ਕਟਕ (ਓਡੀਸ਼ਾ) : ਭਾਰਤ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਬਾਰਾਬਤੀ ਸਟੇਡੀਅਮ 'ਚ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਖੇਡਿਆ ਗਿਆ। ਇਸ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਇਸ ਹਾਰ ਦੇ ਨਾਲ ਹੀ ਇੰਗਲੈਂਡ ਟੀਮ ਦੇ ਨਾਂ ਭਾਰਤ ਦਾ ਇੱਕ ਸ਼ਰਮਨਾਕ ਰਿਕਾਰਡ ਜੁੜ ਗਿਆ।
300+ ਦਾ ਸਕੋਰ ਬਣਾ ਕੇ ਸਭ ਤੋਂ ਵੱਧ ਹਾਰਾਂ ਵਾਲੀ ਟੀਮ ਬਣ ਗਈ ਇੰਗਲੈਂਡ
ਦੂਜੇ ਵਨਡੇ 'ਚ ਭਾਰਤ ਖਿਲਾਫ ਮਿਲੀ ਹਾਰ ਦੇ ਨਾਲ ਹੀ ਇੰਗਲੈਂਡ ਦੀ ਟੀਮ ਵਨਡੇ 'ਚ 300 ਤੋਂ ਜ਼ਿਆਦਾ ਦਾ ਸਕੋਰ ਬਣਾ ਕੇ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਬਣ ਗਈ ਹੈ। ਵਨਡੇ 'ਚ 300 ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੀ ਇਹ 28ਵੀਂ ਹਾਰ ਸੀ। ਇੰਗਲੈਂਡ ਨੇ ਹੁਣ ਤੱਕ ਵਨਡੇ 'ਚ 99 ਵਾਰ 300+ ਸਕੋਰ ਬਣਾਏ ਹਨ, ਜਿਸ 'ਚੋਂ 69 ਵਾਰ ਉਹ ਜਿੱਤਿਆ ਹੈ ਅਤੇ 28 ਵਾਰ ਹਾਰਿਆ ਹੈ। ਭਾਰਤ ਨੇ ਉਸ ਤੋਂ ਇਹ ਅਣਚਾਹੇ ਰਿਕਾਰਡ ਬਣਾਇਆ।
India wrap up the series 2-0 with a win over England in Cuttack 👏#INDvENG 📝: https://t.co/6P66iIrFim pic.twitter.com/gE9Rrzym2w
— ICC (@ICC) February 9, 2025
ਭਾਰਤ ਦਾ ਅਣਚਾਹੇ ਰਿਕਾਰਡ ਹੁਣ ਇੰਗਲੈਂਡ ਦੇ ਨਾਂ
ਇਸ ਤੋਂ ਪਹਿਲਾਂ ਇਹ ਸ਼ਰਮਨਾਕ ਰਿਕਾਰਡ 27 ਹਾਰਾਂ ਨਾਲ ਭਾਰਤ ਦੇ ਨਾਂ ਸੀ। ਭਾਰਤ ਨੇ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ 300 ਤੋਂ ਵੱਧ 136 ਵਾਰ ਸਕੋਰ ਬਣਾਏ ਹਨ। ਜਿਸ 'ਚੋਂ ਉਸ ਨੇ 106 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਉਸ ਨੂੰ 27 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
𝗔 𝘀𝘂𝗽𝗲𝗿 𝘀𝗵𝗼𝘄 𝘁𝗼 𝘀𝗲𝗮𝗹 𝗮 𝘄𝗶𝗻 𝗶𝗻 𝗖𝘂𝘁𝘁𝗮𝗰𝗸! ✅
— BCCI (@BCCI) February 9, 2025
The Rohit Sharma-led #TeamIndia beat England by 4⃣ wickets in the 2nd ODI & take an unassailable lead in the ODI series! 👏 👏
Scorecard ▶️ https://t.co/NReW1eEQtF#INDvENG | @IDFCFIRSTBank pic.twitter.com/G63vdfozd5
ਰੋਹਿਤ ਸ਼ਰਮਾ ਨੇ 32ਵਾਂ ਵਨਡੇ ਲਗਾਇਆ ਸੈਂਕੜਾ
ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਗੁਆਚੀ ਹੋਈ ਫਾਰਮ ਨੂੰ ਮੁੜ ਹਾਸਲ ਕਰ ਲਿਆ ਹੈ। ਇੰਗਲੈਂਡ ਵੱਲੋਂ ਦਿੱਤੇ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਨੇ 119 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 12 ਚੌਕੇ ਤੇ 7 ਛੱਕੇ ਸ਼ਾਮਲ ਸਨ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਨੇ 44.3 ਓਵਰਾਂ 'ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
𝙄. 𝘾. 𝙔. 𝙈. 𝙄
— BCCI (@BCCI) February 9, 2025
1⃣1⃣9⃣ Runs
9⃣0⃣ Balls
1⃣2⃣ Fours
7⃣ Sixes
Captain Rohit Sharma dazzled and how! ✨ ✨
Relive that stunning 𝗧𝗢𝗡 🎥 🔽 #TeamIndia | #INDvENG | @ImRo45 | @IDFCFIRSTBank https://t.co/0cabujjxah
ਮੈਚ ਤੋਂ ਬਾਅਦ ਭਾਰਤੀ ਕਪਤਾਨ ਨੇ ਸਨਸਨੀਖੇਜ਼ ਪਾਰੀ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕੀਤੀ। ਰੋਹਿਤ ਨੇ ਮੈਚ ਤੋਂ ਬਾਅਦ ਕਿਹਾ, 'ਇਹ ਚੰਗਾ ਰਿਹਾ, ਟੀਮ ਲਈ ਕੁਝ ਦੌੜਾਂ ਬਣਾਉਣਾ ਸੱਚਮੁੱਚ ਮਜ਼ੇਦਾਰ ਸੀ। ਅਹਿਮ ਮੈਚ ਅਤੇ ਸੀਰੀਜ਼ ਦਾਅ 'ਤੇ ਸਨ। ਇਹ ਅਜਿਹਾ ਫਾਰਮੈਟ ਹੈ ਜੋ ਟੀ-20 ਕ੍ਰਿਕਟ ਤੋਂ ਲੰਬਾ ਅਤੇ ਟੈਸਟ ਤੋਂ ਬਹੁਤ ਛੋਟਾ ਹੈ। ਫਿਰ ਵੀ, ਤੁਹਾਨੂੰ ਸਥਿਤੀ ਦੇ ਅਨੁਸਾਰ ਮੁਲਾਂਕਣ ਅਤੇ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਹੈ। ਮੈਂ ਫੋਕਸ ਰਹਿਣਾ ਚਾਹੁੰਦਾ ਸੀ ਅਤੇ ਵੱਧ ਤੋਂ ਵੱਧ ਡੂੰਘਾਈ ਨਾਲ ਬੱਲੇਬਾਜ਼ੀ ਕਰਨਾ ਚਾਹੁੰਦਾ ਸੀ।