ਅੰਮ੍ਰਿਤਸਰ: ਸੋਸ਼ਲ ਮੀਡੀਆ ਤੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲਾ ਧਰਮਪ੍ਰੀਤ ਸਿੰਘ ਉਰਫ ਧਮਕ ਬੇਸ ਵਾਲਾ ਮੁੱਖ ਮੰਤਰੀ ਹੁਣ ਦਲ ਪੰਥ ਬਾਬਾ ਬੀਰ ਸਿੰਘ ਦੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਜਥੇਬੰਦੀ ਵਿੱਚ ਸ਼ਾਮਿਲ ਹੋ ਗਿਆ ਹੈ। ਜਿਸ ਦੀ ਪੁਸ਼ਟੀ ਬਕਾਇਦਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਕਾਲੇਕੇ ਵਿਖੇ ਸਮਾਗਮ ਵਿੱਚ ਸ਼ਾਮਿਲ ਹੋਣ ਦੌਰਾਨ ਕੀਤੀ ਗਈ ਹੈ।
ਮੁੱਖ ਮੰਤਰੀ ਦੀ ਕੁੱਟਮਾਰ ਦਾ ਮਾਮਲਾ
ਇਸ ਦੌਰਾਨ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਕੁੱਟਮਾਰ ਵਾਲਾ ਮਸਲੇ 'ਚ ਬਾਬਾ ਮੇਜਰ ਸਿੰਘ ਸੋਢੀ ਵਲੋਂ ਪੁਲਿਸ ਮੁਲਾਜਮਾਂ ਤੋਂ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਉਨ੍ਹਾਂ ਤੋਂ ਮੁਆਫ਼ੀ ਮੰਗਵਾ ਕੇ ਹੱਲ ਕਰ ਦਿੱਤਾ ਗਿਆ ਸੀ। ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਸ ਵਲੋਂ ਹੁਣ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਦਲ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਅਤੇ ਹੁਣ ਉਹ ਘਰ ਨਹੀਂ ਜਾਵੇਗਾ ਅਤੇ ਦਲ ਵਿੱਚ ਹੀ ਰਹੇਗਾ। ਉਸ ਨੇ ਦਸਿਆ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਉਸ ਵੱਲੋਂ ਘੋੜਾ ਭਜਾਇਆ ਗਿਆ ਹੈ ਅਤੇ ਦਲ ਵਿੱਚ ਸ਼ਾਮਿਲ ਸਾਰੇ ਸਿੰਘ ਵੀ ਉਸ ਨੂੰ ਬਹੁਤ ਪਿਆਰ ਕਰਦੇ ਹਨ।
ਦਲ ਖਾਲਸਾ 'ਚ ਸ਼ਾਮਲ ਹੋਇਆ ਧਰਮਪ੍ਰੀਤ
ਇਸ ਦੌਰਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਵੱਲੋਂ ਤਾਂ ਪਹਿਲਾਂ ਵੀ ਧਰਮਪ੍ਰੀਤ ਸਿੰਘ ਨੂੰ ਦਲ ਵਿੱਚ ਸ਼ਾਮਲ ਹੋਣ ਨੂੰ ਕਿਹਾ ਗਿਆ ਸੀ, ਲੇਕਿਨ ਉਸ ਦਾ ਮਨ ਸੀ ਕਿ ਉਸ ਨੇ ਗਾਣੇ ਗਾਉਣੇ ਹਨ ਤੇ ਹੁਣ ਉਸ ਤਰਫੋਂ ਆ ਕੇ ਉਹ ਦਲ ਵਿੱਚ ਸ਼ਾਮਿਲ ਹੋ ਗਿਆ ਹੈ। ਉਹਨਾਂ ਦੱਸਿਆ ਕੀ ਧਰਮਪ੍ਰੀਤ ਸਿੰਘ ਵੱਲੋਂ ਬਾਣਾ ਪਾ ਕੇ ਉਤਾਰ ਦਿੱਤਾ ਗਿਆ ਸੀ। ਜਿਸ ਕਾਰਨ ਹੁਣ ਫਿਲਹਾਲ ਉਹ ਇੱਕ ਸਾਲ ਦਲ ਦੇ ਵਿੱਚ ਰੰਗਰੂਟੀ ਕਰੇਗਾ ਅਤੇ ਧਾਰਮਿਕ ਗਤੀਵਿਧੀਆਂ ਸਿੱਖੇਗਾ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਦਲ ਵਿੱਚ ਰਹਿਣ ਵਾਲੇ ਬਹੁਤ ਸਾਰੇ ਸਿੰਘ ਸੰਗਤ ਦੇ ਪਿਆਰ ਨਾਲ ਬਾਹਰ ਜਾ ਚੁੱਕੇ ਹਨ ਅਤੇ ਜੇਕਰ ਇਸ ਦੇ ਭਾਗਾਂ ਵਿੱਚ ਹੋਇਆ, ਤਾਂ ਸ਼ਾਇਦ ਇਹ ਵੀ ਕਿਸੇ ਸੰਗਤ ਵਲੋਂ ਬੁਲਾਏ ਜਾਣ 'ਤੇ ਬਾਹਰ ਚਲਾ ਜਾਵੇ।
- ਬੁੱਢੇ ਨਾਲੇ 'ਤੇ ਬੰਨ੍ਹ ਲਾਉਣ ਨੂੰ ਲੈ ਕੇ ਸਮਾਜ ਸੇਵੀ ਅਤੇ ਇੰਡਸਟਰੀ ਆਹਮੋ ਸਾਹਮਣੇ, ਕਿਹਾ- ਹੋਵੇਗੀ ਆਰ-ਪਾਰ ਦੀ ਲੜਾਈ
- ਦਿੱਲੀ ਮੈਟਰੋ ਸਟੇਸ਼ਨ 'ਤੇ ਅੰਮ੍ਰਿਤਧਾਰੀ ਸਿੱਖ ਨੂੰ ਰੋਕਣ ਦਾ ਮਾਮਲਾ, SGPC ਨੇ ਦੱਸਿਆ - ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ
- ਤਹਿਸੀਲਦਾਰ ਵਿਰੁੱਧ ਕਾਰਵਾਈ ਦਾ ਪੰਜਾਬ ਮਾਲ ਅਧਿਕਾਰੀਆਂ ਵਲੋਂ ਵਿਰੋਧ, ਤਹਿਸੀਲਾਂ ਬੰਦ ਕਰਕੇ ਬਰਨਾਲਾ ਵਿਖੇ ਵਿਜੀਲੈਂਸ ਦਫ਼ਤਰ ਅੱਗੇ ਲਾਇਆ ਧਰਨਾ