ਅੱਜ ਕੱਲ ਹਰ ਕਿਸੇ ਕੋਲ੍ਹ ਸਮਾਰਟਫੋਨ ਹੈ। ਸਮਾਰਟਫੋਨ ਖਰੀਦਦੇ ਸਮੇਂ ਲੋਕ ਜ਼ਿਆਦਾ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਫੋਨ ਦਾ ਕੈਮਰਾ ਵਧੀਆਂ ਫੋਟੋ ਖਿੱਚਦਾ ਹੈ ਜਾਂ ਨਹੀਂ। ਅਜਿਹੇ 'ਚ ਫੋਨ ਦਾ ਕੈਮਰਾ ਗੰਦਾ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਲਈ ਤੁਹਾਨੂੰ ਸਮੇਂ-ਸਮੇਂ 'ਤੇ ਆਪਣੇ ਫੋਨ ਦੇ ਕੈਮਰੇ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਫੋਨ ਦੇ ਕੈਮਰੇ ਸਹੀ ਤਰੀਕੇ ਨਾਲ ਸਾਫ਼ ਕਰਨ ਬਾਰੇ ਪਤਾ ਹੋਣਾ ਚਾਹੀਦਾ ਹੈ।
ਫੋਨ ਦਾ ਕੈਮਰਾ ਸਾਫ਼ ਕਰਦੇ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ
- ਸਹੀ ਕੱਪੜੇ ਦਾ ਇਸਤੇਮਾਲ: ਫੋਨ ਦਾ ਕੈਮਰਾ ਸੰਵੇਦਨਸ਼ੀਲ ਹੁੰਦਾ ਹੈ। ਇਸ ਨੂੰ ਸਾਫ਼ ਕਰਨ ਲਈ ਹਮੇਸ਼ਾ ਮਾਈਕ੍ਰੋਫਾਈਬਰ ਕੱਪੜੇ ਦਾ ਇਸਤੇਮਾਲ ਕਰੋ। ਇਸ ਨਾਲ ਲੈਂਸ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਅਤੇ ਖਰੋਂਚਾ ਵੀ ਨਹੀਂ ਆਉਂਣਗੀਆਂ। ਕਿਸੇ ਵੀ ਖਰਾਬ ਕੱਪੜੇ ਜਾਂ ਟਿਸ਼ੂ ਦਾ ਇਸਤੇਮਾਲ ਕਰਨ ਤੋਂ ਬਚੋ।
- ਜ਼ਿਆਦਾ ਦਬਾਅ ਨਾ ਪਾਓ: ਕੈਮਰੇ ਨੂੰ ਸਾਫ਼ ਕਰਦੇ ਸਮੇਂ ਜ਼ਿਆਦਾ ਦਬਾਅ ਨਾ ਪਾਓ ਸਗੋਂ ਹਲਕੇ ਹੱਥਾਂ ਨਾਲ ਸਫ਼ਾਈ ਕਰੋ। ਜ਼ਿਆਦਾ ਦਬਾਅ ਪਾਉਣ ਨਾਲ ਕੈਮਰਾ ਟੁੱਟ ਸਕਦਾ ਹੈ ਜਾਂ ਖਰਾਬ ਵੀ ਹੋ ਸਕਦਾ ਹੈ।
- ਤਰਲ ਕਲੀਨਰ ਦਾ ਸਮਝਦਾਰੀ ਨਾਲ ਇਸਤੇਮਾਲ ਕਰੋ: ਕਈ ਲੋਕ ਕੈਮਰੇ ਨੂੰ ਸਾਫ਼ ਕਰਨ ਲਈ ਪਾਣੀ ਜਾਂ ਕਿਸੇ ਤਰਲ ਪਦਾਰਥ ਦਾ ਇਸਤੇਮਾਲ ਕਰਦੇ ਹਨ, ਜੋ ਕਿ ਕੈਮਰੇ ਲਈ ਹਾਨੀਕਾਰਕ ਹੋ ਸਕਦਾ ਹੈ। ਜੇਕਰ ਤੁਸੀਂ ਸਫਾਈ ਲਈ ਤਰਲ ਦਾ ਇਸਤੇਮਾਲ ਕਰਨਾ ਹੈ ਤਾਂ ਸਿਰਫ਼ ਇਲੈਕਟ੍ਰਾਨਿਕ ਡਿਵਾਈਸ ਕਲੀਨਰ ਜਾਂ ਲੈਂਸ ਕਲੀਨਰ ਦੀ ਵਰਤੋਂ ਕਰੋ।
- ਉਂਗਲੀਆਂ ਨਾਲ ਲੈਂਸ ਨੂੰ ਨਾ ਛੂਹੋ: ਕਈ ਵਾਰ ਲੋਕ ਕੈਮਰੇ ਦੇ ਲੈਂਸਾਂ ਨੂੰ ਹੱਥ ਲਗਾਉਂਦੇ ਰਹਿੰਦੇ ਹਨ, ਜਿਸ ਨਾਲ ਲੈਂਸ ਗੰਦੇ ਅਤੇ ਖਰਾਬ ਹੋ ਸਕਦੇ ਹਨ। ਇਸ ਲਈ ਲੈਂਸ ਨੂੰ ਉਂਗਲੀਆਂ ਨਾਲ ਨਾ ਛੂਹੋ।
- ਧੂੜ ਨੂੰ ਹਟਾਉਣ ਲਈ ਬਲੋਅਰ ਦੀ ਵਰਤੋਂ: ਜੇਕਰ ਲੈਂਸ 'ਤੇ ਮਿੱਟੀ ਇਕੱਠੀ ਹੋ ਗਈ ਹੈ ਤਾਂ ਇਸਨੂੰ ਫੂਕ ਮਾਰ ਕੇ ਸਾਫ਼ ਕਰਨ ਦੀ ਕੋਸ਼ਿਸ਼ ਨਾ ਕਰੋ ਸਗੋਂ ਬਲੋਅਰ ਦਾ ਇਸਤੇਮਾਲ ਕਰੋ।
ਇਹ ਵੀ ਪੜ੍ਹੋ:-