ETV Bharat / entertainment

ਰਾਜਵੀਰ ਜਵੰਦਾ ਦੇ ਇਸ ਗਾਣੇ ਵਿੱਚ ਨਜ਼ਰ ਆਈ ਇਹ ਚਰਚਿਤ ਮਾਡਲ, ਅੱਜ ਹੋਇਆ ਰਿਲੀਜ਼ - RAJVIR JAWANDA

ਗਾਇਕ ਰਾਜਵੀਰ ਜਵੰਦਾ ਨੇ ਆਪਣੇ ਨਵੇਂ ਗੀਤ ਮੋਰਨੀ ਵਿੱਚ ਚਰਚਿਤ ਮਾਡਲ ਅਵੀਰਾ ਸਿੰਘ ਮਸ਼ਾਨ ਨੂੰ ਲਿਆ ਹੈ।

Rajvir Jawanda
Rajvir Jawanda (Song poster)
author img

By ETV Bharat Entertainment Team

Published : Jan 15, 2025, 12:22 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਦੇ ਖੇਤਰ ਵਿੱਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਰਾਜਵੀਰ ਜਵੰਦਾ, ਜੋ ਆਪਣਾ ਨਵਾਂ ਗਾਣਾ 'ਮੋਰਨੀ' ਲੈ ਕੇ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਗਾਇਕੀ ਦਾ ਇੱਕ ਵਾਰ ਮੁੜ ਇਜ਼ਹਾਰ ਕਰਵਾ ਰਿਹਾ ਇਹ ਸ਼ਾਨਦਾਰ ਗਾਣਾ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

ਰਾਜਵੀਰ ਜਵੰਦਾ ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਬੀਟ ਸੌਂਗ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਵੀਰਾ ਸਿੰਘ ਮਸ਼ਾਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਦੁਆਰਾ ਬੇਹੱਦ ਪ੍ਰਭਾਵਪੂਰਨ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਪੰਜਾਬ ਦੇ ਠੇਠ ਦੇਸੀ ਮਾਹੌਲ ਅਧੀਨ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਹਿਤੇਸ਼ ਅਰੋੜਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਉਕਤ ਨੋਕ ਝੋਕ ਭਰੇ ਗਾਣੇ ਦਾ ਫਿਲਮਾਂਕਣ ਕਾਫ਼ੀ ਉੱਚ ਪੱਧਰੀ ਤਕਨੀਕੀ ਸਾਂਚੇ ਅਧੀਨ ਕੀਤਾ ਗਿਆ ਹੈ, ਜਿਸ ਵਿੱਚ ਰਾਜਵੀਰ ਜਵੰਦਾ ਅਤੇ ਅਵੀਰਾ ਪਹਿਲੀ ਵਾਰ ਇਕੱਠਿਆਂ ਅਪਣੀ ਪ੍ਰਭਾਵਸ਼ਾਲੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ।

ਮਿਆਰੀ ਗੀਤ ਅਤੇ ਸੰਗੀਤ ਦੀ ਪ੍ਰਤੀਬਿੰਬਤਾ ਕਰਨ ਜਾ ਰਹੇ ਉਕਤ ਗਾਣੇ ਦੇ ਬੋਲ ਖਾਰਾ ਆਲਾ ਗੋਪੀ ਨੇ ਰਚੇ ਹਨ, ਜਦਕਿ ਇਸ ਦਾ ਸੰਗੀਤ ਹੈਮੀ ਮਾਂਗਟ ਵੱਲੋਂ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.