ਮਾਨਸਾ :ਪੰਜਾਬ ਵਿੱਚ ਨਸ਼ੇ ਦੇ ਖਾਤਮੇ ਦੇ ਮੁੱਦੇ ਨੂੰ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਦੀ ਲਗਾਤਾਰ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਕਿਉਂਕਿ ਪੰਜਾਬ ਵਿੱਚ ਅੱਜ ਵੀ ਨਸ਼ਾ ਇੰਨਾ ਜਿਆਦਾ ਫੈਲ ਚੁੱਕਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਬੇਵਸ ਦਿਖਾਈ ਦੇ ਰਿਹਾ ਜਿਸ ਤੋਂ ਦੁਖੀ ਹੋ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੀਆਂ ਔਰਤਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੀਆਂ ਅੱਖਾਂ ਦੇ ਹੰਜੂ ਬਹਾਉਂਦੇ ਹੋਏ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦੇ ਲਈ ਕੋਈ ਸਖਤ ਤੋਂ ਸਖਤ ਕਦਮ ਉਠਾਏ ਜਾਣ।
ਵੱਧ ਰਹੇ ਨਸ਼ੇ ਖਿਲਾਫ ਸੜਕਾਂ 'ਤੇ ਉਤਰੀਆਂ ਪਿੰਡ ਭੈਣੀ ਬਾਘਾ ਦੀਆਂ ਔਰਤਾਂ, ਪ੍ਰਸ਼ਾਸਨ 'ਤੇ ਸਾਧਿਆ ਨਿਸ਼ਾਨਾ (ਮਾਨਸਾ ਪੱਤਰਕਾਰ- ਈਟੀਵੀ ਭਾਰਤ) ਨਸ਼ੇ ਖਿਲਾਫ ਚੁੱਕੀ ਆਵਾਜ਼
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੀਆਂ ਔਰਤਾਂ ਵੱਲੋਂ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਕਾਰਨ ਹਰ ਘਰ ਵਿੱਚ ਲੜਾਈ ਝਗੜਾ ਅਤੇ ਮਾਰ ਕੁੱਟ ਹੋ ਰਹੀ ਹੈ ਮਹਿਲਾਵਾਂ ਨੇ ਅੱਖਾਂ ਦੇ ਹੰਜੂ ਬਹਾਉਂਦੇ ਹੋਏ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਆ ਚੁੱਕੇ ਹਨ ਕਿਉਂਕਿ ਆਸ ਪਾਸ ਦੇ ਪਿੰਡਾਂ ਵਿੱਚ ਨਸ਼ੇ ਦੀ ਬਿਕਰੀ ਹੋ ਰਹੀ ਹੈ। ਜਿਸ ਕਾਰਨ ਉਹਨਾਂ ਦੇ ਪਿੰਡ ਵਿੱਚ ਵੀ ਨਸ਼ਾ ਵੇਚਣ ਦੇ ਲਈ ਲੋਕ ਸ਼ਰੇਆਮ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਨੂੰ ਬੰਦ ਕਰਨ ਦੇ ਦਾਅਵੇ ਕੀਤੇ ਜਾਂਦੇ ਸਨ ਪਰ ਸਰਕਾਰ ਦੀ ਨਸ਼ੇ ਨੂੰ ਬੰਦ ਕਰਨ ਦੇ ਵਿੱਚ ਅਸਫਲ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਨਸ਼ਾ ਇੰਨਾ ਜਿਆਦਾ ਵੱਧ ਗਿਆ, ਕਿ ਨਸ਼ੇ ਨੂੰ ਬੰਦ ਕਰਨ ਦੇ ਲਈ ਵੀ ਸਰਕਾਰ ਅਸਫਲ ਹੋ ਗਈ ਹੈ ।
ਨੌਜਵਾਨਾਂ ਦੀਆਂ ਅਰਥੀਆਂ ਉੱਠ ਰਹੀਆਂ
ਉਹਨਾਂ ਕਿਹਾ ਕਿ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਦੇ ਕਾਰਨ ਨੌਜਵਾਨਾਂ ਦੀਆਂ ਅਰਥੀਆਂ ਉੱਠ ਰਹੀਆਂ ਹਨ ਉਹਨਾਂ ਕਿਹਾ ਕਿ ਪਿੰਡਾਂ ਵਿੱਚ ਛੋਟੇ ਛੋਟੇ ਬੱਚੇ ਨਸ਼ੇ ਦੀ ਬਿਕਰੀ ਕਰ ਰਹੇ ਹਨ ਪਰ ਇਸ ਨੂੰ ਰੋਕਣ ਦੇ ਲਈ ਕੋਈ ਵੀ ਕਦਮ ਨਹੀਂ ਉਠਾਏ ਜਾ ਰਹੇ ਉਹਨਾਂ ਕਿਹਾ ਕਿ ਬਹੁਤ ਵਾਰ ਪੁਲਿਸ ਕੋਲ ਵੀ ਨਸ਼ੇ ਦੀ ਬਿਕਰੀ ਹੋਣ ਦੇ ਸੰਬੰਧ ਵਿੱਚ ਸ਼ਿਕਾਇਤਾਂ ਦਿੱਤੀਆਂ ਹਨ ਪਰ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਪਿੰਡ ਵਾਸੀ ਇਕੱਠੇ ਹੋ ਕੇ ਮਾਨਸਾ ਦੇ ਐਸਐਸਪੀ ਨੂੰ ਮਿਲੇ ਹਨ ਅਤੇ ਉਹਨਾਂ ਤੋਂ ਨਸ਼ੇ ਨੂੰ ਬੰਦ ਕਰਨ ਦੀ ਅਪੀਲ ਕੀਤੀ।