ਲੁਧਿਆਣਾ: ਆਮ ਆਦਮੀ ਪਾਰਟੀ ਵੱਲੋਂ ਪੱਛਮੀ ਹਲਕੇ ਤੋਂ ਮੌਜੂਦਾ ਰਾਜ ਸਭਾ ਮੈਂਬਰ ਨੂੰ ਟਿਕਟ ਦਿੱਤੇ ਜਾਣ ਨੂੰ ਲੈ ਕੇ ਹੁਣ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਹੁਣ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਮੰਨਸ਼ਾ ਪਹਿਲਾਂ ਹੀ ਇਹਨਾਂ ਦੀ ਸਾਫ਼ ਹੋ ਚੁੱਕੀ ਸੀ। ਉਹਨਾਂ ਕਿਹਾ ਕਿ ਹੁਣ ਇਹ ਹਾਲਾਤ ਹੋ ਗਏ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਰਾਜਸਭਾ ਮੈਂਬਰ ਬਣਾਉਣ ਦੇ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਸਰੀਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਾਹਰਲਿਆਂ ਨੂੰ ਰਾਜਸਭਾ ਮੈਂਬਰ ਬਣਾਇਆ ਗਿਆ ਸੀ।
ਲੋਕਾਂ ਨੇ ਕੇਜਰੀਵਾਲ ਨੂੰ ਨਕਾਰਿਆ
ਅਨਿਲ ਸਰੀਨ ਨੇ ਦਾਅਵਾ ਕੀਤਾ ਕਿ "ਜਿਸ ਤਰ੍ਹਾਂ ਦਿੱਲੀ ਦੇ ਵਿੱਚ ਖੁਦ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹ ਕਿਸੇ ਵੀ ਮਾਮਲੇ ਵਿੱਚ ਗੁਨਾਹਗਾਰ ਹੋਵੇਗਾ ਤਾਂ ਦਿੱਲੀ ਦੇ ਲੋਕ ਉਸਨੂੰ ਨਕਾਰ ਦੇਣਗੇ ਲੋਕਾਂ ਨੇ ਹੁਣ ਇਸ ਦਾ ਸਬੂਤ ਦੇ ਦਿੱਤਾ ਹੈ। ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਨਕਾਰਿਆ ਜਾਵੇਗਾ ਅਸੀਂ ਜਲਦ ਹੀ ਬਹੁਤ ਮਜ਼ਬੂਤ ਉਮੀਦਵਾਰ ਪੱਛਮੀ ਹਲਕੇ ਤੋਂ ਦੇਵਾਂਗੇ।"

ਕੇਜਰੀਵਾਲ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ
ਅਨਿਲ ਸਰੀਨ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਪੱਛਮੀ ਹਲਕੇ ਤੋਂ ਸਾਡੀ ਵੱਡੀ ਲੀਡ ਦੇ ਨਾਲ ਜਿੱਤ ਹੋਈ ਸੀ। ਵਿਧਾਨ ਸਭਾ ਜ਼ਿਮਨੀ ਚੋਣ ਦੇ ਵਿੱਚ ਵੀ ਜਿੱਤ ਹਾਸਿਲ ਕਰਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਮਨਸੂਬਿਆਂ ਨੂੰ ਅਸੀਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।
'ਪੀਏ ਬੀਬੀ ਨੂੰ ਲੈ ਕੇ ਮੁੜ ਘਿਰੇ ਗਿਆਨੀ ਹਰਪ੍ਰੀਤ ਸਿੰਘ', ਵਿਰਸਾ ਵਲਟੋਹਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕੱਢੀ ਭੜਾਸ, ਲਾਏ ਇਹ ਇਲਜ਼ਾਮ- "ਯੇ ਕਭੀ ਕਭੀ ਦਿਖਾਈ ਦੇਤੇ ਹੈ ਵਾਲੇ..." ਸੀਐਮ ਭਗਵੰਤ ਮਾਨ ਦਾ ਕੈਪਟਨ ਅਮਰਿੰਦਰ ਸਣੇ ਕਾਂਗਰਸ ਪਾਰਟੀ ਉੱਤੇ ਤੰਜ
- 'ਇੱਥੇ ਸੰਗਲ ਖੜਕਾਉਣ ਨਾਲ ਹੁੰਦੀਆਂ ਮੁਰਾਦਾਂ ਪੂਰੀਆਂ', ਜਾਣੋ ਇਸ 500 ਸਾਲ ਪੁਰਾਣੇ ਸੰਗਲਾ ਸ਼ਿਵਾਲਾ ਮੰਦਿਰ ਦਾ ਮਿਥਿਹਾਸ
- ਇਸ ਵਾਰ ਸ਼ਿਵਰਾਤਰੀ ਜਾਂ ਮਹਾ ਸ਼ਿਵਰਾਤਰੀ? ਭਗਵਾਨ ਸ਼ਿਵ ਨੂੰ ਵੱਖ-ਵੱਖ ਚੀਜ਼ਾਂ ਭੇਂਟ ਕਰਨ ਦਾ ਕੀ ਮਹੱਤਵ, ਜਾਣੋ ਸਾਰਾ ਕੁੱਝ