ਚੋਰਾਂ ਨੇ ਡਾਕਟਰ ਦੇ ਘਰ ਨੂੰ ਬਣਾਇਆ ਨਿਸ਼ਾਨਾ (Etv Bharat Ferozepur) ਫਿਰੋਜ਼ਪੁਰ : ਫਿਰੋਜ਼ਪੁਰ ਅੰਦਰ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਲਗਾਤਾਰ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾ ਤੋਂ ਇੰਝ ਜਾਪਦਾ ਹੈ ਕਿ ਚੋਰ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਹਨ। ਉੱਥੇ ਹੀ ਚੋਰੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਚੋਰਾਂ ਨੇ ਇੱਕ ਡਾਕਟਰ ਦੇ ਘਰ ਧਾਵਾ ਬੋਲਿਆ: ਫਿਰੋਜ਼ਪੁਰ ਦੀ ਧਵਨ ਕਲੌਨੀ ਤੋਂ ਜਿੱਥੇ ਚੋਰਾਂ ਨੇ ਇੱਕ ਡਾਕਟਰ ਦੇ ਘਰ ਧਾਵਾ ਬੋਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਸੁੱਤੇ ਪਏ ਸਨ ਕਿ ਜਦੋਂ ਇੱਕ ਚੋਰ ਘਰ ਦੇ ਅੰਦਰ ਦਾਖਲ ਹੋਇਆ। ਉਸਦਾ ਇੱਕ ਪਰਸ ਤੇ ਇੱਕ ਮੋਬਾਈਲ ਅਤੇ ਲਾਇਸੈਂਸੀ ਪਿਸਟਲ ਚੋਰੀ ਕਰ ਲਿਆ ਸੀ। ਜਾਂਦਾ ਹੋਇਆ ਚੋਰ ਪਰਸ ਤੇ ਮੋਬਾਈਲ ਉੱਥੇ ਹੀ ਛੱਡ ਗਿਆ ਪਰ ਪਿਸਟਲ ਨਾਲ ਲੈ ਗਿਆ।
ਚੋਰ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ: ਜਦੋਂ ਸਵੇਰੇ ਉੱਠ ਕੇ ਉਸਨੇ ਆਪਣਾ ਮੋਬਾਈਲ ਦੇਖਿਆ ਤਾਂ ਮੋਬਾਈਲ ਨਹੀਂ ਮਿਲਿਆ। ਜਦੋਂ ਉਨ੍ਹਾਂ ਨੇ ਕੈਮਰੇ ਚੈੱਕ ਕੀਤੇ ਤਾਂ ਇੱਕ ਚੋਰ ਘਰ ਅੰਦਰੋਂ ਚਿੱਟੀ ਚਾਦਰ ਸਰੀਰ 'ਤੇ ਲਪੇਟ ਕੇ ਗੇਟ ਤੋਂ ਉੱਤਰ ਰਿਹਾ ਸੀ ਅਤੇ ਉਸਦੇ ਹੱਥ ਵਿੱਚ ਇੱਕ ਪਿਸਟਲ ਵੀ ਫੜਿਆ ਹੋਇਆ ਸੀ ਜੋ ਕਿ ਚੋਰੀ ਹੋ ਚੁੱਕਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਚੋਰ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਸਦੇ ਲਾਇਸੈਂਸੀ ਪਿਸਟਲ ਨਾਲ ਚੋਰ ਕੁੱਝ ਵੀ ਕਰ ਸਕਦਾ ਹੈ। ਪਿਸਟਲ ਦਾ ਉਹ ਗਲਤ ਇਲਸਮਾਲ ਕਰ ਸਕਦਾ ਹੈ।
ਸ਼ਹਿਰ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾ :ਉੱਥੇ ਹੀ ਮੁਹੱਲਾ ਨਿਵਾਸੀਆਂ ਵੱਲੋਂ ਪੁਲਿਸ ਸੁਰੱਖਿਆ ਦੀ 'ਤੇ ਵੀ ਵੱਡੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾ ਹੋ ਰਹੀਆ ਹਨ ਤੇ ਚੋਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜਿਸ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਈ ਜਾਵੇ ਅਤੇ ਚੋਰੀ ਦੀਆਂ ਹੋ ਰਹੀਆ ਲਗਾਤਾਰ ਵਾਰਦਾਤਾਂ ਨੂੰ ਰੋਕਿਆ ਜਾਵੇ।