ਮੋਗਾ :ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ 'ਚ ਗਰਕਦੀ ਜਾ ਰਹੀ ਹੈ ਅਤੇ ਆਏ ਦਿਨ ਨੌਜਵਾਨ ਮਰ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਮੋਗਾ ਤੋਂ ਜਿੱਥੇ ਪਿੰਡ ਭੂੰਲਰ ਦੇ ਦੋ ਨੌਜਵਾਨਾਂ ਦੀ ਇੱਕ ਤੋਂ ਬਾਅਦ ਇੱਕ ਕਰਕੇ ਮੌਤ ਹੋ ਗਈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਪਿੰਡ ਵਿੱਚ ਨਸ਼ਾ ਇੰਨੀ ਵੱਡੀ ਮਾਤਰਾ 'ਚ ਵਿਕ ਰਿਹਾ ਹੈ ਕਿ 6 ਮਹੀਨੇ ਵਿੱਚ 10 ਤੋਂ 12 ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਇੱਥੋਂ ਤੱਕ ਕਿ ਘਰਾਂ ਦਾ ਸਾਰਾ ਸਮਾਨ ਤੱਕ ਵੀ ਵਿਕ ਚੁੱਕਿਆ ਹੈ। ਇਸ ਸਬੰਧੀ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਪੀੜਤ ਪਰਿਵਾਰ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਬੀਤੇ ਦੋ ਦਿਨਾਂ 'ਚ ਦੋ ਨੌਜਵਾਨਾਂ ਦੀਆਂ ਚਿੱਟੇ ਦੀ ਓਵਰਡੋਜ਼ ਨਾਲ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ, ਪਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀ ਦਿੰਦਾ। ਉਨ੍ਹਾਂ ਕਿਹਾ ਕਿ ਇੱਥੇ ਕਈ ਨੌਜਵਾਨਾਂ ਦੇ ਮਾਪੇ ਤਾਂ ਸ਼ਰਮ ਦੇ ਮਾਰੇ ਵੀ ਕੈਮਰੇ ਅੱਗੇ ਬੋਲਣ ਤੋਂ ਕੰਨੀ ਕਤਰਾ ਜਾਂਦੇ ਹਨ ਕਿ ਉਹਨਾਂ ਦਾ ਪੁੱਤਰ ਨਸ਼ੇ ਕਾਰਨ ਮਰਿਆ ਹੈ।
ਪ੍ਰਸਿੱਧ ਕਬੱਡੀ ਖਿਡਾਰੀ ਸਣੇ ਦੋ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ, ਪਿੰਡ 'ਚ ਸੋਗ - Player Death With Drug Overdose - PLAYER DEATH WITH DRUG OVERDOSE
Death With Drug Overdose: ਮੋਗਾ ਦੇ ਪਿੰਡ ਭਲੂਰ 'ਚ ਮਹਿਜ਼ ਦੋ ਦਿਨਾਂ ਵਿੱਚ ਦੋ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਏ। ਇਹਨਾਂ 'ਚ ਇੱਕ ਨੌਜਵਾਨ ਕੱਬਡੀ ਦਾ ਨਾਮੀ ਖਿਡਾਰੀ ਸੀ ਜਿਸ ਨੇ ਕਈ ਮੈਡਲ ਵੀ ਪੰਜਾਬ ਦੀ ਝੋਲੀ ਪਾਏ ਸਨ।
![ਪ੍ਰਸਿੱਧ ਕਬੱਡੀ ਖਿਡਾਰੀ ਸਣੇ ਦੋ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ, ਪਿੰਡ 'ਚ ਸੋਗ - Player Death With Drug Overdose Two people, including a famous kabaddi player, died of white overdose in Bhalur village of Moga](https://etvbharatimages.akamaized.net/etvbharat/prod-images/11-06-2024/1200-675-21683262-938-21683262-1718078362359.jpg)
Published : Jun 11, 2024, 9:45 AM IST
|Updated : Jun 11, 2024, 10:16 AM IST
