ਪੰਜਾਬ

punjab

ETV Bharat / state

ਲੁਧਿਆਣਾ ਨਗਰ ਨਿਗਮ ਚੋਣਾਂ 'ਤੇ ਭਾਰੂ ਪਰਿਵਾਰਵਾਦ, ਵਿਧਾਇਕਾਂ ਦੀਆਂ ਪਤਨੀਆਂ, ਬੇਟੇ ਅਤੇ ਭਰਾ ਵੀ ਚੋਣ ਮੈਦਾਨ 'ਚ, ਵਰਕਰਾਂ 'ਚ ਨਰਾਜ਼ਗੀ - NEPOTISM IN CORPORATION ELECTIONS

ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਪਰਿਵਾਰਵਾਦ ਦਾ ਮੁੱਦਾ ਭਾਰੂ ਪੈਂਦਾ ਵਿਖਾਈ ਦੇ ਰਿਹਾ ਹੈ। ਪਰਿਵਾਰਵਾਦ ਕਾਰਣ ਬਹੁਤ ਸਾਰੇ ਪਾਰਟੀਆਂ ਦੇ ਵਰਕਰ ਨਰਾਜ਼ ਵੀ ਹਨ।

NEPOTISM IN CORPORATION ELECTIONS
ਲੁਧਿਆਣਾ ਨਗਰ ਨਿਗਮ ਚੋਣਾਂ 'ਤੇ ਭਾਰੂ ਪਰਿਵਾਰਵਾਦ (ETV BHARAT PUNJAB (ਪੱਤਰਕਾਰ,ਲੁਧਿਆਣਾ))

By ETV Bharat Punjabi Team

Published : Dec 19, 2024, 10:02 AM IST

ਲੁਧਿਆਣਾ: ਨਗਰ ਨਿਗਮ ਦੇ 95 ਵਾਰਡਾਂ ਦੇ ਵਿੱਚੋਂ ਇੱਕ ਦਰਜਨ ਤੋਂ ਵਧੇਰੇ ਵਾਰਡਾਂ ਦੇ ਵਿੱਚ ਟਿਕਟਾਂ ਪਰਿਵਾਰਵਾਦ ਦੀ ਭੇਂਟ ਚੜੀਆਂ ਹਨ। ਪਰਿਵਾਰਵਾਦ ਦਾ ਅਸਰ ਨਾ ਸਿਰਫ ਮੌਜੂਦਾ ਸੱਤਾ ਧਿਰ ਉੱਤੇ ਹੈ ਸਗੋਂ ਬਾਕੀ ਪਾਰਟੀਆਂ ਵੱਲੋਂ ਦੇ ਸੀਨੀਅਰ ਆਗੂਆਂ ਵੱਲੋਂ ਵੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵਾਰਡਾਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਇਸੇ ਕਾਰਣ ਵਰਕਰਾਂ ਵਿੱਚ ਨਿਰਾਸ਼ਾ ਹੈ। ਕਈ ਥਾਂ ਉੱਤੇ ਨਰਾਜ਼ ਹੋਏ ਵਰਕਰ ਚੋਣ ਮੈਦਾਨ ਦੇ ਵਿੱਚ ਅਜ਼ਾਦ ਉਮੀਦਵਾਰ ਵਜੋਂ ਵੀ ਖੜ੍ਹੇ ਹੋਏ ਹਨ ਅਤੇ ਆਪਣੀ ਹੀ ਪਾਰਟੀ ਦੇ ਖਿਲਾਫ ਬਗਾਵਤ ਕਰ ਰਹੇ ਹਨ।

ਅਸ਼ੋਕ ਪਰਾਸ਼ਰ,ਵਿਧਾਇਕ,ਆਪ (ETV BHARAT PUNJAB (ਪੱਤਰਕਾਰ,ਲੁਧਿਆਣਾ))




'ਆਪ' 'ਚ ਪਰਿਵਾਰਵਾਦ'

ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰਵਾਦ ਇਸ ਵਾਰ ਸਿਖਰਾ ਉੱਤੇ ਰਿਹਾ। ਇਹ ਅਸੀਂ ਨਹੀਂ ਸਗੋਂ ਪਾਰਟੀ ਦੇ ਵਰਕਰ ਖੁਦ ਦੱਸ ਰਹੇ ਹਨ। ਵਾਰਡ ਨੰਬਰ 60 ਦੀ ਉਮੀਦਵਾਰ ਕਿਰਨਜੀਤ ਕੌਰ ਗਿੱਲ ਆਮ ਆਦਮੀ ਪਾਰਟੀ ਦੀ ਢਾਈ ਸਾਲ ਤੋਂ ਵਰਕਰ ਸੀ ਪਰ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ। ਉਹਨਾਂ ਇਲਜ਼ਾਮ ਲਗਾਇਆ ਕਿ ਆਪਣੇ ਚਹੇਤਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ। ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਵੱਲੋਂ ਤਾਂ ਆਪਣੀ ਪਤਨੀ ਅਤੇ ਆਪਣੇ ਭਰਾ ਨੂੰ ਟਿਕਟ ਦਿੱਤੀ ਗਈ ਹੈ। ਐਮਐਲਏ ਪੱਪੀ ਦੀ ਪਤਨੀ ਮੀਨੂ ਪਰਾਸ਼ਰ ਵਾਰਡ ਨੰਬਰ 77 ਤੋਂ ਅਤੇ ਭਰਾ ਰਾਕੇਸ਼ ਪਰਾਸ਼ਰ ਵਾਰਡ ਨੰਬਰ 90 ਤੋ ਪਾਰਟੀ ਦੇ ਉਮੀਦਵਾਰ ਹਨ। ਦੂਜੇ ਪਾਸੇ ਵਿਧਾਇਕ ਮਦਨ ਲਾਲ ਬੱਗਾ ਦੇ ਬੇਟੇ ਚੋਣ ਮੈਦਾਨ ਵਿੱਚ ਨੇ ਉੱਥੇ ਹੀ ਐਮਐਲਏ ਕੁਲਵੰਤ ਸਿੱਧੂ ਦੇ ਬੇਟੇ ਯੁਵਰਾਜ ਚੋਣ ਮੈਦਾਨ ਦੇ ਵਿੱਚ ਹੈ। ਐੱਮਐੱਲਏ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਉਤਰੇ ਹਨ।

