ETV Bharat / entertainment

ਦਿਨੇ ਖੇਤਾਂ 'ਚ ਚੁੱਗਦੀ ਨਰਮਾ, ਰਾਤ ਨੂੰ ਕਰਦੀ ਨਾਟਕਾਂ ਦੀ ਰਿਹਰਸਲ, ਇਹ 'ਬੇਬੇ' ਹੁਣ ਬਣੀ ਵੱਡੀ ਬਾਲੀਵੁੱਡ ਫਿਲਮ ਦਾ ਹਿੱਸਾ - PUNJABI ACTRESS

ਇੱਥੇ ਅਸੀਂ ਪੰਜਾਬੀ ਸਿਨੇਮਾ ਵਿੱਚ 'ਬੇਬੇ' ਨਾਂਅ ਨਾਲ ਮਸ਼ਹੂਰ ਅਦਾਕਾਰਾ ਧਰਮਿੰਦਰ ਕੌਰ ਮਾਨ ਬਾਰੇ ਰੌਚਿਕ ਗੱਲਾਂ ਲੈ ਕੇ ਆਏ ਹਾਂ।

Dharminder Kaur Maan
Dharminder Kaur Maan (Photo: Instagram)
author img

By ETV Bharat Entertainment Team

Published : Feb 26, 2025, 3:32 PM IST

ਚੰਡੀਗੜ੍ਹ: ਕਲਾ ਵਗਦੇ ਅਤੇ ਛੂਕਦੇ ਰਹਿਣ ਵਾਲੇ ਉਨ੍ਹਾਂ ਦਰਿਆਵਾਂ ਵਾਂਗ ਹੁੰਦੀ ਹੈ, ਜੋ ਲੱਖਾਂ ਵਾ-ਵਰੋਲਿਆਂ ਦਰਮਿਆਨ ਵੀ ਆਪਣੇ ਵਜ਼ੂਦ ਨੂੰ ਕਦੇ ਦਫ਼ਨ ਨਹੀਂ ਹੋਣ ਦਿੰਦੇ, ਕੁਝ ਅਜਿਹੇ ਹੀ ਹਾਲਾਤਾਂ ਨੂੰ ਪ੍ਰਤੀਬਿੰਬ ਕਰ ਰਹੀ ਹੈ, ਪਾਲੀਵੁੱਡ ਦੀ ਦਿੱਗਜ ਅਦਾਕਾਰਾ ਧਰਮਿੰਦਰ ਕੌਰ ਮਾਨ, ਜਿੰਨ੍ਹਾਂ ਨੇ ਮਾਲਵਾ ਦੇ ਇੱਕ ਨਿੱਕੇ ਜਿਹੇ ਹਿੱਸੇ ਅਤੇ ਰੂੜੀਵਾਦੀ ਮਾਹੌਲ ਵਿੱਚੋਂ ਉੱਠ ਕੇ ਅੱਜ ਦੁਨੀਆਂ ਭਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਦਾ ਮਾਣ ਹਾਸਿਲ ਕਰ ਲਿਆ ਹੈ। ਅਦਾਕਾਰਾ ਖੁਦ ਦੱਸਦੀ ਹੈ ਕਿ ਉਹ ਸੰਘਰਸ਼ ਦੇ ਸਮੇਂ ਦਿਨੇ ਨਰਮਾ ਚੁੱਗਦੀ ਅਤੇ ਰਾਤ ਨੂੰ ਨਾਟਕ ਦੀ ਰਿਹਰਸਲ ਕਰਨ ਜਾਂਦੀ ਹੁੰਦੀ ਸੀ।

ਪਾਲੀਵੁੱਡ ਦੀਆਂ ਬੇਸ਼ੁਮਾਰ ਵੱਡੀਆਂ ਸਫ਼ਲ ਅਤੇ ਮਲਟੀ ਸਟਾਰਰ ਫਿਲਮਾਂ ਵਿੱਚ ਪ੍ਰਭਾਵੀ ਭੂਮਿਕਾਵਾਂ ਨਿਭਾ ਚੁੱਕੀ ਹੈ ਇਹ ਬਿਹਤਰੀਨ ਅਦਾਕਾਰਾ, ਜਿੰਨ੍ਹਾਂ ਨੂੰ ਹਾਲ ਹੀ ਵਿੱਚ ਪੰਜਾਬ ਵਿੱਚ ਵੀ ਸ਼ੂਟ ਕੀਤੀ ਗਈ ਅਤੇ 'ਅਜੇ ਦੇਵਗਨ ਹੋਮ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਬਹੁ-ਚਰਚਿਤ ਹਿੰਦੀ ਸੀਕਵਲ ਫਿਲਮ 'ਸੰਨ ਆਫ਼ ਸਰਦਾਰ 2' ਦਾ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਦੀ ਇਸ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ।

