ਅੰਮ੍ਰਿਤਸਰ:ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਲੈਕੇ ਕਈ ਦਾਅਵੇ ਕੀਤੇ ਜਾਂਦੇ ਹਨ। ਪਰ ਬਾਵਜੂਦ ਇਸ ਦੇ ਕੋਈ ਨਾ ਕੋਈ ਤਰੁਟੀ ਸਾਹਮਣੇ ਆ ਹੀ ਜਾਂਦੀ ਹੈ।ਅਜਿਹਾ ਹੀ ਦਖਣ ਨੂੰ ਮਿਲ ਰਿਹਾ ਹੈ ਸੁਲਤਾਨਵਿੰਡ ਰੋਡ 'ਤੇ ਪੈਂਦੀ ਵਲਾਂ ਵਾਲੀ ਨਹਿਰ 'ਤੇ, ਜਿਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਪੰਜ ਹੋਰ ਗੁਰੂ ਧਾਮਾਂ ਦੇ ਸਰੋਵਰਾਂ ਨੂੰ ਜਾਣ ਵਾਲੇ ਜਲ ਦੇ ਸਟੋਰ ਗੰਦਗੀ ਨਾਲ ਭਰੇ ਹੋਏ ਹਨ। ਜਿਨਾਂ ਨੂੰ ਸਾਫ ਕਰਵਾਉਣ ਲਈ ਹੁਣ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਪਹਿਲ ਕੀਤੀ ਹੈ। ਇਸ ਹੀ ਤਹਿਤ ਗੁਰਜੀਤ ਔਜਲਾ ਬੀਤੇ ਦਿਨ ਸੁਲਤਾਨਵਿੰਡ ਰੋਡ 'ਤੇ ਪੈਂਦੀ ਵਲਾਂ ਵਾਲੀ ਨਹਿਰ ਦਾ ਜਾਇਜ਼ਾ ਲੈਣ ਪਹੂੰਚੇ। ਇਸ ਮੌਕੇ ਪਤੱਰਕਾਰਾਂ ਨਾਲ ਗੱਲ ਕਰਦਿਆਂ ਔਜਲਾ ਨੇ ਭਰੋਸਾ ਦਵਾਇਆ ਵੱਡੇ ਫਿਲਟਰਾਂ ਰਾਹੀਂ ਇਸ ਜਲ ਨੂੰ ਸਾਫ ਕਰਵਾਇਆ ਜਾਵੇਗਾ,ਤਾਂ ਜੋ ਹਰਿਮੰਦਰ ਸਾਹਿਬ ਸਣੇ ਪੰਜ ਸਰੋਵਰਾਂ ਦੇ ਵਿੱਚ ਪਵਿੱਤਰ ਜਲ ਹੀ ਪਾਇਆ ਜਾਵੇ ਤਾਂ ਜੋ ਸ਼ਰਧਾਲੂ ਆਪਣੀ ਸ਼ਰਧਾ ਦੇ ਨਾਲ ਇੱਥੇ ਆਪਣਾ ਸੀਸ ਨਿਵਾ ਸਕਣ।
‘ਸੱਚਖੰਡ ਸ੍ਰੀ ਦਰਬਾਰ ਸਾਹਿਬ ਸਣੇ ਪੰਜ ਸਰੋਵਰਾਂ ਨੂੰ ਜਾਣ ਵਾਲੇ ਜਲ ਨੂੰ ਜਲਦ ਕੀਤਾ ਜਾਵੇਗਾ ਸਾਫ’ - MP Gurjit Aujla - MP GURJIT AUJLA
ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਪੰਜ ਹੋਰ ਗੁਰੂ ਧਾਮਾਂ ਦੇ ਸਰੋਵਰਾਂ ਨੂੰ ਜਾਣ ਵਾਲੇ ਜਲ ਦੇ ਸਟੋਰ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁੱਲ ਹੇਠ ਤੋਂ ਹੋ ਕੇ ਜਾਂਦਾ ਹੈ। ਪਰ ਇਸ ਦੀ ਗੰਦਗੀ ਨੂੰ ਦੇਖ ਕੇ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਨੂੰ ਜਲਦੀ ਹੀ ਸਾਫ ਕਰਵਾਇਆ ਜਾਵੇਗਾ। ਤਾਂ ਜੋ ਪਵਿੱਤਰ ਜਲ ਲੋਕਾਂ ਲਈ ਹਾਨੀਕਾਰਕ ਨਾ ਹੋਵੇ।
![‘ਸੱਚਖੰਡ ਸ੍ਰੀ ਦਰਬਾਰ ਸਾਹਿਬ ਸਣੇ ਪੰਜ ਸਰੋਵਰਾਂ ਨੂੰ ਜਾਣ ਵਾਲੇ ਜਲ ਨੂੰ ਜਲਦ ਕੀਤਾ ਜਾਵੇਗਾ ਸਾਫ’ - MP Gurjit Aujla The water going to Sachkhand Sri Darbar Sahib and Panj Sarovar will be made more clean: Gurjit Singh Aujla](https://etvbharatimages.akamaized.net/etvbharat/prod-images/31-03-2024/1200-675-21110457-24-21110457-1711851434270.jpg)
Published : Mar 31, 2024, 8:06 AM IST
