ਸੰਗਰੂਰ: ਝੂਠੀ ਅਣਖ ਦੀ ਖਾਤਿਰ ਸੰਗਰੂਰ ਦੇ ਲਹਿਰਾ ਗਾਗਾ ਵਿੱਚ ਇੱਕ ਪਿਓ ਨੇ ਆਪਣੀ ਹੀ ਧੀ ਦਾ ਘਰ ਉਜਾੜ ਦਿੱਤਾ ਅਤੇ ਆਪਣੇ ਜਵਾਈ ਦਾ ਕਤਲ ਕਰ ਦਿੱਤਾ। ਮਿਲੀ ਮੁਤਾਬਿਕ ਥਾਣਾ ਲਹਿਰਾ ਅਧੀਨ ਆਉਂਦੇ ਪਿੰਡ ਭਾਈ ਕਿ ਪਿਸ਼ੌਰ ਵਿਚ ਇਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਗੁਰਦੀਪ ਸਿੰਘ ਉਰਫ਼ ਘੋਗੜ ਨੂੰ ਕੁੜੀ ਦੇ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲਹਿਰਾਗਾਗਾ ਪੁਲਿਸ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਨੈਬ ਸਿੰਘ ਉਰਫ ਨੈਬ ਪੁੱਤਰ ਗੁਰਦਿਆਲ ਸਿੰਘ ਵਾਸੀ ਭਾਈ ਕਿ ਪਿਸ਼ੌਰ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧੀ ਦੇ ਪ੍ਰੇਮ ਵਿਆਹ ਤੋਂ ਖਫ਼ਾ ਸਹੁਰੇ ਨੇ ਕੀਤਾ ਜਵਾਈ ਦਾ ਕਤਲ (Sangrur reporter) ਪ੍ਰੇਮ ਵਿਆਹ ਤੋਂ ਖਫਾ ਸੀ ਕੁੜੀ ਦਾ ਪਰਿਵਾਰ
ਉਥੇ ਹੀ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਭਰਾ ਗੁਰਦੀਪ ਸਿੰਘ ਨੇ ਕਰੀਬ 3 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਕਾਰਨ ਉਸ ਦੀ ਭਰਜਾਈ ਰਜਨੀ ਦਾ ਪਰਿਵਾਰ ਗੁਰਦੀਪ ਤੋਂ ਨਾਰਾਜ਼ ਰਹਿੰਦਾ ਸੀ। ਇਸ ਸਬੰਧੀ ਕਈ ਵਾਰ ਪਰਿਵਾਰ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ। ਉਥੇ ਹੀ ਬੀਤੇ ਦਿਨੀਂ ਮਨਜੀਤ ਸਿੰਘ ਸਮੇਤ ਆਪਣੇ ਭਰਾ ਗੁਰਦੀਪ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਭਾਈ ਕੇ ਪਿਸੌਰ ਠੇਕੇ ਤੋਂ ਸ਼ਰਾਬ ਲੈਣ ਆਏ ਸੀ ਤਾਂ ਠੇਕੇ ਕੋਲ ਗੁਰਜੰਟ ਸਿੰਘ ਬੈਠਾ ਸ਼ਰਾਬ ਪੀ ਰਿਹਾ ਸੀ ਅਤੇ ਉਸਦੇ ਨਾਲ ਦੋ/ਤਿੰਨ ਹੋਰ ਅਣਪਛਾਤੇ ਵਿਅਕਤੀ ਵੀ ਬੈਠੇ ਸੀ, ਜਿਨ੍ਹਾਂ ਦੇ ਹੱਥਾਂ ਵਿਚ ਮਾਰੂ ਹਥਿਆਰ ਸਨ।ਗੁਰਜੰਟ ਸਿੰਘ ਉਕਤ ਨੇ ਆਪਣੇ ਹੱਥ ਵਿੱਚ ਫੜੀ ਕੁਹਾੜੀ ਦਾ ਵਾਰ ਗੁਰਦੀਪ ਸਿੰਘ ਓਰਫ ਘੋਗੜ ਨੂੰ ਮਾਰ ਦੇਣ ਦੀ ਨੀਅਤ ਨਾਲ ਸਿਰ ਵਿੱਚ ਕੀਤਾ ਅਤੇ ਥਾਂ ਹੀ ਕਤਲ ਕਰ ਦਿੱਤਾ।
ਪੁਲਿਸ ਕਰ ਰਹੀ ਮਾਮਲੇ ਸਬੰਧੀ ਪੜਤਾਲ
ਉਥੇ ਹੀ ਮਾਮਲੇ ਸਬੰਧੀ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲੇ 'ਚ ਨਾਮਜ਼ਦ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ।