ਲੁਧਿਆਣਾ : ਲੁਧਿਆਣਾ ਦੇ ਕੋਹਾੜਾ ਮਾਛੀਵਾੜਾ ਰੋਡ 'ਤੇ ਸਥਿਤ ਪਿੰਡ ਕੂਮਕਲਾਂ ਨੇੜੇ ਪੈਦਲ ਜਾ ਰਹੇ ਵਿਅਕਤੀ ਨੂੰ ਕਰੇਨ ਨੇ ਕੁਚਲ ਦਿੱਤਾ। ਜਿਸ ਦੀ ਸ਼ਨਾਖਤ ਗੁਰਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਸਾਹਨੇਵਾਲ ਨੇੜੇ ਡ੍ਰੀਮ ਪਾਰਕ ਦਾ ਰਹਿਣ ਵਾਲਾ ਸੀ। ਇਸ ਮਾਮਲੇ ਸਬੰਧੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੁਰਦੀਪ ਸਿੰਘ ਉਰਫ ਵਿੱਕੀ ਸੜਕ ਦੇ ਇੱਕ ਕਿਨਾਰੇ ਚੱਲ ਰਿਹਾ ਸੀ ਅਤੇ ਪਿੱਛੋਂ ਆਈ ਕਰੇਨ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਹ ਕਰੇਨ ਦੇ ਹੇਠਾਂ ਆ ਗਿਆ। ਜਿਸ ਕਰਕੇ ਉਸਦੀ ਮੌਤ ਹੋ ਗਈ।
ਕਰੇਨ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ, ਸਵਾਲ ਕਰਨ 'ਤੇ ਕੈਮਰੇ ਤੋਂ ਬੱਚ ਕੇ ਨਿਕਲਿਆ ਪੁਲਿਸ ਮੁਲਾਜ਼ਮ - ludhiana road accident
Ludhiana Crane Collided: ਲੁਧਿਆਣਾ ਵਿਖੇ ਇੱਕ ਵਿਅਕਤੀ ਨੂੰ ਕਰੇਨ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਕਰੇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
Published : Jun 28, 2024, 5:48 PM IST
ਸੀਸੀਟੀਵੀ 'ਚ ਕੈਦ ਮੌਦ ਦਾ ਮੰਜ਼ਰ : ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਰੱਖਿਆ ਗਿਆ ਹੈ। ਜਿੱਥੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਉਹਨਾਂ ਕਿਹਾ ਕਿ ਕਰੇਨ ਚਲਾਉਣ ਵਾਲੇ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਜਦਕਿ ਅਸੀਂ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਘਾਲ ਲਏੇ ਹਨ ਅਤੇ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਹਨ ਪਰ ਬਾਵਜੁਦ ਇਸ ਦੇ ਅੱਜੇ ਤੱਕ ਦੋਸ਼ੀ ਕਾਬੂ ਨਹੀਂ ਕੀਤਾ ਗਿਆ।
ਡਰਾਈਵਰ ਦੀ ਲਾਪਰਵਾਹੀ ਕਾਰਨ ਗਈ ਜਾਨ : ਪਰਿਵਾਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਇਸ ਮਾਮਲੇ ਸਬੰਧੀ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰਖਵਾਇਆ ਹੈ ਅਤੇ ਜਾਂਚ ਦੀ ਗੱਲ ਕਹੀ ਹੈ। ਉਧਰ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਰੋਪ ਲਗਾਇਆ ਕਿ ਕਰੇਨ ਚਲਾਉਣ ਵਾਲੇ ਚਾਲਕ ਨੂੰ ਰਾਹ ਜਾਂਦੇ ਵਿਅਕਤੀ ਦਾ ਪਤਾ ਨਹੀਂ ਚੱਲਿਆ। ਜਿਸ ਕਾਰਨ ਉਸ ਨੇ ਲਾਪਰਵਾਹੀ ਦੇ ਨਾਲ ਕਰੇਨ ਚੜ੍ਹਾ ਦਿੱਤੀ ਉਹਨਾਂ ਕਿਹਾ ਕਿ ਦੋਵੇਂ ਟਾਇਰ ਉਸ ਦੇ ਸਰੀਰ ਦੇ ਉੱਪਰੋਂ ਦੀ ਲੰਘ ਗਏ ਅਤੇ ਇਸੇ ਵਿਚਾਲੇ ਵਿਅਕਤੀ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਇਹ ਮ੍ਰਿਤਕ ਗੁਰਦੀਪ ਸਿੰਘ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਉਕਤ ਆਰੋਪੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
- ਪੰਜਾਬ ਪੁਲਿਸ ਹੱਥ ਲੱਗੀ ਸਭ ਤੋਂ ਵੱਡੀ ਅਫੀਮ ਦੀ ਖੇਪ, ਵੱਡਾ ਨਸ਼ਾ ਤਸਕਰ ਵੀ ਚੜਿਆ ਅੜਿੱਕੇ - police recovered biggest opium
- CM ਮਾਨ ਦਾ ਨਿਸ਼ਾਨ, ਕਿਹਾ- ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ਵਿੱਚ ਉਲਝਿਆ ਅਕਾਲੀ ਦਲ - CM Mann Targeted Akali Dal
- ਮਾਨਸਾ 'ਚ ਤੇਜ਼ ਰਫਤਾਰ ਕਾਰ ਹੋਈ ਹਾਦਸਾਗ੍ਰਸਤ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ - Death of two youths in Mansa