ਹੈਦਰਾਬਾਦ: 8 ਅਪ੍ਰੈਲ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗ੍ਰਹਿਣ ਨੂੰ ਲੈ ਕੇ ਪਹਿਲਾ ਹੀ ਲੋਕਾਂ ਨੂੰ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਸੀ, ਜਿਸਦੇ ਚਲਦਿਆਂ ਹੁਣ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਗ੍ਰਹਿਣ ਤੋਂ ਬਾਅਦ ਹਰ ਕੋਈ ਗੂਗਲ 'ਤੇ ਸਰਚ ਕਰ ਰਿਹਾ ਹੈ ਕਿ ਮੇਰੀਆਂ ਅੱਖਾਂ 'ਚ ਪਰੇਸ਼ਾਨੀ ਕਿਉ ਹੋ ਰਹੀ ਹੈ? ਗੂਗਰ ਸਰਚ 'ਤੇ 'why do my eyes hurt ਅਤੇ my eyes hurt' ਵਰਗੇ ਸਵਾਲ ਸਰਚ ਕੀਤੇ ਜਾ ਰਹੇ ਹਨ।
ਗ੍ਰਹਿਣ ਤੋਂ ਬਾਅਦ ਲੋਕ ਹੋਏ ਪਰੇਸ਼ਾਨ: ਸੂਰਜ ਗ੍ਰਹਿਣ ਦੌਰਾਨ ਜਦੋ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਤੋਂ ਲੰਘਦਾ ਹੈ, ਤਾਂ ਇਹ ਇੱਕ ਦੁਰਲੱਭ ਅਤੇ ਖਗੋਲੀ ਘਟਨਾ ਹੁੰਦੀ ਹੈ। ਇਸ ਲਈ ਲੋਕਾਂ ਨੂੰ ਪਹਿਲਾ ਹੀ ਸਲਾਹ ਦਿੱਤੀ ਗਈ ਸੀ ਕਿ ਸੂਰਜ ਗ੍ਰਹਿਣ ਦੌਰਾਨ ਸੂਰਜ ਵੱਲ ਸਿੱਧਾ ਨਾ ਦੇਖੋ। ਜੇਕਰ ਕੋਈ ਸੂਰਜ ਨੂੰ ਦੇਖਦਾ ਹੈ, ਤਾਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਹੁਣ ਕਈ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।