ਪੰਜਾਬ

punjab

ETV Bharat / state

ਰੂਪਨਗਰ ਹਾਦਸੇ 'ਤ ਹੁਣ ਤੱਕ 3 ਮਜ਼ਦੂਰਾਂ ਦੀ ਮੌਤ, ਇੱਕ ਜੇਰੇ ਇਲਾਜ਼, ਇੱਕ ਦੀ ਭਾਲ ਜਾਰੀ - two story house collapse building

Tragedy Strikes In Rupnagar: ਰੋਪੜ 'ਚ ਵਾਪਰੇ ਹਾਦਸੇ 'ਚ ਹਾਲੇ ਵੀ ਬਚਾਅ ਕਾਰਜ ਜਾਰੀ ਹੈ। ਵੱਖ-ਵੱਖ ਟੀਮਾਂ ਮਲਬੇ ਹੇਠ ਫਸੇ ਮਜ਼ਦੂਰਾਂ ਨੂੰ ਕੱਢਣ 'ਚ ਲੱਗੇ ਹੋਏ ਨੇ....

Tragedy  strikes in rupnagar:   3-labourers-died,  teams of itbp and ndrf engaged in-rescue work
ਰੂਪਨਗਰ ਹਾਦਸੇ 'ਤ ਹੁਣ ਤੱਕ 3 ਜ਼ਮਦੂ੍ਰਾਂ ਦੀ ਮੌਤ, ਇੱਕ ਜੇਰੇ ਇਲਾਜ਼, ਇੱਕ ਦੀ ਭਾਲ ਜਾਰੀ

By ETV Bharat Punjabi Team

Published : Apr 19, 2024, 2:22 PM IST

ਰੂਪਨਗਰ ਹਾਦਸੇ 'ਤ ਹੁਣ ਤੱਕ 3 ਜ਼ਮਦੂ੍ਰਾਂ ਦੀ ਮੌਤ, ਇੱਕ ਜੇਰੇ ਇਲਾਜ਼, ਇੱਕ ਦੀ ਭਾਲ ਜਾਰੀ

ਰੂਪਨਗਰ: ਬੀਤੇ ਦਿਨੀਂ ਰੋਪੜ 'ਚ ਵਾਪਰੇ ਦੁੱਖਦ ਹਾਦਸੇ 'ਚ ਹੋਣ ਤੱਕ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪ੍ਰੀਤ ਕਲੋਨੀ 'ਚ ਘਰ ਦਾ ਲੈਂਟਰ ਚੁੱਕਣ ਸਮੇਂ ਇਹ ਹਾਦਸਾ ਵਾਪਰਿਆ ਹੈ।ਜਿਸ ਦੌਰਾਨ 5 ਮਜ਼ਦੂਰ ਮਲਬੇ ਹੇਠ ਦੱਬ ਗਏ ਜਿੰਨ੍ਹਾਂ ਚੋਂ 4 ਮਜ਼ਦੂਰਾਂ ਨੂੰ ਹੁਣ ਤੱਕ ਕੱਢ ਲਿਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਡੀਸੀ ਰੋਪੜ ਪੂਜਾ ਸਿਆਲ ਨੇ ਦੱਸਿਆ ਕਿ ਹੁਣ ਤੱਕ ਕੁੱਲ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ, ਜਿਨਾਂ ਵਿੱਚੋਂ 2 ਨੂੰ ਫੌਰੀ ਸਿਹਤ ਸਹੂਲਤਾਂ ਦੇਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿੱਚ ਤੜਕਸਾਰ ਇੱਕ ਵਿਅਕਤੀ ਹੋਰ ਅਭਿਸ਼ੇਕ ਦਾ ਮ੍ਰਿਤਕ ਸਰੀਰ ਮਲਵੇ ਹੇਠੋਂ ਕੱਢਿਆ ਗਿਆ। ਕੁੱਲ ਮਿਲਾ ਕੇ ਇਸ ਮਾਮਲੇ ਵਿੱਚ ਪੰਜ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਇੱਕ ਜੇਰੇ ਇਲਾਜ ਹੈ ਅਤੇ ਇੱਕ ਦੀ ਭਾਲ ਜਾਰੀ ਹੈ।

ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ:ਜਾਣਕਾਰੀ ਅਨੁਸਾਰ ਹਰਿਆਣਾ ਦੇ ਠੇਕੇਦਾਰ ਵੱਲੋਂ ਮਜ਼ਦੂਰਾਂ ਦੀ ਮਦਦ ਨਾਲ ਇਸ ਘਰ ਦਾ ਕੰਮ ਕੀਤਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਰ 40 ਸਾਲ ਪਹਿਲਾਂ 1984 ਵਿੱਚ ਬਣਿਆ ਗਿਆ ਸੀ। ਕਾਬਲੇਜ਼ਕਿਰ ਹੈ ਕਿ ਮਕਾਨ ਨੂੰ ਉੱਚਾ ਚੁੱਕਣ ਦਾ ਕੰਮ ਆਖਰੀ ਪੜਾਅ 'ਤੇ ਸੀ ਕਿ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਤੇ ਕਰੀਬ ਅੱਧਾ ਦਰਜਨ ਮਜ਼ਦੂਰਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਬਚਾਅ ਕਾਰਜ ਜਾਰੀ:ਇਸ ਹਾਦਸੇ ਮਗਰੋਂ ਵੱਖ-ਵੱਖ ਟੀਮਾਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਨੇ ਤਾਂ ਜੋ ਕਈ ਜਿੰਦਗੀਆਂ ਨੂੰ ਬਚਾਇਆ ਜਾ ਸਕੇ। ਇਸ ਘਟਨਾ ਨੇ ਸਭ ਨੂੰ ਹਲਾਕੇ ਰੱਖ ਦਿੱਤਾ ਹੈ। ਜਿੱਥੇ ਇੱਕ ਪਾਸੇ ਬਚਾਅ ਕਾਰਜ ਜਾਰੀ ਨੇ ਉੱਥੇ ਹੀ ਦੂਜੇ ਪਾਸੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਵੀ ਲਗਾਇਆ ਜਾ ਰਿਹਾ ਹੈ ਕਿ ਆਖਰ ਇਹ ਵੱਡਾ ਹਾਦਸਾ ਕਿਵੇਂ ਵਾਪਰਿਆ ਹੈ।

ABOUT THE AUTHOR

...view details