Heavy Rain In Ludhiana Today (ETV Bharat) ਲੁਧਿਆਣਾ:ਲੁਧਿਆਣਾ ਦੇ ਵਿੱਚ ਅੱਜ ਕੁਝ ਹੀ ਦੇਰ ਦੀ ਬਰਸਾਤ ਨੇ ਪੂਰੇ ਸ਼ਹਿਰ ਦੇ ਵਿੱਚ ਜਲਥਲ ਕਰ ਦਿੱਤੀ, ਹਾਲਾਤ ਇਹ ਬਣ ਗਏ ਕਿ ਸ਼ਹਿਰ ਦੇ ਮੁੱਖ ਚੌਂਕਾਂ ਦੇ ਵਿੱਚ ਪਾਣੀ ਖੜਾ ਨਜ਼ਰ ਆ ਰਿਹਾ ਹੈ। ਇੱਕ ਫੁੱਟ ਤੋਂ ਲੈ ਕੇ ਤਿੰਨ-ਤਿੰਨ ਫੁੱਟ ਤੱਕ ਪਾਣੀ ਖੜਾ ਹੋ ਗਿਆ, ਜਿਸ ਕਰਕੇ ਟਰੈਫਿਕ ਦੀਆਂ ਵੀ ਬਰੇਕਾਂ ਲੱਗ ਗਈਆਂ ਅਤੇ ਲੋਕ ਪਾਣੀ ਦੀ ਸਮੱਸਿਆ ਦੇ ਨਾਲ ਦੋ ਚਾਰ ਹੁੰਦੇ ਵਿਖਾਈ ਦਿੱਤੇ ਅਤੇ ਨਾਲ ਹੀ ਆਪਣੀ ਭੜਾਸ ਵੀ ਉਹਨਾਂ ਨੇ ਜੰਮ੍ਹ ਕੇ ਕੱਢੀ।
Heavy Rain In Ludhiana Today (ETV Bharat) ਇਸ ਮੌਕੇ ਲੋਕਾਂ ਨੇ ਕਿਹਾ ਕਿ ਕਹਿਣ ਨੂੰ ਤਾਂ ਸਮਾਰਟ ਸਿਟੀ ਲੁਧਿਆਣਾ ਹੈ, ਪਰ 50 ਸਾਲ ਦੇ ਵਿੱਚ ਵੀ ਲੁਧਿਆਣਾ ਕਦੇ ਸਮਾਰਟ ਸਿਟੀ ਨਹੀਂ ਬਣ ਸਕਦਾ। ਉਹਨਾਂ ਕਿਹਾ ਕਿ ਨਗਰ ਨਿਗਮ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਸੀਵਰੇਜ ਕਿੱਥੇ ਹੈ, ਨਾ ਹੀ ਉਹਨਾਂ ਕੋਲ ਕੋਈ ਨਕਸ਼ੇ ਹਨ ਅਤੇ ਨਾ ਹੀ ਕੋਈ ਪਲੈਨ ਹੈ।
Heavy Rain In Ludhiana Today (ETV Bharat) ਲੋਕਾਂ ਨੇ ਕਿਹਾ ਕਿ ਹਾਲੇ ਥੋੜੇ ਦੇਰ ਪਹਿਲਾਂ ਹੀ ਗਿੱਲ ਰੋਡ ਨਵੀਂ ਬਣੀ ਹੈ ਅਤੇ ਉੱਥੇ ਹਾਲਾਤ ਇਹ ਹਨ ਕਿ ਪਾਣੀ ਖੜਾ ਹੋ ਗਿਆ ਹੈ ਅਤੇ ਲੋਕਾਂ ਦਾ ਲੰਘਣਾ ਵੀ ਮੁਹਾਲ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਇਸ ਤਰ੍ਹਾਂ ਦਾ ਮੌਸਮ ਹੋ ਜਾਂਦਾ ਹੈ ਤਾਂ ਉਹਨਾਂ ਦੇ ਕੰਮ ਕਾਰ ਵੀ ਠੱਪ ਹੋ ਜਾਂਦੇ ਹਨ।
Heavy Rain In Ludhiana Today (ETV Bharat) ਖਾਸ ਕਰਕੇ ਆਟੋ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਟੋ ਨਹੀਂ ਚਲਾਏ ਜਾਂਦੇ ਉਹਨਾਂ ਨੇ ਕਿਹਾ ਕਿ ਨਾ ਸਿਰਫ ਲੁਧਿਆਣਾ ਦੇ ਇੱਕ ਇਲਾਕੇ ਦੇ ਵਿੱਚ ਸਗੋਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਇਹੀ ਹਾਲਾਤ ਹਨ ਪਾਣੀ ਸਾਰੀ ਜਗ੍ਹਾ ਭਰਿਆ ਹੋਇਆ ਹੈ।