ਲੁਧਿਆਣਾ:ਲੁਧਿਆਣਾ ਦਾ ਪਿੰਡ ਹਸਨਪੁਰ ਇਹਨੀਂ ਦਿਨੀ ਚਰਚਾ ਦੇ ਵਿੱਚ ਹੈ, ਪਿੰਡ ਦੇ ਦੋ ਬੱਚਿਆਂ ਨੂੰ ਆਦਮ ਖੋਰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਦੋ ਬੱਚਿਆਂ ਦੀ ਇੱਕ ਹਫਤੇ ਦੇ ਵਿੱਚ ਮੌਤ ਹੋ ਗਈ ਹੈ, ਜਿਸ ਕਰਕੇ ਪਿੰਡ ਦੇ ਲੋਕ ਸਹਿਮ ਦੇ ਵਿੱਚ ਹਨ ਪਿੰਡ ਦੇ ਵਿੱਚ ਸਰਪੰਚ ਨੇ ਲੋਕਾਂ ਨੂੰ ਖਾਸ ਕਿਹਾ ਹੈ ਕਿ ਜੇਕਰ ਰਾਤ ਨੂੰ ਨਿਕਲਦੇ ਹਨ ਤਾਂ ਹੱਥਾਂ ਦੇ ਵਿੱਚ ਡੰਡੇ ਜਾ ਕੋਈ ਹਥਿਆਰ ਲੈ ਕੇ ਨਿਕਲਣ ਕਿਉਂਕਿ ਕੁੱਤੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਨੇ। ਪਿੰਡ ਦੇ ਵਿੱਚ ਅਵਾਰਾ ਕੁੱਤਿਆਂ ਦਾ ਇੰਨਾ ਖੌਫ ਹੋ ਗਿਆ ਹੈ ਕਿ ਪਿੰਡ ਤੋਂ ਨਿਕਲਣ ਲੱਗੇ ਵੀ ਲੋਕ ਰਾਤ ਨੂੰ ਸੋਚਦੇ ਨੇ ਬੱਚਿਆਂ ਨੂੰ ਘਰਾਂ ਦੇ ਵਿੱਚ ਡੱਕਿਆ ਹੋਇਆ ਹੈ। ਪਿੰਡ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਕਰਨ ਤੋਂ ਬੰਨਿਆ ਹੋਇਆ ਹੈ।
ਖੌਫ 'ਚ ਰਹਿੰਦੇ ਨੇ ਇਸ ਪਿੰਡ ਦੇ ਲੋਕ (Etv Bharat) ਦੋ ਬੱਚਿਆਂ ਦੀ ਮੌਤ
ਕੁੱਤਿਆਂ ਦੇ ਝੁੰਡ ਵੱਲੋਂ ਹਮਲਾ ਕਰਕੇ ਦੋ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪਿਛਲੇ ਹਫਤੇ ਪਿੰਡ ਦੇ ਹੀ ਬਾਹਰ ਝੁੱਗੀ ਚ ਰਹਿਣ ਵਾਲੇ ਚੌਥੀ ਜਮਾਤ ਚ ਪੜ੍ਹਨ ਵਾਲੇ ਅਰਜੁਨ ਜਿਸ ਦੀ ਉਮਰ ਲਗਭਗ ਅੱਠ ਸਾਲ ਦੀ ਸੀ ਉਸ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਪਤੰਗ ਲੁੱਟਣ ਗਏ ਬੱਚੇ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਪਿੰਡ ਦੇ ਹੀ ਇੱਕ ਹੋਰ ਬੱਚੇ ਜਿਸ ਦੀ ਉਮਰ ਲਗਭਗ 11 ਸਾਲ ਦੀ ਸੀ ਹਰਸੁੱਖਪ੍ਰੀਤ ਕੁੱਤਿਆਂ ਨੇ ਮਾਰ ਦਿੱਤਾ ਉਹ ਆਪਣੇ ਪਰਿਵਾਰ ਦਾ ਇੱਕਲੋਤਾ ਬੇਟਾ ਸੀ। ਪਰਿਵਾਰ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਖੇਡ ਰਿਹਾ ਸੀ ਜਦੋਂ ਖੇਤਾਂ ਚ ਗਿਆ ਤਾਂ ਉਸ ਨੂੰ ਕੁੱਤਿਆਂ ਨੇ ਘੇਰ ਕੇ ਮਾਰ ਦਿੱਤਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਇਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਨਗਰ ਨਿਗਮ ਦੇ ਅਧੀਨ ਇਲਾਕਾ ਨਹੀਂ ਆਉਂਦਾ ਜਿਸ ਕਰਕੇ ਕੁੱਤਿਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਖੌਫ 'ਚ ਰਹਿੰਦੇ ਨੇ ਇਸ ਪਿੰਡ ਦੇ ਲੋਕ (Etv Bharat) ਕਮਿਸ਼ਨਰ ਦੀ ਸਫਾਈ
ਇਸ ਸਬੰਧੀ ਜਦੋਂ ਲੁਧਿਆਣਾ ਦੇ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁੱਤਿਆਂ ਦੀ ਸਮੱਸਿਆ ਗੰਭੀਰ ਹੈ, ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ 50,000 ਤੋਂ ਵੱਧ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਕੁੱਤਿਆਂ ਨੂੰ ਮਾਰਿਆ ਨਹੀਂ ਜਾ ਸਕਦਾ ਉਹਨਾਂ ਇਹ ਵੀ ਕਿਹਾ ਕਿ ਕੁੱਤਿਆਂ ਦੀ ਨਸਬੰਦੀ ਕਰਨ ਦੇ ਨਾਲ ਉਹਨਾਂ ਦੇ ਵਿੱਚ ਗੁੱਸਾ ਘੱਟ ਜਾਂਦਾ ਹੈ। ਉਹਨਾਂ ਕਿਹਾ ਕਿ ਮੇਅਰ ਬਣਨ ਤੋਂ ਬਾਅਦ ਅਸੀਂ ਹਾਊਸ ਦੇ ਵਿੱਚ ਇੱਕ ਪੋਲਸੀ ਵੀ ਬਣਾਉਣ ਜਾ ਰਹੇ ਹਾਂ ਤਾਂ ਜੋ ਕੁੱਤਿਆਂ ਦੀ ਖੂੰਖਾਰ ਕਿਸਮਾਂ ਹਨ ਉਹਨਾਂ ਤੇ ਲਗਾਮ ਲਗਾਈ ਜਾ ਸਕੇ ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਨਗੇ ਕਿ ਜਿਹੜੇ ਅਵਾਰਾ ਕੁੱਤੇ ਹਨ। ਉਹਨਾਂ ਨੂੰ ਜੇਕਰ ਉਹ ਕੁਝ ਪਾਉਂਦੇ ਹਨ ਜਾਂ ਉਹਨਾਂ ਨੂੰ ਖਾਣਾ ਦਿੰਦੇ ਹਨ ਤਾਂ ਉਹ ਉਸ ਇਲਾਕੇ ਦੇ ਵਿੱਚ ਤਾਂ ਰੱਖਿਆ ਕਰਦੇ ਹਨ ਪਰ ਕਿਸੇ ਬਾਹਰ ਦੇ ਵਿਅਕਤੀ ਤੇ ਹਮਲਾ ਕਰਦੇ ਹਨ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਪੋਲਸੀ ਵੀ ਬਣਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸਮੱਸਿਆ ਵੱਡੀ ਹੈ ਇਸ ਦੇ ਹੱਲ ਲਈ ਅਸੀਂ ਕੋਈ ਨਾ ਕੋਈ ਕਦਮ ਚੁੱਕ ਰਹੇ ਹਨ।
ਖੌਫ 'ਚ ਰਹਿੰਦੇ ਨੇ ਇਸ ਪਿੰਡ ਦੇ ਲੋਕ (Etv Bharat)