ਹੈਦਰਾਬਾਦ: ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ। ਵਾਹਨ ਨਿਰਮਾਤਾ ਕੰਪਨੀਆਂ ਸੰਭਾਵੀ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਉਤਪਾਦਾਂ 'ਤੇ ਕਈ ਵੱਡੀਆਂ ਛੋਟਾਂ ਦੀਆਂ ਪੇਸ਼ਕਸ਼ਾਂ ਪ੍ਰਦਾਨ ਕਰ ਰਹੀਆਂ ਹਨ। ਇਨ੍ਹਾਂ 'ਚੋਂ ਇੱਕ ਸੁਜ਼ੂਕੀ ਮੋਟਰਸਾਈਕਲ ਨੇ ਤਿਉਹਾਰੀ ਸੀਜ਼ਨ 'ਚ ਆਪਣੀ ਐਡਵੈਂਚਰ ਮੋਟਰਸਾਈਕਲ Suzuki V-Strom SX ਨੂੰ ਵੀ ਡਿਸਕਾਊਂਟ ਆਫਰ ਨਾਲ ਪੇਸ਼ ਕੀਤਾ ਹੈ, ਜਿਸ ਦਾ ਗ੍ਰਾਹਕ ਤੁਰੰਤ ਲਾਭ ਲੈ ਸਕਦੇ ਹਨ।
Suzuki V-Strom SX 'ਤੇ ਡਿਸਕਾਊਂਟ:ਜਾਣਕਾਰੀ ਮੁਤਾਬਕ, ਇਸ ਕੁਆਰਟਰ-ਲੀਟਰ ਸਪੋਰਟਸ ADV ਮੋਟਰਸਾਈਕਲ ਨੂੰ 6,000 ਰੁਪਏ ਦੇ ਕੈਸ਼ਬੈਕ ਨਾਲ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਸੁਜ਼ੂਕੀ ਮੋਟਰਸਾਈਕਲ ਇਸ ਬਾਈਕ 'ਤੇ 10 ਸਾਲ ਤੱਕ ਦੀ ਮੁਫਤ ਐਕਸਟੈਂਡਡ ਵਾਰੰਟੀ ਵੀ ਦੇ ਰਹੀ ਹੈ। Suzuki V-Storm SX 10,000 ਰੁਪਏ ਤੱਕ ਦੀ ਐਕਸਚੇਂਜ ਪੇਸ਼ਕਸ਼ ਅਤੇ 100 ਫੀਸਦੀ ਤੱਕ ਦੇ ਕਰਜ਼ੇ ਨਾਲ ਵੀ ਉਪਲਬਧ ਹੈ।
Suzuki V-Strom SX ਦੀ ਕੀਮਤ: ਕੰਪਨੀ ਦਾ ਮੰਨਣਾ ਹੈ ਕਿ ਇਸ ਨਾਲ ਇਹ ਬਾਈਕ ਜ਼ਿਆਦਾ ਤੋਂ ਜ਼ਿਆਦਾ ਗ੍ਰਾਹਕਾਂ ਲਈ ਉਪਲਬਧ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ Suzuki V-Storm SX ਦੀ ਦਿੱਲੀ 'ਚ ਐਕਸ-ਸ਼ੋਰੂਮ ਕੀਮਤ 2.11 ਲੱਖ ਰੁਪਏ ਹੈ। ਇਸ ਮੋਟਰਸਾਈਕਲ ਦੀ ਗੱਲ ਕਰੀਏ, ਤਾਂ ਇਹ ਮੋਟਰਸਾਈਕਲ ਬਹੁਮੁਖੀ ਹੈ ਅਤੇ ਇਸ ਨੂੰ ਚਲਾਉਣਾ ਕਾਫੀ ਆਸਾਨ ਹੈ। ਇਸ ਦੀ ਸਟਾਈਲਿੰਗ, ਆਰਾਮਦਾਇਕ ਐਰਗੋਨੋਮਿਕਸ ਅਤੇ ਇੰਜਣ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਹੈ।
Suzuki V-Strom SX ਦਾ ਇੰਜਣ:ਇਸ ਵਿਚ ਮੌਜੂਦ ਇੰਜਣ ਦੀ ਗੱਲ ਕਰੀਏ, ਤਾਂ ਇਹ 249cc, ਆਇਲ-ਕੂਲਡ, ਸਿੰਗਲ-ਸਿਲੰਡਰ ਇੰਜਣ ਹੈ, ਜੋ 26.1 bhp ਦੀ ਪਾਵਰ ਅਤੇ 22.2Nm ਦਾ ਅਧਿਕਤਮ ਟਾਰਕ ਪ੍ਰਦਾਨ ਕਰਦਾ ਹੈ। ਇਸ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਬਾਈਕ 'ਚ 19-ਇੰਚ ਦਾ ਫਰੰਟ ਅਤੇ 17-ਇੰਚ ਦਾ ਰਿਅਰ ਵ੍ਹੀਲ ਹੈ, ਜੋ ਕਿ MRF ਟਾਇਰਾਂ ਨਾਲ ਲੈਸ ਹੈ। ਬ੍ਰੇਕਿੰਗ ਲਈ ਇਸ ਵਿੱਚ 300mm ਫਰੰਟ ਡਿਸਕ ਅਤੇ 220mm ਰੀਅਰ ਡਿਸਕ ਹੈ।
ਇਹ ਵੀ ਪੜ੍ਹੋ: