ਅੰਮ੍ਰਿਤਸਰ: ਹਰ ਕਿਸੇ ਵਿਅਕਤੀ ਨੂੰ ਕਿਸੇ ਨਾ ਕਿਸੇ ਤੋਂ ਡਰ ਜ਼ਰੂਰ ਲੱਗਦਾ ਹੈ। ਉਨ੍ਹਾਂ 'ਚੋਂ ਇੱਕ ਯਮਰਾਜ ਹੈ। ਯਮਰਾਜ ਤੋਂ ਤਾਂ ਹਰ ਕੋਈ ਥਰ-ਥਰ ਕੰਬਦਾ ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਇਹ ਕਦੋਂ ਲੈਣ ਆ ਜਾਵੇ। ਹੁਣ ਤਾਂ ਯਮਰਾਜ ਸੜਕਾਂ 'ਤੇ ਘੁੰਮ ਰਿਹਾ ਅਤੇ ਆਪਣੇ ਬਾਰੇ ਲੋਕਾਂ ਨੂੰ ਦੱਸ ਰਿਹਾ ਕਿ ਮੈਂ ਆ ਗਿਆ। ਬਚੋ ਜਿੰਨਾ ਮੇਰੇ ਤੋਂ ਬਚ ਸਕਦੇ ਹੋ।
ਯਮਰਾਜ ਕਰ ਰਿਹਾ ਜਾਗਰੂਕ
ਵੈਸੇ ਤਾਂ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਜਿੱਥੇ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਰੋਜ਼ਾਨਾ ਟ੍ਰੈਫਿਕ ਪੁਲਿਸ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਅਤੇ ਅੰਮ੍ਰਿਤਸਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਅੱਜ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਟ੍ਰੈਫਿਕ ਪੁਲਿਸ ਦੇ ਨਾਲ-ਨਾਲ ਯਮਰਾਜ ਦੇ ਰੂਪ ਵਿੱਚ ਸਜੇ ਇੱਕ ਵਿਅਕਤੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਟ੍ਰੈਫਿਕ ਪ੍ਰਤੀ ਜਾਗਰੂਕ ਕੀਤਾ।
ਟ੍ਰੈਫਿਕ ਨਿਯਮ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਮਰਾਜ ਦੇ ਰੂਪ ਵਿੱਚ ਸਜੇ ਨੌਜਵਾਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ 'ਤੇ ਲੋਕ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਵੀ ਹੈਲਮੇਟ ਦੀ ਵਰਤੋਂ ਨਹੀਂ ਕਰਦੇ ਅਤੇ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ ਅਤੇ ਇਸ ਲਈ ਅੱਜ ਉਹ ਸੜਕਾਂ 'ਤੇ ਨਿਕਲ ਕੇ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇ ਰਹੇ ਹਨ। ਨੌਜਵਾਨਾਂ ਨੇ ਅੱਗੇ ਕਿਹਾ ਕਿ ਜੇਕਰ ਕੋਈ ਟ੍ਰੈਫਿਕ ਪੁਲਿਸ ਵਾਲਾ ਟ੍ਰੈਫਿਕ ਨਿਯਮ ਸਮਝਾਉਂਦਾ ਹੈ ਤਾਂ ਲੋਕ ਉਸ ਦੇ ਨੇੜੇ ਨਹੀਂ ਜਾਂਦੇ, ਪਰ ਜੇਕਰ ਅਸੀਂ ਇਸ ਤਰ੍ਹਾਂ ਲੋਕਾਂ ਨੂੰ ਯੁਮਰਾਜ ਦੇ ਰੂਪ ਵਿੱਚ ਸਜੇ ਲੋਕਾਂ ਨੂੰ ਸਮਝਾ ਰਹੇ ਹਾਂ ਤਾਂ ਲੋਕ ਨਾਟਕ ਦੇਖਣ ਦੇ ਬਹਾਨੇ ਉਸ ਕੋਲ ਆਉਂਦੇ ਹਨ ਅਤੇ ਟ੍ਰੈਫਿਕ ਨਿਯਮਾਂ ਬਾਰੇ ਸੁਣਦੇ ਹਨ।
ਅੰਮ੍ਰਿਤਸਰ ਪੁਲਿਸ ਦਾ ਉਪਰਾਲਾ
ਉਧਰ ਅੰਮ੍ਰਿਤਸਰ ਪੁਲਿਸ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਸਮੇਂ-ਸਮੇਂ 'ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹਨ। ਟ੍ਰੈਫਿਕ ਨਿਯਮਾਂ ਸਬੰਧੀ ਵੱਖ-ਵੱਖ ਥਾਵਾਂ 'ਤੇ ਕੈਂਪ ਵੀ ਲਗਾਏ ਜਾਂਦੇ ਨੇ ਅਤੇ ਅੱਜ ਨਾਟਕ ਮੰਡਲੀ ਦਾ ਇੱਕ ਨੌਜਵਾਨ ਯਮਰਾਜ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰ ਰਿਹਾ ਹੈ। ਉਸਨੇ ਸਾਰਿਆਂ ਨੂੰ ਇੱਕੋ ਗੱਲ ਕਹੀ, ਜੇਕਰ ਤੁਸੀਂ ਇੱਥੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਤਾਂ ਮੈਂ ਤੁਹਾਨੂੰ ਚੁੱਕ ਕੇ ਲੈ ਜਾਵਾਂਗਾ ਅਤੇ ਤੁਹਾਨੂੰ ਸਮਝਾਵਾਂਗਾ। ਪੁਲਿਸ ਦਾ ਇਰਾਦਾ ਸਿਰਫ਼ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਹਾਦਸੇ ਹੁੰਦੇ ਹਨ ਅਤੇ ਜਾਨ ਗੁਆਉਣ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਂਦੇ ਹਨ।
- ਕੇਂਦਰੀ ਬਜਟ ਤੋਂ ਪੰਜਾਬੀ ਕਾਰੋਬਾਰੀਆਂ ਨੂੰ ਆਸ, ਹਿਮਾਚਲ ਤੇ ਯੂਪੀ ਦੀ ਤਰਜ਼ 'ਤੇ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ, ਕਿਹਾ- ਪੰਜਾਬ 'ਚ ਘਟਿਆ 85 ਫੀਸਦੀ ਨਿਵੇਸ਼
- "ਪੰਜਾਬ ਪੁਲਿਸ ਨੂੰ ਦੇਵਾਂਗੇ ਚੂੜੀਆਂ ਤੇ ਝਾਂਜਰਾਂ", ਇਹ ਕੀ ਬੋਲ ਗਏ ਸੁਖਜਿੰਦਰ ਰੰਧਾਵਾ, ਪੜ੍ਹੋ ਤਾਂ ਪੂਰੀ ਖਬਰ
- "ਪੰਜਾਬ ਨੇ ਹਿਮਾਚਲ ਨੂੰ ਬਰਬਾਦ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ, ਅਸੀਂ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ"