ਗਲਤ ਆਦਤਾਂ, ਖੁਰਾਕ ਅਤੇ ਪ੍ਰਦੂਸ਼ਣ ਕਾਰਨ ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਚਮੜੀ ਨੂੰ ਚਮਕਦਾਰ ਬਣਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ ਅਤੇ ਮਹਿੰਗੇ ਪ੍ਰਡੋਕਟਸ ਖਰੀਦਦੇ ਹਨ। ਪਰ ਇਸਦੇ ਬਾਵਜੂਦ ਵੀ ਕੋਈ ਸੁਧਾਰ ਨਜ਼ਰ ਨਹੀਂ ਆਉਦਾ ਅਤੇ ਪੈਸੇ ਵੀ ਖਰਚ ਹੁੰਦੇ ਹਨ। ਇਸ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਸਿਹਤਮੰਦ ਆਦਤਾਂ ਨੂੰ ਅਪਣਾ ਸਕਦੇ ਹੋ। ਇਸ ਲਈ ਜ਼ਿਆਦਾ ਪੈਸੇ ਵੀ ਖਰਚ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਤੁਸੀਂ ਆਸਾਨੀ ਨਾਲ ਚਮਕਦਾਰ ਚਿਹਰਾ ਪਾ ਸਕੋਗੇ।
ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਚਮਕਦਾਰ ਚਿਹਰਾ ਪਾਉਣ ਲਈ ਕੁਝ ਆਦਤਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਹੈ।
ਚਮਕਦਾਰ ਚਿਹਰਾ ਪਾਉਣ ਲਈ ਆਦਤਾਂ
- ਰੋਜ਼ਾਨਾ ਹਿਬਿਸਕਸ ਚਾਹ ਪੀਓ: ਚਮਕਦਾਰ ਚਿਹਰਾ ਪਾਉਣ ਲਈ ਰੋਜ਼ਾਨਾ ਹਿਬਿਸਕਸ ਚਾਹ ਪੀਓ। ਇਸ ਨਾਲ ਚਮੜੀ ਨੂੰ ਚਮਕਦਾਰ ਬਣਾਇਆ ਜਾ ਸਕਦਾ ਹੈ ਅਤੇ ਫਿਣਸੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਸੌਣ ਤੋਂ ਪਹਿਲਾਂ ਕੈਮੋਮਾਈਲ ਚਾਹ ਪੀਓ: ਸੌਣ ਤੋਂ ਪਹਿਲਾਂ ਕੈਮੋਮਾਈਲ ਚਾਹ ਪੀਣ ਦੀ ਆਦਤ ਬਣਾਓ। ਇਹ ਚਾਹ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦੀ ਹੈ ਅਤੇ ਚਮਕਦਾਰ ਚਿਹਰਾ ਪਾਉਣ ਲਈ ਪੂਰੀ ਨੀਂਦ ਲੈਣਾ ਜ਼ਰੂਰੀ ਹੈ।
- ਡੀਟੌਕਸ ਪਾਣੀ: ਸਰੀਰ 'ਚ ਮੌਜ਼ੂਦ ਜ਼ਹਿਰੀਲੇ ਪਦਾਰਥ ਤੁਹਾਨੂੰ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਬਣਾ ਸਕਦੇ ਹਨ। ਇਸ ਲਈ ਤੁਸੀਂ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਲਈ ਖੀਰਾ, ਅਦਰਕ, ਗਾਜਰ, ਨਿੰਬੂ ਆਦਿ ਨੂੰ ਪੀ ਸਕਦੇ ਹੋ। ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨਾਲ ਲੜਨ 'ਚ ਮਦਦ ਮਿਲੇਗੀ।
- ਚੌਲਾਂ ਦਾ ਪਾਣੀ: ਚੌਲਾ ਦਾ ਪਾਣੀ ਤੇਜ਼ ਵਾਲਾਂ ਦੇ ਵਾਧੇ ਲਈ ਫਾਇਦੇਮੰਦ ਹੁੰਦਾ ਹੈ। ਇਹ ਪਾਣੀ ਸਿਰਫ਼ ਵਾਲਾਂ ਲਈ ਹੀ ਨਹੀਂ ਸਗੋਂ ਚਿਹਰੇ ਲਈ ਵੀ ਵਧੀਆਂ ਹੁੰਦਾ ਹੈ।
- ਸਿਹਤਮੰਦ ਚਮੜੀ ਲਈ ਚੁਕੰਦਰ: ਚੁਕੰਦਰ ਸਿਹਤ ਲਈ ਹੀ ਨਹੀਂ ਸਗੋਂ ਚਿਹਰੇ ਲਈ ਵੀ ਫਾਇਦੇਮੰਦ ਹੁੰਦਾ ਹੈ। ਸਿਹਤਮੰਦ ਅਤੇ ਗੁਲਾਬੀ ਗੱਲ੍ਹਾਂ ਅਤੇ ਬੁੱਲ੍ਹਾਂ 'ਤੇ ਤਾਜ਼ਾ ਚੁਕੰਦਰ ਲਗਾਉਣ ਨਾਲ ਤੁਹਾਨੂੰ ਲਾਭ ਮਿਲ ਸਕਦਾ ਹੈ।
- ਪਲਕਾਂ ਅਤੇ ਭਰਵੱਟੇ ਲਈ ਕੈਸਟਰ ਤੇਲ: ਗੂੜ੍ਹੀਆਂ ਪਲਕਾਂ ਅਤੇ ਭਰਵੱਟੇ ਹਾਸਿਲ ਕਰਨ ਲਈ ਕੈਸਟਰ ਦਾ ਤੇਲ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
- ਰੇਸ਼ਮ ਦੇ ਸਿਰਹਾਣੇ ਦੀ ਵਰਤੋਂ ਕਰੋ: ਸੌਂਦੇ ਸਮੇਂ ਵਾਲਾਂ ਅਤੇ ਚਮੜੀ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਰੇਸ਼ਮ ਦੇ ਸਿਰਹਾਣੇ ਦੀ ਵਰਤੋ ਕਰੋ।
- ਸੌਣ ਤੋਂ ਪਹਿਲਾਂ ਨਾਭੀ 'ਤੇ ਨਿੰਮ ਦਾ ਤੇਲ ਲਗਾਓ: ਜੇਕਰ ਤੁਸੀਂ ਫਿਣਸੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਅਤੇ ਚਮੜੀ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾ ਨਾਭੀ 'ਤੇ ਨਿੰਮ ਦਾ ਤੇਲ ਲਗਾਓ। ਇਸ ਨਾਲ ਚਮੜੀ ਨੂੰ ਸਾਫ਼ ਅਤੇ ਕੁਦਰਤੀ ਚਮਕ ਪਾਉਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ:-