ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਬੁੱਢੇ ਨਾਲੇ ਦੇ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਲੋਕ ਦੂਰੋਂ ਦੂਰੋਂ ਸ਼ਾਮਿਲ ਹੋਣ ਲਈ ਪਹੁੰਚੇ ਹਨ। ਲੁਧਿਆਣਾ ਵਿੱਚ ਇਸ ਮੋਰਚੇ ਦੇ ਅੰਦਰ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ਉੱਤੇ ਲੋਕ ਰਾਜਸਥਾਨ ਤੋਂ ਵੀ ਪਹੁੰਚੇ ਹਨ। ਜਿਨ੍ਹਾਂ ਨੇ ਦੱਸਿਆ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਹਨ, ਉਹਨਾਂ ਕਿਹਾ ਕਿ ਰਾਜਸਥਾਨ ਦੇ ਗੰਗਾ ਨਗਰ ਤੋਂ ਉਹ ਆਏ ਹਨ। ਜਿੱਥੇ ਦੇ ਅੱਠ ਜ਼ਿਲ੍ਹੇ ਇੰਨੀ ਬੁਰੀ ਤਰ੍ਹਾਂ ਸਤਲੁਜ ਦੇ ਗੰਦੇ ਪਾਣੀ ਨਾਲ ਪ੍ਰਭਾਵਿਤ ਹਨ ਕਿ ਲੋਕ ਉੱਥੇ ਮਰ ਰਹੇ ਹਨ। ਬੀਕਾਨੇਰ ਦੇ ਵਿੱਚ ਸਭ ਤੋਂ ਵੱਡਾ ਕੈਂਸਰ ਦਾ ਹਸਪਤਾਲ ਹੈ।
ਕੈਂਸਰ ਦਾ ਕਹਿਰ: ਰਾਜਸਥਾਨ ਤੋਂ ਆਏ ਲੋਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਲੇ ਪਾਣੀਆਂ ਦੇ ਖਿਲਾਫ ਮੋਰਚਾ ਸ਼ੁਰੂ ਕੀਤਾ ਗਿਆ ਹੈ। ਰਾਜਸਥਾਨ ਦੇ ਵਿੱਚ ਵੀ ਉਹ ਕਰਨ ਜਾ ਰਹੇ ਹਨ, ਉਹਨਾਂ ਕਿਹਾ ਕਿ ਪੰਜਾਬ ਦੇ ਪੰਜ ਜ਼ਿਲ੍ਹੇ ਸਤਲੁਜ ਦੇ ਪਾਣੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ ਅਤੇ ਰਾਜਸਥਾਨ ਦੇ ਅੱਠ ਜਿਲ੍ਹੇ ਪ੍ਰਭਾਵਿਤ ਹਨ ਕਿਉਂਕਿ ਅਸੀਂ ਪਹਿਲਾਂ ਇਹ ਪਾਣੀ ਪੀਂਦੇ ਹੁੰਦੇ ਸੀ ਪਰ ਹੁਣ ਇਹ ਪਾਣੀ ਪੀਣ ਲਾਇਕ ਨਹੀਂ ਬਚਿਆ ਹੈ। ਰਾਜਸਥਾਨ ਤੋਂ ਆਏ ਲੋਕਾਂ ਨੇ ਕਿਹਾ ਕਿ ਫੈਕਟਰੀਆਂ ਦਾ ਜ਼ਹਿਰ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਸਾਡੇ ਤੱਕ ਪਹੁੰਚ ਰਿਹਾ ਹੈ। ਜਿਸ ਉੱਤੇ ਠੱਲ ਪਾਉਣ ਦੀ ਲੋੜ ਹੈ, ਇਸੇ ਕਰਕੇ ਅੱਜ ਉਹ ਇੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਉੱਥੇ ਬੱਚਿਆਂ ਨੂੰ ਕੈਂਸਰ ਹੋ ਗਿਆ ਹੈ। ਬਾਲ ਚਿੱਟੇ ਹੋ ਗਏ ਹਨ, ਇਥੋਂ ਤੱਕ ਕਿ ਉਹਨਾਂ ਦੇ ਪਸ਼ੂ ਵੀ ਜੋ ਸਤਲੁਜ ਦਾ ਪਾਣੀ ਪੀ ਰਹੇ ਹਨ, ਉਹ ਵੀ ਬਿਮਾਰ ਹੋ ਗਏ ਹਨ ਕਿਉਂਕਿ ਬੁੱਢੇ ਨਾਲੇ ਦਾ ਪਾਣੀ ਸਿੱਧੇ ਤੌਰ ਉੱਤੇ ਸਤਲੁਜ ਦੇ ਵਿੱਚ ਪਾਇਆ ਜਾ ਰਿਹਾ ।
- ਦਿਨ ਦਿਹਾੜੇ ਘਰ 'ਚ ਦਾਖਲ ਹੋ ਕੇ ਐਨਆਰਆਈ ਨੂੰ ਮਾਰੀਆਂ ਗੋਲੀਆਂ, ਮੁਲਜ਼ਮਾਂ ਅੱਗੇ ਹੱਥ ਜੋੜਦੇ ਰਹੇ ਬੱਚੇ - Amritsar NRI Murder
- ਲੁਧਿਆਣਾ 'ਚ ਬੁੱਢੇ ਨਾਲੇ ਵਿਰੁੱਧ ਰੋਸ: ਕਿਸਾਨ, ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਜਥੇਬੰਦੀਆਂ ਵੱਲੋਂ ਖੋਲ੍ਹਿਆ ਗਿਆ ਕਾਲੇ ਪਾਣੀ ਦਾ ਮੋਰਚਾ - Protest march against old canal
- ਵਿਵਾਦਾਂ 'ਚ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ', ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ ਵੱਲੋਂ ਰਿਲੀਜ਼ 'ਤੇ ਰੋਕ ਲਗਾਉਣ ਦੀ ਕੀਤੀ ਮੰਗ - emergency movie ban in punjab