ਹੈਦਰਾਬਾਦ: ਚੀਨੀ ਮੋਬਾਈਲ ਨਿਰਮਾਤਾ ਕੰਪਨੀ Xiaomi ਨੇ ਚੀਨੀ ਬਾਜ਼ਾਰ ਵਿੱਚ ਨਵੀਂ Redmi K80 ਸੀਰੀਜ਼ ਲਾਂਚ ਕਰ ਦਿੱਤੀ ਹੈ। ਚੀਨੀ ਸਮਾਰਟਫੋਨ ਦਿੱਗਜ ਨੇ ਇਸ ਲਾਈਨਅੱਪ ਵਿੱਚ ਦੋ ਮਾਡਲ ਸ਼ਾਮਲ ਕੀਤੇ ਹਨ, ਜੋ ਕਿ Redmi K80 ਅਤੇ Redmi K80 Pro ਹਨ। ਇਨ੍ਹਾਂ ਦੋਵਾਂ ਹੈਂਡਸੈੱਟਾਂ 'ਚ ਫਲੈਗਸ਼ਿਪ ਸਨੈਪਡ੍ਰੈਗਨ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਨ੍ਹਾਂ 'ਚ 120Hz AMOLED ਡਿਸਪਲੇ ਮਿਲਦੀ ਹੈ।
ਇਸ ਤੋਂ ਇਲਾਵਾ, Redmi K80 Pro ਵਿੱਚ 2.5X ਆਪਟੀਕਲ ਜ਼ੂਮ ਦੇ ਨਾਲ ਇੱਕ ਵਾਧੂ 50-ਮੈਗਾਪਿਕਸਲ ਦਾ ਫਲੋਟਿੰਗ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ, ਜੋ ਕਿ ਬੇਸ ਮਾਡਲ ਵਿੱਚ ਉਪਲਬਧ ਨਹੀਂ ਹੈ। Redmi K80 ਸੀਰੀਜ਼ ਨੂੰ ਧੂੜ ਅਤੇ ਪਾਣੀ ਦੀ ਸੁਰੱਖਿਆ ਲਈ ਕ੍ਰਮਵਾਰ IP68 ਅਤੇ IP69 ਰੇਟਿੰਗ ਮਿਲਦੀ ਹੈ ਅਤੇ ਇਹ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਵੀ ਆਉਂਦਾ ਹੈ।
Redmi K80 launched in China.
— Abhishek Yadav (@yabhishekhd) November 27, 2024
Price 💰 ¥2499 (₹29,174, $345, €328)
Specifications
📱 6.67" 2k oled tcl m9 ltps display, 120hz refresh rate, 1800nits hbm, gorilla glass 7i protection
🔳 qualcomm snapdragon 8 gen 3
lpddr5x ram & ufs 4.0 storage
🍭 android 15
📸 50mp light hunter… pic.twitter.com/XK8Kr6cyky
Redmi K80 ਅਤੇ Redmi K80 Pro ਦੇ ਫੀਚਰਸ
Redmi K80 ਸੀਰੀਜ਼ ਦੇ ਦੋਵੇਂ ਮਾਡਲਾਂ ਵਿੱਚ 6.67-ਇੰਚ ਦੀ 12-ਬਿਟ AMOLED ਡਿਸਪਲੇਅ ਦਿੱਤੀ ਗਈ ਹੈ, ਜਿਸ ਵਿੱਚ 2K ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਹੈ। ਡਿਸਪਲੇਅ ਦੀ ਚਮਕ 3,200 nits, 2160Hz ਟੱਚ ਸੈਂਪਲਿੰਗ ਰੇਟ ਹੈ ਅਤੇ HDR10+ ਅਤੇ Dolby Vision ਨੂੰ ਸਪੋਰਟ ਕਰਦੀ ਹੈ।
ਬੇਸ K80 ਮਾਡਲ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ ਉਥੇ ਹੀ K80 ਪ੍ਰੋ 'ਚ ਕੁਆਲਕਾਮ ਦੇ ਫਲੈਗਸ਼ਿਪ ਸਨੈਪਡ੍ਰੈਗਨ 8 ਐਲੀਟ SoC ਦੀ ਵਰਤੋਂ ਕੀਤੀ ਗਈ ਹੈ। Redmi K80 ਅਤੇ Redmi K80 Pro ਵਿੱਚ 16GB ਤੱਕ LPDDR5X RAM ਅਤੇ UFS 4.0 ਆਨਬੋਰਡ ਸਟੋਰੇਜ ਦੇ 1TB ਤੱਕ ਦਾ ਵਿਕਲਪ ਮਿਲਦਾ ਹੈ। ਇਹ ਨਵੀਨਤਮ Xiaomi HyperOS 2.0 'ਤੇ ਚੱਲਦਾ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ, Redmi K80 ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਜਿਸ ਵਿੱਚ 50-ਮੈਗਾਪਿਕਸਲ ਦਾ ਲਾਈਟ ਹੰਟਰ 800 ਪ੍ਰਾਇਮਰੀ ਕੈਮਰਾ OIS ਅਤੇ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਸ਼ਾਮਲ ਹੈ। K80 ਪ੍ਰੋ ਵਿੱਚ ਬੇਸ ਮਾਡਲ ਦੇ ਸਮਾਨ ਕੈਮਰਾ ਸੈੱਟਅੱਪ ਹੈ ਪਰ ਇਹ 2.5x ਆਪਟੀਕਲ ਜ਼ੂਮ ਦੇ ਨਾਲ ਤੀਜੇ 50-ਮੈਗਾਪਿਕਸਲ ਦੇ ਫਲੋਟਿੰਗ ਟੈਲੀਫੋਟੋ ਲੈਂਸ ਦੀ ਵਰਤੋਂ ਵੀ ਕਰਦਾ ਹੈ।
ਕਨੈਕਟੀਵਿਟੀ ਲਈ USB ਟਾਈਪ-ਸੀ ਪੋਰਟ, NFC, ਬਲੂਟੁੱਥ 5.4, Wi-Fi 7, 5G ਅਤੇ 4G VoLTE ਦੋਵਾਂ ਮਾਡਲਾਂ ਵਿੱਚ ਸਮਰਥਿਤ ਹਨ। ਇਨ੍ਹਾਂ 'ਚ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ, ਇਨਫਰਾਰੈੱਡ ਸੈਂਸਰ ਅਤੇ ਡੌਲਬੀ ਐਟਮਸ ਸਪੋਰਟ ਦੇ ਨਾਲ ਸਟੀਰੀਓ ਸਪੀਕਰ ਵੀ ਮੌਜੂਦ ਹਨ। Redmi K80 ਵਿੱਚ 6,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 120W ਵਾਇਰਡ ਅਤੇ 50W ਵਾਇਰਲੈੱਸ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਜਦਕਿ K80 Pro ਵਿੱਚ 90W ਫਾਸਟ ਚਾਰਜਿੰਗ ਸਪੋਰਟ ਵਾਲੀ 6,550mAh ਬੈਟਰੀ ਦਿੱਤੀ ਗਈ ਹੈ।
Redmi K80 ਅਤੇ Redmi K80 Pro ਦੀ ਕੀਮਤ
ਕੰਪਨੀ ਨੇ Redmi K80 ਦੇ 12GB + 256GB ਮਾਡਲ ਦੀ ਕੀਮਤ ਲਗਭਗ 29,000 ਰੁਪਏ ਰੱਖੀ ਹੈ। ਇਸ ਨੂੰ ਚਾਰ ਹੋਰ ਮਾਡਲਾਂ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ 16GB + 1TB ਵੇਰੀਐਂਟ ਦੀ ਕੀਮਤ ਲਗਭਗ 42,000 ਰੁਪਏ ਰੱਖੀ ਹੈ। ਫੋਨ ਨੂੰ ਮਾਊਂਟੇਨ ਗ੍ਰੀਨ, ਮਿਸਟਰੀਅਸ ਨਾਈਟ ਬਲੈਕ, ਸਨੋ ਰਾਕ ਵ੍ਹਾਈਟ ਅਤੇ ਟਵਾਈਲਾਈਟ ਮੂਨ ਬਲੂ ਕਲਰ ਆਪਸ਼ਨਾਂ ਵਿੱਚ ਪੇਸ਼ ਕੀਤਾ ਗਿਆ ਹੈ।
ਦੂਜੇ ਪਾਸੇ Redmi K80 Pro ਦੀ ਸ਼ੁਰੂਆਤੀ ਕੀਮਤ ਲਗਭਗ 43,000 ਰੁਪਏ ਹੈ, ਜੋ ਕਿ ਇਸਦੇ ਬੇਸ 12GB + 256GB ਵੇਰੀਐਂਟ ਲਈ ਹੈ। ਕੰਪਨੀ ਨੇ ਇਸਨੂੰ ਕੁੱਲ ਚਾਰ ਰੈਮ ਅਤੇ ਸਟੋਰੇਜ ਮਾਡਲਾਂ ਵਿੱਚ ਪੇਸ਼ ਕੀਤਾ ਹੈ, ਜਿਸ ਵਿੱਚ ਇਸਦੇ ਟਾਪ-ਐਂਡ 16GB + 1TB ਵੇਰੀਐਂਟ ਦੀ ਕੀਮਤ ਲਗਭਗ 56,000 ਰੁਪਏ ਰੱਖੀ ਗਈ ਹੈ।
ਇਸ ਤੋਂ ਇਲਾਵਾ Xiaomi ਨੇ Redmi K80 Pro ਦਾ ਚੈਂਪੀਅਨਸ ਐਡੀਸ਼ਨ ਮਾਡਲ ਵੀ ਪੇਸ਼ ਕੀਤਾ ਹੈ, ਜਿਸ ਦੀ ਬ੍ਰਾਂਡਿੰਗ 'Automobili Lamborghini Racing Team' ਹੈ ਅਤੇ ਇਸਦੀ ਕੀਮਤ ਲਗਭਗ 58,000 ਰੁਪਏ ਹੈ। Redmi K80 Pro ਨੂੰ ਮਾਊਂਟੇਨ ਗ੍ਰੀਨ, ਮਿਸਟਰੀਅਸ ਨਾਈਟ ਬਲੈਕ ਅਤੇ ਸਨੋ ਰਾਕ ਵ੍ਹਾਈਟ ਰੰਗਾਂ 'ਚ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:-