ਖਨੌਰੀ: ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 57ਵਾਂ ਦਿਨ ਹੈ। ਸੋਮਵਾਰ ਸ਼ਾਮ ਖਨੌਰੀ ਸਰਹੱਦ 'ਤੇ ਡੱਲੇਵਾਲ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਰਾਤ ਤੋਂ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਕੁਝ ਸੁਧਾਰ ਹੈ। ਉਨ੍ਹਾਂ ਦੇ ਖੂਨ ਦੇ ਨਮੂਨਿਆਂ ਦੀ ਰਿਪੋਰਟ ਜਲਦੀ ਹੀ ਆ ਜਾਵੇਗੀ।
14 ਫਰਵਰੀ ਨੂੰ ਹੋਣ ਵਾਲੀ ਮੀਟਿੰਗ
ਇਸ ਦੇ ਨਾਲ ਹੀ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਆਇਆ ਹੈ। ਡੱਲੇਵਾਲ ਨੇ ਕਿਹਾ- ਮੈਨੂੰ ਇਲਾਜ ਦੀ ਲੋੜ ਨਹੀਂ। ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਦੇ ਦਬਾਅ ਕਾਰਨ ਮੈਂ ਇਲਾਜ ਕਰਵਾਉਣ ਲਈ ਰਾਜ਼ੀ ਹੋ ਗਿਆ। ਮੋਰਚਾ ਰੋਟੀ ਨਾਲ ਨਹੀਂ, ਪੁਰਖਿਆਂ ਦੇ ਆਸ਼ੀਰਵਾਦ ਨਾਲ ਜਿੱਤਣਾ ਹੈ। ਗੁਰੂ ਨਾਨਕ ਮੇਹਰ ਕਰੇ, ਸਰੀਰ ਉਨ੍ਹਾਂ ਦਾ ਹੈ, ਸਭ ਕੁਝ ਉਨ੍ਹਾਂ ਦੀ ਕਿਰਪਾ ਨਾਲ ਹੋਵੇਗਾ। ਜੇਕਰ ਵਾਹਿਗੁਰੂ ਮੇਹਰ ਕਰੇ ਅਤੇ ਸੰਗਤਾਂ ਦਾ ਜਜ਼ਬਾ ਹੋਵੇ ਤਾਂ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਵੀ ਪਹੁੰਚੋ।
ਮੋਰਚੇ 'ਤੇ 8 ਸੀਨੀਅਰ ਡਾਕਟਰ ਮੌਜੂਦ
ਤੁਹਾਨੂੰ ਦੱਸ ਦੇਈਏ ਕਿ ਸੁਪਰ ਸਪੈਸ਼ਲਿਸਟ ਡਾਕਟਰ ਡੱਲੇਵਾਲ ਦੀ ਸਮੇਂ-ਸਮੇਂ 'ਤੇ ਜਾਂਚ ਕਰ ਰਹੇ ਹਨ। ਮੋਰਚੇ 'ਤੇ 8 ਸੀਨੀਅਰ ਡਾਕਟਰ ਮੌਜੂਦ ਹਨ। ਕੇਂਦਰ ਨਾਲ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਡਾਕਟਰ ਉਨ੍ਹਾਂ ਦੀ ਸਿਹਤ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਡਾ. ਸਵੈਮਾਨ ਸਿੰਘ ਦੀ ਰਿਪੋਰਟ ਅਨੁਸਾਰ ਡੱਲੇਵਾਲ ਨੂੰ ਖਾਣਾ-ਪੀਣਾ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਉਹ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਹਾਜ਼ਰ ਹੋ ਸਕਣ।
- ਕੇਂਦਰੀ ਬਜਟ ਤੋਂ ਪੰਜਾਬੀ ਕਾਰੋਬਾਰੀਆਂ ਨੂੰ ਆਸ, ਹਿਮਾਚਲ ਤੇ ਯੂਪੀ ਦੀ ਤਰਜ਼ 'ਤੇ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ, ਕਿਹਾ- ਪੰਜਾਬ 'ਚ ਘਟਿਆ 85 ਫੀਸਦੀ ਨਿਵੇਸ਼
- ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਖੌਫ, ਰੋਜ਼ਾਨਾ 20-25 ਵਿਅਕਤੀਆਂ ਨੂੰ ਬਣਾ ਰਹੇ ਹਨ ਆਪਣਾ ਸ਼ਿਕਾਰ
- "ਪੰਜਾਬ ਪੁਲਿਸ ਨੂੰ ਦੇਵਾਂਗੇ ਚੂੜੀਆਂ ਤੇ ਝਾਂਜਰਾਂ", ਇਹ ਕੀ ਬੋਲ ਗਏ ਸੁਖਜਿੰਦਰ ਰੰਧਾਵਾ, ਪੜ੍ਹੋ ਤਾਂ ਪੂਰੀ ਖਬਰ
ਡੱਲੇਵਾਲ ਨੂੰ ਨਵੇਂ ਕਮਰੇ 'ਚ ਕੀਤਾ ਜਾਵੇਗਾ ਸ਼ਿਫ਼ਟ
ਕਿਸਾਨ ਆਗੂਆਂ ਵੱਲੋਂ ਅੱਜ ਇੱਕ ਪ੍ਰੈਸ ਵਾਰਤਾ ਵੀ ਕੀਤੀ ਗਈ ਹੈ, ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਸ਼ਿਫਟ ਕਰਨ ਬਾਬਤ ਜਾਣਕਾਰੀ ਵੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਤਾਜ਼ੀ ਹਵਾ ਤੇ ਧੁੱਪ ਦੀ ਸਖ਼ਤ ਜ਼ਰੂਰਤ ਹੈ ਅਤੇ ਜਿਸ ਟਰਾਲੀ ਦੇ ਵਿੱਚ ਇਸ ਵਕਤ ਉਹ ਬੈਠੇ ਹੋਏ ਹਨ ਉਸ ਜਗ੍ਹਾ ਦੇ ਉੱਤੇ ਇਹ ਚੀਜ਼ਾਂ ਸੰਭਵ ਨਹੀਂ ਹਨ। ਇਸੇ ਕਰਕੇ ਹੁਣ ਉਹਨਾਂ ਨੂੰ ਨਵੀਂ ਜਗ੍ਹਾ ਦੇ ਉੱਤੇ ਸ਼ਿਫਟ ਕੀਤਾ ਜਾਵੇਗਾ ਜੋ ਕਿ ਮੋਰਚੇ ਤੋਂ ਕਰੀਬ 70 ਮੀਟਰ ਦੀ ਦੂਰੀ 'ਤੇ ਹੀ ਹੈ।