ਹੈਦਰਾਬਾਦ: ਪ੍ਰਾਈਮ ਯੂਜ਼ਰਸ ਲਈ ਐਮਾਜ਼ਾਨ ਪ੍ਰਾਈਮ ਡੇ ਸ਼ੇਲ ਸ਼ੁਰੂ ਹੋ ਚੁੱਕੀ ਹੈ। ਇਸ ਸੇਲ ਦਾ ਗ੍ਰਾਹਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਅੱਧੀ ਰਾਤ ਨੂੰ ਸ਼ੁਰੂ ਹੋਈ ਇਹ ਸੇਲ 21 ਜੁਲਾਈ ਦੀ ਰਾਤ 11:59 ਵਜੇ ਤੱਕ ਚੱਲੇਗੀ। ਇਸ ਸੇਲ 'ਚ ਕਈ ਡਿਵਾਈਸਾਂ 'ਤੇ ਸ਼ਾਨਦਾਰ ਡਿਸਕਾਊਂਟ ਦਿੱਤੇ ਜਾ ਰਹੇ ਹਨ। ਸੇਲ ਦੌਰਾਨ ਤੁਸੀਂ ਕਈ ਚੀਜ਼ਾਂ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।
ਐਮਾਜ਼ਾਨ ਪ੍ਰਾਈਮ ਡੇ ਸੇਲ 'ਚ ਸਮਾਰਟਫੋਨਾਂ 'ਤੇ ਛੋਟ:
POCO M6 Pro 5G ਸਮਾਰਟਫੋਨ: ਐਮਾਜ਼ਾਨ ਪ੍ਰਾਈਮ ਡੇ ਸੇਲ 'ਚ POCO M6 Pro 5G ਸਮਾਰਟਫੋਨ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸੇਲ 'ਚ ਤੁਸੀਂ ਇਸ ਫੋਨ ਨੂੰ ਸਿਰਫ਼ 9,998 ਰੁਪਏ ਦੇ ਨਾਲ ਖਰੀਦ ਸਕਦੇ ਹੋ।
POCO M6 Pro 5G ਦੇ ਫੀਚਰਸ:ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਮਿਲਦੀ ਹੈ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP+2MP ਦਾ ਦੋਹਰਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 8MP ਦਾ ਫਰੰਟ ਕੈਮਰਾ ਮਿਲਦਾ ਹੈ।
Redmi 13C 5G ਸਮਾਰਟਫੋਨ: ਸੇਲ ਦੌਰਾਨ ਤੁਸੀਂ Redmi 13C 5G ਸਮਾਰਟਫੋਨ ਨੂੰ ਵੀ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਫੋਨ ਨੂੰ 9,499 ਰੁਪਏ ਦੇ ਨਾਲ ਖਰੀਦਿਆ ਜਾ ਸਕਦਾ ਹੈ।
Redmi 13C 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆ Dimensity 6100+ ਚਿਪਸੈੱਟ ਮਿਲਦੀ ਹੈ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਪ੍ਰਾਈਮਰੀ ਸੈਂਸਰ ਅਤੇ 5MP ਦਾ ਸੈਲਫ਼ੀ ਲਈ ਫਰੰਟ ਕੈਮਰਾ ਦਿੱਤਾ ਗਿਆ ਹੈ।
iQOO Z9 Lite ਸਮਾਰਟਫੋਨ: ਐਮਾਜ਼ਾਨ ਪ੍ਰਾਈਮ ਡੇ ਸੇਲ 'ਚ iQOO Z9 Lite ਸਮਾਰਟਫੋਨ ਵੀ ਘੱਟ ਕੀਮਤ ਦੇ ਨਾਲ ਖਰੀਦਿਆਂ ਜਾ ਸਕਦਾ ਹੈ। ਇਸ ਫੋਨ ਦੀ ਡਿਸਕਾਊਂਟ ਤੋਂ ਬਾਅਦ ਕੀਮਤ 9,999 ਰੁਪਏ ਰਹਿ ਗਈ ਹੈ।
iQOO Z9 Lite ਦੇ ਫੀਚਰਸ: iQOO Z9 Lite ਸਮਾਰਟਫੋਨ 'ਚ ਮੀਡੀਆਟੇਕ Dimensity 6300 ਚਿਪਸੈੱਟ ਦਿੱਤੀ ਗਈ ਹੈ ਅਤੇ 5,000mAh ਦੀ ਬੈਟਰੀ ਮਿਲਦੀ ਹੈ। ਇਸ ਫੋਨ 'ਚ 50MP+2MP ਦਾ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 8MP ਦਾ ਫਰੰਟ ਕੈਮਰਾ ਮਿਲਦਾ ਹੈ।
Nokia G42 5G: ਸੇਲ 'ਚ Nokia G42 5G ਸਮਾਰਟਫੋਨ ਵੀ ਘੱਟ ਕੀਮਤ ਦੇ ਨਾਲ ਖਰੀਦਿਆਂ ਜਾ ਸਕਦਾ ਹੈ। ਇਸ ਫੋਨ ਦੀ ਸੇਲ 'ਚ ਕੀਮਤ 9,499 ਰੁਪਏ ਹੈ।
Nokia G42 5G ਦੇ ਫੀਚਰਸ: ਇਸ ਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 480 ਪਲੱਸ 5G ਚਿਪਸੈੱਟ ਦਿੱਤੀ ਗਈ ਹੈ ਅਤੇ 5,000mAh ਦੀ ਬੈਟਰੀ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਪ੍ਰਾਈਮਰੀ ਕੈਮੰਰਾ, 2MP ਦਾ ਡੈਪਥ ਸੈਂਸਰ ਅਤੇ 2MP ਦਾ ਮੈਕਰੋ ਲੈਂਸ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।