ਪੰਜਾਬ

punjab

ETV Bharat / state

ਪੰਜਾਬ 'ਚ ਰਜਿਸਟਰੀ 'ਤੇ ਐਨਓਸੀ ਦੀ ਸ਼ਰਤ ਖ਼ਤਮ ਹੋਣ 'ਤੇ ਲੋਕਾਂ 'ਚ ਖੁਸ਼ੀ ਦੀ ਲਹਿਰ, ਸਰਕਾਰ ਦਾ ਕੀਤਾ ਧੰਨਵਾਦ

ਪੰਜਾਬ 'ਚ ਰਜਿਸਟਰੀ ਤੇ ਐਨਓਸੀ ਦੀ ਸ਼ਰਤ ਖਤਮ ਹੋਣ ਤੋਂ ਬਾਅਦ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

The people happy that the condition of NOC on the registry in Punjab was over, thanked the government
ਪੰਜਾਬ 'ਚ ਰਜਿਸਟਰੀ 'ਤੇ ਐਨਓਸੀ ਦੀ ਸ਼ਰਤ ਖ਼ਤਮ ਹੋਣ 'ਤੇ ਖੁਸ਼ ਹੋਏ ਲੋਕ, ਸਰਕਾਰ ਦਾ ਕੀਤਾ ਧੰਨਵਾਦ (ਅੰਮ੍ਰਿਤਸਰ ਪੱਤਰਕਾਰ- ਈਟੀਵੀ ਭਾਰਤ)

By ETV Bharat Punjabi Team

Published : Oct 25, 2024, 5:11 PM IST

ਅੰਮ੍ਰਿਤਸਰ:ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿੱਚ ਅਣ-ਅਧਿਕਾਰਤ ਕਲੋਨੀਆਂ ਦੀ ਰਜਿਸਟਰੀ ਲਈ ਐਨਓਸੀ ਦੀਆਂ ਸ਼ਰਤਾਂ ਨੂੰ ਖਤਮ ਕਰਨ ਦੇ ਪ੍ਰਸਤਾਵ ਨੂੰ ਰਾਜਪਾਲ ਵੱਲੋਂ ਮਨਜ਼ੂਰੀ ਦਿੱਤੇ ਜਾਣ 'ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਲੋਕਾਂ ਨੂੰ ਰਜਿਸਟਰੀਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਪੰਜਾਬ 'ਚ ਰਜਿਸਟਰੀ 'ਤੇ ਐਨਓਸੀ ਦੀ ਸ਼ਰਤ ਖ਼ਤਮ ਹੋਣ 'ਤੇ ਖੁਸ਼ ਹੋਏ ਲੋਕ, ਸਰਕਾਰ ਦਾ ਕੀਤਾ ਧੰਨਵਾਦ (ਅੰਮ੍ਰਿਤਸਰ ਪੱਤਰਕਾਰ- ਈਟੀਵੀ ਭਾਰਤ)

ਫੈਸਲੇ ਤੋਂ ਖੁਸ਼ ਹੋਏ ਲੋਕ

ਉਥੇ ਹੀ ਇਸ ਫੈਸਲੇ ਤੋਂ ਬਾਅਦ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਸਮੇਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਵੇਗੀ। ਜਿਸ ਦੇ ਚਲਦੇ ਪੰਜਾਬ ਅੰਦਰ ਹੁਣ ਐਨ. ਓ. ਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਸ ਸਬੰਧੀ ਕਾਨੂੰਨ ਵੀ ਪਾਸ ਹੋ ਚੁੱਕਾ ਹੈ। ਅਸੀਂ ਇਸ ਫੈਸਲੇ ਤੋਂ ਬਾਅਦ ਬੇਹਦ ਖੁਸ਼ ਹਾਂ।

ਮੋਗਾ ਦੀ ਸਸਪੈਂਡ SHO ਦੇ ਇਲਜ਼ਾਮਾਂ ਤੋਂ ਬਾਅਦ ਐਸਪੀਡੀ ਦਾ ਸਾਹਮਣੇ ਆਇਆ ਵੱਡਾ ਬਿਆਨ

ਸੰਸਦ ਮੈਂਬਰ ਮੀਤ ਹੇਅਰ ਨੂੰ ਹੋਇਆ ਡੇਂਗੂ, ਚੋਣ ਪ੍ਰਚਾਰ ਵਿੱਚੋਂ ਗਾਇਬ

ਸਰਕਾਰ ਖ਼ਿਲਾਫ਼ ਸੜਕਾਂ 'ਤੇ ਕਿਸਾਨਾਂ ਦਾ ਚੱਕਾ ਜਾਮ, ਉਗਰਾਹਾਂ ਜਥੇਬੰਦੀ ਨੇ ਲੁਧਿਆਣਾ ਦੇ ਮਾਲ ਵੀ ਕਰਵਾਏ ਬੰਦ

ਲੋਕਾਂ ਦੀ ਖੱਜਲਖੁਆਰੀ ਹੋਵੇਗੀ ਖਤਮ

ਇਸ ਮੌਕੇ ਵਸੀਕਾ ਨਵੀਸਾਂ ਅਤੇ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਹ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਐਨਓਸੀ ਦੀ ਸ਼ਰਤ ਖਤਮ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਹੋਣ ਵਾਲੀ ਖੱਜਲ ਖਵਾਰੀ ਘਟੇਗੀ ਅਤੇ ਲੋਕ ਆਸਾਨੀ ਨਾਲ ਆਪਣੀਆਂ ਰਜਿਸਟਰੀਆਂ ਕਰਵਾ ਸਕਣਗੇ। ਉੱਥੇ ਹੀ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਜਿਨਾਂ ਵੱਲੋਂ ਇਹ ਇਤਿਹਾਸਿਕ ਫੈਸਲਾ ਲਿਆ ਗਿਆ ਹੈ।

ABOUT THE AUTHOR

...view details