ਸ਼੍ਰੀ ਮੁਕਤਸਰ ਸਾਹਿਬ:ਇਸ ਸਾਲਸ਼ਿਵਰਾਤਰੀ ਦਾ ਤਿਉਹਾਰ 26 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਖਰ ਸ਼ਿਵਰਾਤਰੀ ਦਾ ਤਿਉਹਾਰ ਕਿਉਂ ਅਤੇ ਕਿਵੇਂ ਮਨਾਇਆ ਜਾਂਦਾ ਹੈ? ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਪੰਡਿਤ ਆਦੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਿਵਰਾਤਰੀ ਦਾ ਤਿਉਹਾਰ ਸਨਾਤਨ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਅਤੇ ਧੂੰਮ ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵੈਸੇ ਤਾਂ ਸਾਲ ਵਿੱਚ 12 ਸ਼ਿਵਰਾਤਰੀਆਂ ਹੁੰਦੀਆਂ ਹਨ ਪਰ ਜਿਹੜੀ ਫੱਗਣ ਮਹੀਨੇ 'ਚ ਸ਼ਿਵਰਾਤਰੀ ਆਉਂਦੀ ਹੈ, ਉਸ ਨੂੰ ਮਹਾ ਸ਼ਿਵਰਾਤਰੀ ਕਿਹਾ ਜਾਂਦਾ ਹੈ।
ਪੰਡਿਤ ਜੀ ਨਾਲ ਖਾਸ ਗੱਲਬਾਤ (ETV Bharat) ਸ਼ਿਵਰਾਤਰੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ?
ਇਸ ਵਾਰ ਸ਼ਿਵਰਾਤਰੀ 26 ਤਰੀਕ ਨੂੰ ਮਨਾਈ ਜਾ ਰਹੀ। ਪੰਡਿਤ ਜੀ ਦਾ ਕਹਿਣਾ ਹੈ ਕਿ ਸ਼ਿਵਰਾਤਰੀ 26 ਤਰੀਕ ਦੀ 11:08 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ 27 ਤਰੀਕ ਦੀ ਸਵੇਰ 8 ਵਜੇ ਤੱਕ ਚੱਲੇਗੀ। ਇਸ ਦਿਨ ਮੰਦਰਾਂ ਵਿੱਚ ਖੂਬ ਰੌਣਕਾਂ ਲੱਗਣਗੀਆਂ ਅਤੇ ਸਵੇਰੇ 4 ਵਜੇ ਤੋਂ ਪਹਿਲਾਂ ਹੀ ਸੰਗਤਾਂ ਸ਼ਿਵਲਿੰਗ 'ਤੇ ਜਲ ਚੜਾਉਣਗੀਆਂ। ਪੰਡਿਤ ਜੀ ਨੇ ਕਿਹਾ ਕਿ ਫੱਗਣ ਮਹੀਨੇ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋਇਆ ਸੀ। ਇਸ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਭਗਤ ਵਰਤ ਵੀ ਰੱਖਦੇ ਹਨ ਅਤੇ ਪੂਰਾ ਦਿਨ ਭੁੱਖੇ ਰਹਿ ਕੇ ਸ਼ਿਵ ਜੀ ਅਤੇ ਪਾਰਵਤੀ ਦੀ ਪੂਜਾ ਕਰਦੇ ਹਨ। ਇਸਦੇ ਨਾਲ ਹੀ, ਕੁਝ ਭਗਤ ਫਲ ਅਤੇ ਦੁੱਧ ਦਾ ਸੇਵਣ ਕਰਕੇ ਵਰਤ ਰੱਖਦੇ ਹਨ। ਇਸ ਦਿਨ ਲੋਕ ਦੁੱਧ-ਦਹੀਂ ਨੂੰ ਸ਼ਿਵਲਿੰਗ 'ਤੇ ਚੜਾ ਕੇ ਅਭਿਸ਼ੇਕ ਕਰਦੇ ਹਨ।
ਇਸ ਤੋਂ ਬਾਅਦ ਵੇਲ ਪੱਤਰ, ਸ਼ੰਮੀ ਪੱਤਰ, ਫਲ, ਦੁੱਧ ਅਤੇ ਧਤੂਰਾ ਵਰਗਾ ਸਮਾਨ ਚੜਾ ਕੇ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਰੀਰਕ ਦੁੱਖ ਅਤੇ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਉਨ੍ਹਾਂ ਦਾ ਕੰਮ ਪੂਰਾ ਹੁੰਦਾ ਹੈ। ਇਸ ਵਰਤ ਵਿੱਚ ਸਭ ਤੋਂ ਵੱਡਾ ਮੰਤਰ 'ਓਮ ਨਮਸ਼ਵਾਏ' ਦਾ ਹੈ। ਉਥੇ ਹੀ ਆਦੇਸ਼ ਸ਼ਰਮਾ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਸ਼ਿਵਰਾਤਰੀ ਮੌਕੇ ਭੰਗ ਦਾ ਪ੍ਰਸਾਦ ਦੇ ਤੌਰ 'ਤੇ ਹੀ ਸੇਵਣ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:-