ਕਬੱਡੀ ਖਿਡਾਰੀ ਦੀ ਘਰਵਾਲੀ ਨੇ ਵੀ ਛੱਡਿਆ ਸਾਥ:ਇਸ ਮੌਕੇ ਪਿੰਡ ਪ੍ਰਸਿੱਧ ਕਬੱਡੀ ਖਿਡਾਰੀ ਲਾਲਜੀਤ ਲਾਲਾ ਦੇ ਪਿਤਾ ਨੇ ਅੱਖਾਂ ਚੋਂ ਹੰਝੂ ਕੇਰਦਿਆਂ ਕਿਹਾ ਕਿ ਇਸ ਚਿੱਟੇ ਦੀ ਬਦੌਲਤ ਮੇਰੇ ਪੁੱਤਰ ਦੀ ਘਰਵਾਲੀ ਵੀ ਉਸ ਨੂੰ ਛੱਡ ਕੇ ਚਲੀ ਗਈ। ਮਾੜੀ ਸੰਗਤ 'ਚ ਪੈਣ ਕਾਰਨ ਮੇਰੇ ਪੁੱਤਰ ਦਾ ਅੰਤ ਵੀ ਮਾੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਇੰਨਾਂ ਨਸ਼ਾ ਵਿੱਕਦਾ ਹੈ ਕਿ ਉਸ ਨੂੰ ਕੋਈ ਵੀ ਕੰਟਰੋਲ ਨਹੀਂ ਕਰ ਰਿਹਾ। ਇਸ ਮੌਕੇ ਬਜ਼ੁਰਗ ਪਿਤਾ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਜਿੱਥੇ ਅੱਜ ਮੇਰਾ ਬੱਚਾ ਇਸ ਨਸ਼ੇ ਦੀ ਭੇਂਟ ਚੜਿਆ ਹੈ। ਇੱਕ ਦਿਨ ਪਹਿਲਾਂ ਸਾਡੇ ਪਿੰਡ ਦਾ ਹੋਰ ਨੌਜਵਾਨ ਲੜਕਾ ਵੀ ਇਸ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਇਸ ਮੌਕੇ ਭਾਵੁਕ ਪਿਤਾ ਨੇ ਭਰੇ ਮਨ ਨਾਲ ਸਰਕਾਰਾਂ ਨੂੰ ਅਪੀਲ ਕੀਤੀ ਕਿ ਨਸ਼ਾ ਬੰਦ ਕਰ ਦਿਓ ਜਾਂ ਫਿਰ ਮਾਪਿਆਂ ਨੂੰ ਵੀ ਨਾਲ ਹੀ ਖ਼ਤਮ ਕਰ ਦਿਓ।
- ਕਿਸਾਨ ਜੱਥੇਬੰਦੀਆਂ ਵੱਲੋਂ ਕੰਗਨਾ ਰਣੌਤ ਨੂੰ ਚਿਤਾਵਨੀ, ਕਿਹਾ- ਪੰਜਾਬ ਖਿਲਾਫ ਨਾ ਦੇਣ ਕੋਈ ਵਿਵਾਦਿਤ ਬਿਆਨ - KISAN UNION TO KANGANA
- 2016 ਪਾਸ ਅਉਟ ਵਾਲੇ ਬੇਰੁਜ਼ਗਾਰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦੇ ਨੇੜੇ ਟਾਵਰ 'ਤੇ ਬੈਠੇ ਕਰ ਰਹੇ ਰੋਸ ਪ੍ਰਦਰਸ਼ਨ - Protest In Sangrur
- ਤੀਜੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ 'ਤੇ ਪਟਿਆਲਾ ਵਾਸੀਆਂ ਨੇ ਵੰਡੇ ਲੱਡੂ ਤੇ ਬੇਅੰਤ ਸਿੰਘ ਦੇ ਬੁੱਤ 'ਤੇ ਚੜਾਏ ਹਾਰ - PM Modi Again
ਪੁਲਿਸ ਨਸ਼ੇ ਦੇ ਵਪਾਰੀਆਂ ਖਿਲ਼ਾਫ ਨਹੀਂ ਕਰਦੀ ਸਖਤ ਕਾਰਵਾਈ:ਮੌਕੇ ਉੱਤੇ ਪਿੰਡ ਦੇ ਸਰਪੰਚ ਪਾਲਾ ਸਿੰਘ ਭਲੂਰ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਚਿੱਟਾ ਇੰਨੀ ਤੇਜ਼ੀ ਨਾਲ ਵਿਕ ਰਿਹਾ ਹੈ ਕਿ ਪਿੰਡ ਦੇ ਕਈ ਨੌਜਵਾਨ ਇਸ ਚਿੱਟੇ ਦੀ ਭੇਟ ਚੜ ਚੁੱਕੇ ਹਨ । ਇਸ ਮੌਕੇੇ ਉਹਨਾਂ ਕਿਹਾ ਕਿ ਜਦੋਂ ਅਸੀਂ ਥਾਣੇ ਜਾਂਦੇ ਹਾਂ ਤਾਂ ਚਿੱਟੇ ਵਾਲੇ ਨੂੰ ਫੜ ਕੇ ਪੁਲਿਸ ਜਰੂਰ ਲੈ ਜਾਂਦੀ ਹੈ। ਪਰਚਾ ਵੀ ਕਰ ਦਿੱਤਾ ਜਾਂਦਾ ਹੈ ਪਰ ਫਿਰ ਇੱਕ ਡੇਢ ਮਹੀਨੇ ਬਾਅਦ ਉਹ ਜੇਲ ਵਿੱਚੋਂ ਬਾਹਰ ਆ ਕੇ ਮੁੜ ਉਸੀ ਰਫਤਾਰ ਦੇ ਨਾਲ ਪਿੰਡ ਵਿੱਚ ਚਿੱਟਾ ਵੇਚਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਅਸੀਂ ਕਿਸੇ ਨੂੰ ਰੋਕਦੇ ਹਾਂ ਤਾਂ ਉਲਟਾ ਲੋਕ ਸਾਡੇ ਗਲ ਪੈਂਦੇ ਹਨ। ਇਸ ਮੌਕੇ ਸਰਪੰਚ ਨੇ ਜਿਲਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਕਿ ਸਾਡੇ ਪਿੰਡ ਵਿੱਚੋਂ ਚਿੱਟੇ ਨਸ਼ੇ ਨੂੰ ਪੂਰਨ ਰੂਪ ਵਿੱਚ ਬੰਦ ਕਰਵਾਇਆ ਜਾਵੇ ਤਾਂ ਜੋ ਆਏ ਦਿਨ ਮਰ ਰਹੇ ਨੌਜਵਾਨਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।