ਪੰਜਾਬ

punjab

ETV Bharat / state

ਨਹੀਂ ਰੁਕ ਰਿਹਾ ਜ਼ਹਿਰੀਲੀ ਸ਼ਰਾਬ ਦਾ ਕਹਿਰ, ਦਿੜਬੇ ਤੋਂ ਬਾਅਦ ਸੁਨਾਮ 'ਚ ਹੋਈਆਂ ਤਿੰਨ ਮੌਤਾਂ - hootch tragedy in sunam - HOOTCH TRAGEDY IN SUNAM

Sangrur Deaths With Poisoned Liquor : ਸੰਗਰੂਰ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ, ਜਿੱਥੇ ਬੀਤੇ ਦਿਨੀਂ ਦਿੜਬਾ 'ਚ ਅੱਠ ਮੌਤਾਂ ਹੋਈਆਂ ਸੀ, ਤਾਂ ਹੁਣ ਸੁਨਾਮ 'ਚ ਵੀ ਇਸ ਜ਼ਹਿਰੀਲੀ ਸ਼ਰਾਬ ਕਾਰਨ ਤਿੰਨ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜ਼ਹਿਰੀਲੀ ਸ਼ਰਾਬ ਦਾ ਕਹਿਰ
ਜ਼ਹਿਰੀਲੀ ਸ਼ਰਾਬ ਦਾ ਕਹਿਰ

By ETV Bharat Punjabi Team

Published : Mar 22, 2024, 1:04 PM IST

ਜ਼ਹਿਰੀਲੀ ਸ਼ਰਾਬ ਦਾ ਕਹਿਰ

ਸੰਗਰੂਰ:ਇੱਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਤਾਂ ਦੂਜੇ ਪਾਸੇ ਸੂਬੇ 'ਜ਼ ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਜਾਰੀ ਹੈ। ਅਜੇ ਦਿੜਬਾ ਦੇ ਗੁੱਜਰਾਂ ਪਿੰਡ ਦੇ ਜ਼ਹਿਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦਾ ਸਿਵਾ ਠੰਢਾ ਵੀ ਨਹੀ ਸੀ ਹੋਇਆ ਸੀ ਕਿ ਸੰਗਰੂਰ ਜ਼ਿਲ੍ਹੇ ਦੇ ਹੀ ਸੁਨਾਮ ਦੇ ਨਾਲ ਲੱਗਦੇ ਪਿੰਡ ਰਵਿਦਾਸਪੁਰਾ ਟਿੱਬੀ ਅਤੇ ਜਖੇਪਲ 'ਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਕੁਝ ਦੀ ਅੱਖਾਂ ਦੀ ਰੋਸ਼ਨੀ ਚਲੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਸੁਨਾਮ 'ਚ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਮੌਤਾਂ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਵਿਦਾਸਪੁਰਾ ਟਿੱਬੀ ਵਿਖੇ ਲੱਛਾ ਸਿੰਘ (40) ਪੁੱਤਰ ਲੀਲਾ ਸਿੰਘ ਲੇਹਲ ਖੁਰਦ ਜੋ ਇੱਥੇ ਆਪਣੀ ਭੈਣ ਕੋਲ ਰਹਿੰਦਾ ਸੀ। ਜਿਸਦੀ ਕਿ ਬੀਤੀ ਰਾਤ ਮੌਤ ਹੋ ਗਈ। ਇਸੇ ਪਿੰਡ ਦਾ ਗੁਰਮੀਤ ਸਿੰਘ (45) ਪੁੱਤਰ ਦੇਸ ਰਾਜ ਦੀ ਵੀ ਇਸੇ ਤਰਾਂ ਬੀਤੇ ਕੱਲ੍ਹ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੰਨ੍ਹਾਂ ਵਲੋਂ ਪਿੰਡ ਵਿਚ ਵੇਚਣ ਵਾਲੇ ਕਿਸੇ ਵਿਅਕਤੀ ਤੋਂ ਸ਼ਰਾਬ ਲੈਕੇ ਪੀਤੀ ਗਈ ਸੀ। ਇਸ ਤਰਾਂ ਦੀ ਸ਼ਰਾਬ ਪੀਣ ਵਾਲੇ ਕਰੀਬ ਚਾਰ ਵਿਅਕਤੀ ਅਜੇ ਵੀ ਸਿਵਲ ਹਸਪਤਾਲ ਸੁਨਾਮ 'ਚ ਜੇਰੇ ਇਲਾਜ ਹਨ। ਜਿੰਨਾਂ ਵਿਚ ਸੁਖਦੇਵ ਸਿੰਘ, ਭੋਲਾ ਸਿੰਘ, ਬੂਟਾ ਸਿੰਘ ਅਤੇ ਬੱਧੂ ਸਿੰਘ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜਾਣਕਾਰੀ ਹੈ ਕਿ ਅਜਿਹੇ ਹੀ ਇਕ ਮਾਮਲੇ ਵਿਚ ਗਿਆਨ ਸਿੰਘ (32) ਪੁੱਤਰ ਗੁਰਮੀਤ ਸਿੰਘ ਪਿੰਡ ਜਖੇਪਲਵਾਸ ਜਖੇਪਲ ਦੀ ਮੌਤ ਹੋ ਗਈ।

ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ: ਉਧਰ ਇਸ ਦੀ ਖ਼ਬਰ ਜਦੋਂ ਪੁਲਿਸ ਨੂੰ ਲੱਗੀ ਤਾਂ ਉਨ੍ਹਾਂ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਦੇ ਚੱਲਦੇ ਸੁਨਾਮ ਪੁਲਿਸ ਵਲੋਂ ਡੀਐਸਪੀ ਮਨਦੀਪ ਸਿੰਘ ਸੰਧੂ ਦੀ ਅਗਵਾਈ ਵਿਚ ਪਿੰਡ ਰਵਿਦਾਸਪੁਰਾ ਟਿੱਬੀ ਪਹੁੰਚਕੇ ਇਲਾਕੇ ਦੀ ਛਾਣਬੀਣ ਕੀਤੀ ਗਈ ਹੈ। ਇਸ ਦੇ ਨਾਲ ਹੀ ਡੀਐਸਪੀ ਦਾ ਕਹਿਣਾ ਕਿ ਉਨ੍ਹਾਂ ਨੂੰ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਦੇ ਚੱਲਦੇ ਉਹ ਐਕਸ਼ਨ 'ਚ ਆਏ ਹਨ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਦੂਜੇ ਪਾਸੇ ਅਜੇ ਤੱਕ ਸੱਤਾਧਾਰੀ ਪਾਰਟੀ ਦਾ ਕੋਈ ਨੁਮਾਇੰਦਾ ਅਤੇ ਪ੍ਰਸਾਸ਼ਨਿਕ ਅਧਿਕਾਰੀ ਮੌਕੇ 'ਤੇ ਨਾਂ ਪੁੱਜਣ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ:ਉਥੇ ਹੀ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ ਨੌਜਵਾਨ ਗੁਰਸੇਵਕ ਸਿੰਘ ਦਾ ਪਰਿਵਾਰ ਪਟਿਆਲਾ 'ਚ ਮ੍ਰਿਤਕ ਦੀ ਲਾਸ਼ ਲੈਣ ਲਈ ਮੋਰਚਰੀ ਹਾਊਸ 'ਚ ਪਹੁੰਚਿਆ ਸੀ। ਜਿਸ 'ਚ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਸੇਵਕ ਸਿੰਘ ਦੀ ਉਮਰ ਕਰੀਬ 35 ਸਾਲ ਸੀ ਅਤੇ ਉਸ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਇਸ ਦੇ ਨਾਲ ਹੀ ਮ੍ਰਿਤਕ ਚਾਰ ਭੇਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਦੀ ਸਿਹਤ ਖ਼ਰਾਬ ਹੋਈ ਸੀ, ਜਿਸ ਦੇ ਚੱਲਦੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਇਥੇ ਉਸ ਦੀ ਮੌਤ ਹੋ ਗਈ। ਪਤਨੀ ਦਾ ਕਹਿਣਾ ਕਿ ਡਾਕਟਰਾਂ ਨੇ ਦੱਸਿਆ ਕਿ ਗੁਰਸੇਵਕ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਹੈ।

ਪਹਿਲਾਂ ਵੀ ਹੋ ਚੁੱਕੀਆਂ ਮੌਤਾਂ:ਕਾਬਿਲੇਗੌਰ ਹੈ ਕਿ ਦਿੜਬਾ 'ਚ ਵੀ ਜ਼ਹਿਰੀਲੀ ਸ਼ਰਾਬ ਕਾਰਨ ਅੱਠ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਕੁਝ ਲੋਕ ਹਸਪਤਾਲ 'ਚ ਜੇਰੇ ਇਲਾਜ ਵੀ ਹਨ। ਪੁਲਿਸ ਵਲੋਂ ਇਸ ਮਾਮਲੇ 'ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੰਨ੍ਹਾਂ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਥੇ ਹੀ ਇਸ ਮਾਮਲੇ ਨੂੰ ਲੈਕੇ ਸਰਕਾਰ ਨੂੰ ਵਿਰੋਧੀ ਧਿਰ ਨਿਸ਼ਾਨੇ 'ਤੇ ਲੈ ਰਿਹਾ ਹੈ ਅਤੇ ਨਾਲ ਹੀ ਐਕਸਾਇਜ਼ ਮੰਤਰੀ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ।

ABOUT THE AUTHOR

...view details