ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਲਈ 'Custom Chat Theme' ਫੀਚਰ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਰਾਹੀ ਯੂਜ਼ਰਸ ਨੂੰ ਚੈਟ ਵਿੰਡੋ ਨੂੰ ਕਸਟਮਾਈਜ ਕਰਨ ਦੀ ਆਗਿਆ ਮਿਲੇਗੀ। ਦੱਸ ਦਈਏ ਕਿ ਇਹ ਫੀਚਰ IOS ਲਈ ਵਟਸਐਪ ਦੇ ਬੀਟਾ ਵਰਜ਼ਨ 'ਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਹੁਣ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤੇ ਜਾਣ ਦੀ ਤਿਆਰੀ ਵਿੱਚ ਹੈ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Custom Chat Theme' ਫੀਚਰ, ਇਹ ਯੂਜ਼ਰਸ ਕਰ ਸਕਣਗੇ ਇਸਤੇਮਾਲ - WhatsApp Custom Chat Theme
WhatsApp Custom Chat Theme: ਵਟਸਐਪ ਆਪਣੇ ਯੂਜ਼ਰਸ ਲਈ 'Custom Chat Theme' ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਫਿਲਹਾਲ, ਇਹ ਫੀਚਰ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ।
Published : Aug 17, 2024, 12:15 PM IST
WABetaInfo ਨੇ ਦਿੱਤੀ ਜਾਣਕਾਰੀ: ਵਟਸਐਪ ਦੇ ਨਵੇਂ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਨਵੀਂ ਰਿਪੋਰਟ 'ਚ 'Custom Chat Theme' ਬਾਰੇ ਖੁਲਾਸਾ ਹੋਇਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਚੈਟ ਬਬਲ ਲਈ ਆਪਣੇ ਪਸੰਦੀਦਾ ਰੰਗ ਨੂੰ ਚੁਣ ਸਕਦੇ ਹੋ। ਵੈੱਬਸਾਈਟ ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਵਟਸਐਪ ਦੇ ਬੀਟਾ ਵਰਜ਼ਨ 'ਚ ਚੈਟ ਥੀਮ ਨਾਮ ਤੋਂ ਇੱਕ ਨਵਾਂ ਸੈਕਸ਼ਨ ਨਜ਼ਰ ਆ ਰਿਹਾ ਹੈ। ਇਸਦੇ ਅੰਦਰ ਤੁਹਾਨੂੰ ਮੈਸੇਜ ਕਲਰ ਅਤੇ ਵਾਲਪੇਪਰ ਨਾਮ ਦੇ ਦੋ ਆਪਸ਼ਨ ਮਿਲਣਗੇ। ਇਸ 'ਚ ਚੈਟ ਵਾਲਪੇਪਰ ਅਤੇ ਚੈਟ ਬਬਲ ਦਾ ਰੰਗ ਬਦਲਣ ਦੀ ਆਗਿਆ ਮਿਲੇਗੀ।
- Poco ਦਾ ਪਹਿਲਾ ਟੈਬਲੇਟ ਇਸ ਦਿਨ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Poco Pad 5G Launch Date
- ਬਿਨ੍ਹਾਂ ਪਾਸਵਰਡ ਦੇ ਆਪਣਾ X ਅਕਾਊਂਟ ਲੌਗਇਨ ਕਰ ਸਕਣਗੇ ਯੂਜ਼ਰਸ, ਆ ਰਿਹਾ ਹੈ ਨਵਾਂ ਫੀਚਰ - X Pass Key Feature
- Moto G45 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਕੀਮਤ 15 ਹਜ਼ਾਰ ਤੋਂ ਵੀ ਘੱਟ - Moto G45 5G Launch Date
ਮਿਲਣਗੇ 10 ਚੈਟ ਥੀਮ: ਰਿਪੋਰਟ 'ਚ ਦੱਸਿਆ ਗਿਆ ਹੈ ਕਿ ਨਵੇਂ ਫੀਚਰ ਰਾਹੀ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ। ਕੰਪਨੀ ਇਸ ਫੀਚਰ 'ਚ 10 ਚੈਟ ਥੀਮ ਪੇਸ਼ ਕਰੇਗੀ ਅਤੇ ਇੱਕ ਵਾਰ ਰੰਗ ਚੁਣਨ ਤੋਂ ਬਾਅਦ ਇੱਹ ਆਪਣੇ ਆਪ ਡਿਫੌਲਟ ਚੈਟ ਥੀਮ ਦੇ ਰੂਪ 'ਚ ਸੈੱਟ ਹੋ ਜਾਵੇਗਾ। ਵਾਲਪੇਪਰ ਅਤੇ ਬਬਲ ਰੰਗ ਨੂੰ ਐਡਜਸਟ ਕਰਨਗੇ।