾ ਸਕਦਾ ਹੈ।

ABOUT THE AUTHOR

...view details