ਹੈਦਰਾਬਾਦ: ਅੱਜ ਸਾਲ 2024 ਦਾ ਪਹਿਲਾ ਵੱਡਾ ਇਵੈਂਟ ਸ਼ੁਰੂ ਹੋਣ ਵਾਲਾ ਹੈ। ਇਹ ਇਵੈਂਟ ਅੱਜ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਇਵੈਂਟ ਦਾ ਨਾਮ Let loose ਹੈ। Let loose ਇਵੈਂਟ 'ਚ ਕੰਪਨੀ ਦੁਆਰਾ ਕਈ ਐਲਾਨ ਕੀਤੇ ਜਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ Let loose ਇਵੈਂਟ 'ਚ iPad, ਇੱਕ ਐਪਲ ਪੈਂਸਿਲ, ਮੈਜਿਕ ਕੀਬੋਰਡ ਅਤੇ ਹੋਰ ਬਹੁਤ ਡਿਵਾਈਸਾਂ ਲਾਂਚ ਹੋ ਸਕਦੀਆਂ ਹਨ। ਇਸ ਇਵੈਂਟ ਨਾਲ ਜੁੜੇ ਕਈ ਲੀਕ ਪਹਿਲਾ ਹੀ ਸਾਹਮਣੇ ਆ ਚੁੱਕੇ ਹਨ।
ਐਪਲ ਦੇ ਇਵੈਂਟ 'ਚ ਲਾਂਚ ਹੋਣ ਵਾਲੀਆਂ ਡਿਵਾਈਸਾਂ:
Apple iPad Pro 12.9 & iPad Pro 11: Let loose ਇਵੈਂਟ 'ਚ ਆਈਪੈਡ ਲਾਂਚ ਕੀਤੇ ਜਾ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ iPad Pro 12.9 & iPad Pro 11 ਦਾ ਐਲਾਨ ਕਰ ਸਕਦੀ ਹੈ। ਇਸਦੇ ਨਾਲ ਹੀ, ਐਪਲ ਪ੍ਰੀਮੀਅਮ ਆਈਪੈਡ 'ਚ ਕਈ ਬਦਲਾਅ ਵੀ ਕਰ ਸਕਦੀ ਹੈ। ਦੱਸ ਦਈਏ ਕਿ ਪਹਿਲੀ ਵਾਰ ਐਪਲ ਆਈਪੈਡ ਪ੍ਰੋ ਮਾਡਲ 'ਚ 12.9 ਇੰਚ ਦੀ ਮਿਨੀ LED ਅਤੇ 11 ਇੰਚ ਦੀ LCD ਪੈਨਲ ਨੂੰ ਹਟਾ ਕੇ OLED ਡਿਸਪਲੇ ਦੇਖਣ ਨੂੰ ਮਿਲ ਸਕਦੀ ਹੈ। OLED ਪੈਨਲ ਦੇ ਨਾਲ ਆਈਪੈਡ ਡਿਸਪਲੇ ਦੀ ਗੁਣਵੱਤਾ ਅਤੇ ਕਲਰ ਵਧੀਆਂ ਹੋ ਜਾਣਗੇ। ਇਹ ਦੋਨੋ ਮਾਡਲ ਮੌਜ਼ੂਦਾਂ ਮਾਡਲਾਂ ਦੀ ਤੁਲਨਾ 'ਚ 20 ਫੀਸਦੀ ਪਤਲੇ ਹੋ ਸਕਦੇ ਹਨ। ਆਈਪੈਡ ਪ੍ਰੋ 'ਚ M4 ਚਿਪਸੈੱਟ ਮਿਲਣ ਦੀ ਉਮੀਦ ਹੈ।