ਲੋਕਾਂ ਨੂੰ ਗੰਦਗੀ ਸੁਟਣ ਤੋਂ ਰੋਕਣ ਲਈ ਕਾਨੂੰਨ ਬਣਾਉਣ ਦੀ ਲੋੜ : ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਸਖਤ ਕਾਨੂੰਨ ਬਣਾਉਣ ਦੀ ਜਰੂਰਤ ਹੈ ਤਾਂ ਜੋ ਕਿ ਲੋਕ ਇਸ ਪਵਿੱਤਰ ਜਲ ਦੇ ਵਿੱਚ ਕੋਈ ਵੀ ਗੰਦੀ ਸਮੱਗਰੀ ਨਾ ਪਾ ਸਕਣ। ਦੱਸਣਯੋਗ ਹੈ ਕਿ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਆ ਰਹੀ ਹੰਸਲੀ ਨਹਿਰ ਵਿੱਚ ਜੋ ਲੋਕ ਗੰਦਗੀ ਪਾਉਂਦੇ ਹਨ, ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਔਜਲਾ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਇਸ ਜਗ੍ਹਾ ਦੇ ਉੱਤੇ ਕਾਫੀ ਗੰਦਗੀ ਫੈਲੀ ਹੋਈ ਹੈ ਅਤੇ ਅਸੀਂ ਇਸੇ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਹਾਂ, ਉਹਨਾਂ ਨੇ ਕਿਹਾ ਕਿ ਅਸੀਂ ਇੱਕ ਇਸ ਉੱਪਰ ਵੱਡਾ ਟਰੈਕ ਵੀ ਬਣਾਉਣ ਜਾ ਰਹੇ ਹਾਂ, ਤਾਂ ਜੋ ਕਿ ਲੋਕ ਵਧੀਆ ਢੰਗ ਨਾਲ ਸੈਰਗਾਹ ਦਾ ਆਨੰਦ ਲੈ ਸਕਣ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਐਮਪੀ ਲਾਈਟ ਫੰਡ ਰਾਹੀਂ ਕੁਝ ਪੈਸੇ ਵੀ ਜਰੂਰ ਸੇਵਾਦਾਰਾਂ ਨੂੰ ਦਿੱਤੇ ਗਏ ਹਨ।
- ਸਭ ਤੋਂ ਵੱਧ ਅੱਠ ਵਾਰ ਚੋਣ ਲੜਨ ਵਾਲੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਦੋ ਵਾਰ ਜ਼ਮਾਨਤ ਜ਼ਬਤ, ਦੋ ਵਾਰ ਬਣੇ MP - MP SIMRANJIT SINGH MANN
- ਖੁਸ਼ੀਆਂ ਵਾਲੇ ਘਰ 'ਚ ਵਿਛੇ ਸੱਥਰ, ਜਨਮਦਿਨ ਮੌਕੇ ਆਨਲਾਈਨ ਮੰਗਾਇਆ ਕੇਕ ਬਣਿਆ ਕਾਲ ! - girl died after eating cake
- ਭਾਜਪਾ ਵੱਲੋਂ ਪੰਜਾਬ ਦੀਆਂ 6 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ, ਕਿਸ ਦਾ ਕੱਟਿਆ ਨੰਬਰ... - Lok Sabha Elections 2024
ਪ੍ਰਸ਼ਾਸਨ ਨੂੰ ਖੁਦ ਸੁਹਿਰਦ ਹੋਣ ਦੀ ਜਰੂਰਤ :ਉੱਥੇ ਦੂਸਰੇ ਪਾਸੇ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਪਵਿੱਤਰ ਜੱਲ ਨੂੰ ਗੰਧਲਾ ਨਾ ਕੀਤਾ ਜਾਵੇ। ਨਾਲ ਹੀ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਸ ਨੂੰ ਲੈ ਕੇ ਉਹਨਾਂ ਨੂੰ ਖੁਦ ਸੁਹਿਰਦ ਹੋਣ ਦੀ ਜਰੂਰਤ ਹੈ। ਕਿਊਕਿ ਇਹ ਸਰਕਾਰ ਦਾ ਕੰਮ ਹੈ ਕਿ ਉਹ ਇਹਨਾਂ ਮਸਲਿਆਂ ਦਾ ਹਲ ਕਰੇ। ਨਾਲ ਹੀ ਉਹਨਾਂ ਕਿਹਾ ਕਿ ਇੱਕ ਐਮਪੀ ਕੋਲ ਇਨਾਂ ਫੰਡ ਨਹੀ ਹੂੰਦਾ ਕਿ ਵੱਡੇ ਪਧਰ 'ਤੇ ਇਹ ਕਾਰਜ ਕਰਵਾਏ ਜਾ ਸਕਣ,ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਖੈਰ ਹੁਣ ਵੇਖਣਾ ਹੋਵੇਗਾ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਕੀ ਅੰਮ੍ਰਿਤਸਰ ਦੇ ਸਾਂਸਦ ਆ ਗੁਰਜੀਤ ਸਿੰਘ ਔਜਲਾ ਵੱਲੋਂ ਛੇੜੀ ਗਈ ਇਸ ਮੁਹਿੰਮ ਨੂੰ ਲੈਕੇ ਗੰਭਰਿਤਾ ਦਿਖਾਈ ਜਾਂਦੀ ੍ਹੈ ਜਾਂ ਫਿਰ ਚੋਨਾਂ ਵੇਲੇ ਸਰਗਰਮੀ ਹੀ ਸਾਬਿਤ ਹੋਵੇਗੀ।