ਮਲਵਈ ਜ਼ਿਲ੍ਹੇ ਮਾਨਸਾ ਨਾਲ ਸੰਬੰਧਤ ਇਸ ਅਜ਼ੀਮ ਅਦਾਕਾਰ ਦੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਇਸ ਫਿਲਮੀ ਪੈਂਡੇ ਦਾ ਆਗਾਜ਼ ਸਾਲ 2011 ਵਿੱਚ ਆਈ ਅਤੇ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਉੱਘੇ ਨਾਵਲਕਾਰ ਰਹੇ ਮਰਹੂਮ ਗੁਰਦਿਆਲ ਸਿੰਘ ਦੀ ਲਿਖੀ ਕਹਾਣੀ ਆਧਾਰਿਤ ਨੈਸ਼ਨਲ ਐਵਾਰਡ ਵਿਨਿੰਗ ਪੰਜਾਬੀ ਫਿਲਮ 'ਅੰਨੇ ਘੋੜੇ ਦਾ ਦਾਨ' ਨਾਲ ਕੀਤਾ, ਜਿਸ ਨੇ ਇਸ ਖਿੱਤੇ ਵਿੱਚ ਉਨ੍ਹਾਂ ਦੇ ਕੁਝ ਕਰ ਗੁਜ਼ਰਨ ਦੇ ਵੇਖੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਧਰਮਿੰਦਰ ਕੌਰ ਮਾਨ
ਧਰਮਿੰਦਰ ਕੌਰ ਮਾਨ (Photo: ETV Bharat)

ਰੰਗਮੰਚ ਦੀ ਦੁਨੀਆਂ ਦੇ ਬਾਬਾ ਬੋਹੜ ਮੰਨੇ ਜਾਂਦੇ ਰਹੇ ਸਵਰਗੀ ਅਜਮੇਰ ਸਿੰਘ ਔਲਖ ਨਾਲ ਬਤੌਰ ਰੰਗਕਰਮੀ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਧਰਮਿੰਦਰ ਕੌਰ ਮਾਨ ਬੇਸ਼ੁਮਾਰ ਮਕਬੂਲ ਨਾਟਕਾਂ ਵਿੱਚ ਆਪਣੀ ਕਲਾ ਦਾ ਪ੍ਰਗਟਾਵਾ ਕਰਵਾ ਚੁੱਕੀ ਹੈ, ਜਿੰਨ੍ਹਾਂ ਵਿੱਚ 'ਸੱਸ ਚੰਦਰੀ ਦਾ ਭੂਤ', 'ਅੱਧ ਚਾਨਣੀ ਰਾਤ', 'ਬਿਗਾਨੇ ਬੋਹੜ ਦੀ ਛਾਂ', 'ਕੇਹਰ ਸਿੰਘ ਦੀ ਮੌਤ', 'ਗਾਨੀ' ਅਤੇ 'ਇੱਕ ਸੀ ਦਰਿਆ' ਆਦਿ ਸ਼ੁਮਾਰ ਰਹੇ ਹਨ।

ਸਾਲ 2014 ਵਿੱਚ ਰਿਲੀਜ਼ ਹੋਈ ਅਤੇ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਲਘੂ ਫਿਲਮ 'ਸੁੱਤਾ ਨਾਗ' ਨਾਲ ਪੰਜਾਬੀ ਫਿਲਮ ਉਦਯੋਗ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵਧੀ ਇਸ ਸ਼ਾਨਦਾਰ ਅਦਾਕਾਰਾ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਹਾਣੀ', 'ਸੁਫਨਾਂ', 'ਲੇਖ', 'ਮੋਹ' ਅਤੇ 'ਜੱਟ ਐਂਡ ਜੂਲੀਅਟ 3' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਉਨ੍ਹਾਂ ਵੱਲੋਂ ਨਿਭਾਏ ਚੁਲਬੁਲੇ ਅਤੇ ਠੇਠ ਦੇਸੀ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ 'ਹੁਸ਼ਿਆਰ ਸਿੰਘ' (ਅਪਣਾ ਅਰਸਤੂ) ਦਾ ਵੀ ਖਾਸ ਹਿੱਸਾ ਰਹੀ ਹੈ ਇਹ ਉਮਦਾ ਅਦਾਕਾਰਾ, ਜਿੰਨ੍ਹਾਂ ਦੀਆਂ ਆਗਾਮੀ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਜਗਦੀਪ ਸਿੱਧੂ ਵੱਲੋਂ ਲਿਖੀ ਪੰਜਾਬੀ ਫਿਲਮ 'ਫੱਫੇ ਕੁੱਟਣੀਆਂ' ਤੋਂ ਇਲਾਵਾ 'ਗੋਡੇ ਗੋਡੇ ਚਾਅ 2' ਵੀ ਸ਼ੁਮਾਰ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.