ਪੰਜਾਬ

punjab

ETV Bharat / state

ਗੰਨਮੈਨ ਲੈਣ ਲਈ ਸ਼ਿਵ ਸੈਨਾ ਆਗੂ ਨੇ ਰਚਿਆ ਡਰਾਮਾਂ, ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

ਬਠਿੰਡਾ ‘ਚ ਸ਼ਿਵ ਸੈਨਾ ਆਗੂ ਨੇ ਆਪਣੀ ਦੁਕਾਨ ‘ਤੇ ਗੋਲੀਆਂ ਚਲਵਾ ਕੇ ਗੰਨਮੈਨ ਲੈਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

The Shiv Sena leader asked his friends to fire at his shop to get the gunmen of Bathinda
ਗੰਨਮੈਨ ਲੈਣ ਲਈ ਸ਼ਿਵ ਸੈਨਾ ਆਗੂ ਨੇ ਰਚਿਆ ਫਾਇਰਿੰਗ ਦਾ ਡਰਾਮਾਂ

By ETV Bharat Punjabi Team

Published : Mar 9, 2024, 11:22 AM IST

ਗੰਨਮੈਨ ਲੈਣ ਲਈ ਸ਼ਿਵ ਸੈਨਾ ਆਗੂ ਨੇ ਰਚਿਆ ਫਾਇਰਿੰਗ ਦਾ ਡਰਾਮਾਂ

ਬਠਿੰਡਾ:ਸੂਬੇ ਵਿੱਚ ਅਪਰਾਧ ਦਿਨੋਂ ਦਿਨ ਵੱਧ ਰਿਹਾ ਹੈ। ਜਿਸ ਨੂੰ ਠੱਲ ਪਾਉਣ ਲਈ ਪੁਲਿਸ ਲਗਾਤਾਰ ਕਾਰਵਾਈ ਵੀ ਕਰ ਰਹੀ ਹੈ। ਪਰ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜੋ ਇਸ ਨੂੰ ਆਪਣਾ ਹਥਿਆਰ ਬਣਾ ਕੇ ਕਾਨੂੰਨ ਦੀ ਸੁਰੱਖਿਆ ਦਾ ਨਜਾਇਜ਼ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿਥੇ ਪੁਲਿਸ ਨੇ ਇੱਕ ਸ਼ਿਵ ਸੈਨਾ ਆਗੂ ਨੂੰ ਗਿਰਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਮਨਿੰਦਰ ਸਿੰਘ ਉਰਫ ਮਨੀ ਨੇ ਸਮਾਜ ਵਿੱਚ ਆਪਣਾ ਵੱਖਰਾ ਰੁਤਬਾ ਦਿਖਾਉਣ ਲਈ ਸਿਕਿਓਰਟੀ ਲੈਣ ਦੀ ਚਾਲ ਚੱਲੀ ਅਤੇ 19 ਫਰਵਰੀ ਨੂੰ ਆਪਣੇ ਹੀ ਦਫਤਰ 'ਤੇ ਗੋਲੀ ਚਲਵਾਉਣ ਦਾ ਡਰਾਮਾ ਰਚਿਆ।

ਸਾਥੀ ਸਣੇ ਕਾਬੂ ਕੀਤਾ ਆਗੂ : ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕਰਦੇ ਹੋਏ ਪੁਲਿਸ ਵੱਲੋਂ ਸ਼ਿਵ ਸੈਨਾ ਆਗੂ ਮਨਿੰਦਰ ਸਿੰਘ ਨੂੰ ਉਸ ਦੇ ਇੱਕ ਸਾਥੀ ਜਿਸ ਕੋਲੋਂ ਬੱਤੀ ਬੋਰ ਕੱਟਾ ਬਰਾਮਦ ਕੀਤਾ ਹੈ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਕੰਟਰੋਲ ਰੂਮ 'ਤੇ ਇੱਕ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਪਰਸਰਾਮ ਨਗਰ ਵਿੱਚ ਇੱਕ ਦਫਤਰ 'ਤੇ ਗੋਲੀ ਚੱਲੀ ਹੈ। ਜਿਸ ਸਬੰਧੀ ਉਹਨਾਂ ਵੱਲੋਂ ਮੌਕੇ 'ਤੇ ਜਾ ਕੇ ਜਦੋਂ ਜਾਂਚ ਕੀਤੀ ਤਾਂ ਪੁਲਿਸ ਨੇ ਪਾਇਆ ਕਿ ਇਹ ਝੂਠੀ ਇਤਲਾਹ ਹੈ। ਸ਼ਿਵ ਸੈਣਾ ਆਗੂ ਦੀ ਦੁਕਾਨ 'ਤੇ ਹਮਲਾ ਕਰਨ ਵਾਲੇ ਕੋਈ ਬਦਮਾਸ਼ ਨਹੀਂ ਸੀ ਬਲਕਿ ਉਸਦੇ ਆਪਣੇ ਹੀ ਦੋਸਤ ਸਨ। ਜਿਨਾਂ ਨੇ ਆਗੂ ਦੇਕਿਹਿਣ 'ਤੇ ਇਹ ਸਭ ਕੀਤਾ ਸੀ। ਸ਼ਿਵ ਸੈਣਾ ਆਗੂ ਦਾ ਮਕਸਦ ਗੰਨਮੈਨ ਲੈਕੇ ਸਮਾਜ ਵਿੱਚ ਆਪਣੀ ਚੜਾਈ ਕਰਵਾਉਣਾ ਸੀ। ਪਰ ਕਾਨੂੰਨ ਅਜਿਹੇ ਕਿਸੀ ਵੀ ਅਨਸਰ ਨੂੰ ਕਾਨੂੰਨ ਦੀ ਉਲੰਘਨਾ ਕਰਕੇ ਸਮਾਜ ਚ ਗਲਤ ਸੁਨੇਹਾ ਨਹੀਂ ਦੇਣ ਦਿਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਬਠਿੰਡਾ ਪੁਲਿਸ ਦੀਆਂ ਸੀ.ਆਈ.ਏ ਸਟਾਫ-2 ਅਤੇ ਥਾਣਾ ਕੈਨਾਲ ਕਲੋਨੀ ਬਠਿੰਡਾ ਵੱਲੋਂ ਇਸ ਝੂਠੀ ਵਾਰਦਾਤ ਨੂੰ ਟਰੇਸ ਕਰਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 35 ਮਿਤੀ 7.3.2024 ਅ/ਧ 195,336,120-ਬੀ ਆਈ.ਪੀ.ਸੀ ,25/54/59 ਅਸਲਾ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚੋਂ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details