ਅਜ਼ਾਦ ਉਮੀਦਵਾਰਾਂ ਵੱਲੋਂ ਚੁਣੌਤੀ (ETV BHARAT PUNJAB (ਪੱਤਰਕਾਰ,ਲੁਧਿਆਣਾ))



ਕਾਂਗਰਸ 'ਤੇ ਅਕਾਲੀ ਦਲ ਉੱਤੇ ਪਰਿਵਾਰਵਾਦ ਦੇ ਇਲਜ਼ਾਮ

ਪਰਿਵਾਰਵਾਦ ਦੇ ਇਲਜ਼ਾਮ ਸਿਰਫ ਆਮ ਆਦਮੀ ਪਾਰਟੀ ਉੱਤੇ ਨਹੀਂ ਲੱਗੇ ਹਨ, ਸਗੋਂ ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਇਸ ਵਿੱਚ ਸ਼ਾਮਿਲ ਹਨ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਵਾਰਡ ਨੰਬਰ 60 ਤੋਂ ਚੋਣ ਮੈਦਾਨ ਦੇ ਵਿੱਚ ਹੈ, ਉਹ ਪਿਛਲੀ ਵਾਰ ਵੀ ਇਸੇ ਵਾਰਡ ਤੋਂ ਕੌਂਸਲਰ ਬਣੇ ਸਨ। ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਦੇ ਬੇਟੇ ਹਿਤੇਸ਼ ਗਰੇਵਾਲ ਚੋਣ ਮੈਦਾਨ ਦੇ ਵਿੱਚ ਹਨ। ਸਾਬਕਾ ਕੈਬਨਟ ਮੰਤਰੀ ਅਕਾਲੀ ਦਲ ਹੀਰਾ ਸਿੰਘ ਗਾਬੜੀਆ ਦਾ ਬੇਟਾ ਵੀ ਚੋਣ ਮੈਦਾਨ ਦੇ ਵਿੱਚ ਹੈ।

ਵਿਧਾਇਕਾਂ ਦੀਆਂ ਪਤਨੀਆਂ, ਬੇਟੇ ਅਤੇ ਭਰਾ ਵੀ ਚੋਣ ਮੈਦਾਨ 'ਚ, (ETV BHARAT PUNJAB (ਪੱਤਰਕਾਰ,ਲੁਧਿਆਣਾ))
ਚੋਣਾਂ 'ਤੇ ਭਾਰੂ ਪਰਿਵਾਰਵਾਦ (ETV BHARAT PUNJAB (ਪੱਤਰਕਾਰ,ਲੁਧਿਆਣਾ))



ਅਜ਼ਾਦ ਉਮੀਦਵਾਰਾਂ ਵੱਲੋਂ ਚੁਣੌਤੀ

ਪਾਰਟੀ ਤੋਂ ਨਰਾਜ਼ ਹੋ ਕੇ ਕਈ ਉਮੀਦਵਾਰ ਇਸ ਵਾਰ ਆਜ਼ਾਦ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨਾਂ ਵਿੱਚੋਂ ਵਾਰਡ ਨੰਬਰ 60 ਤੋਂ ਕਿਰਨਜੀਤ ਕੌਰ ਗਿੱਲ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਵਰਕਰ ਹੈ, ਜਿਨਾਂ ਵੱਲੋਂ ਵਾਰਡ ਦੇ ਵਿੱਚ ਲਗਾਤਾਰ ਦੋ ਸਾਲ ਮਿਹਨਤ ਕਰਨ ਦੇ ਬਾਵਜੂਦ ਟਿਕਟ ਨਾ ਮਿਲਣ ਉੱਤੇ ਅਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ ਗਿਆ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਪਣਾ ਵਿਜ਼ਨ ਦੱਸਿਆ ਅਤੇ ਦੱਸਿਆ ਕਿ ਵਾਰਡ ਦੇ ਵਿੱਚ ਬਹੁਤ ਸਾਰੇ ਕੰਮ ਹੋਣੇ ਬਾਕੀ ਹਨ, ਉੱਥੇ ਹੀ ਉਨ੍ਹਾਂ ਪਰਿਵਾਰਵਾਦ ਦੀ ਰਾਜਨੀਤੀ ਵੱਲ ਵੀ ਇਸ਼ਾਰਾ ਕੀਤਾ ਅਤੇ ਕਿਹਾ ਕਿ ਆਪਣੇ ਚਹੇਤਿਆਂ ਨੂੰ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਜਦੋਂ ਕਿ ਵਰਕਰਾਂ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ, ਜਿਸ ਕਰਕੇ ਉਹ ਨਾਰਾਜ਼ ਹੋ ਜਾਂਦੇ ਹਨ।



ABOUT THE AUTHOR

...view details