ਮੱਖੀ ਪਾਲਣ ਦਾ ਕਿੱਤਾ ਕਿਸਾਨਾਂ ਲਈ ਬਣਿਆ ਸਿਰਦਰਦੀ (Etv Bharat (ਰਿਪੋਰਟ- ਪੱਤਰਕਾਰ, ਬਠਿੰਡਾ)) ਬਠਿੰਡਾ:ਪੰਜਾਬ ਵਿੱਚ ਸਹਾਇਕ ਧੰਦੇ ਵਜੋਂ ਅਪਣਾਇਆ ਗਿਆ ਮਧੂਮੱਖੀ ਪਾਲਣ ਦਾ ਧੰਦਾ ਹੁਣ ਕਿਸਾਨਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸ਼ਹਿਦ ਦੀ ਪ੍ਰੋਡਕਸ਼ਨ ਨੂੰ ਲੈ ਕੇ ਕੋਈ ਪਾਲਸੀ ਨਹੀਂ ਲਿਆਂਦੀ ਗਈ ਮਧੂ ਮੱਖੀ ਪਾਲਕ ਜਗਤਾਰ ਸਿੰਘ ਨਿਵਾਸੀ ਮੰਡੀ ਖੁਰਦ ਨੇ ਦੱਸਿਆ ਕਿ ਮਧੂ ਮੱਖੀ ਪਾਲਕ ਦਾ ਕਾਰੋਬਾਰ ਕ੍ਰਾਈਸਿਸ ਦੇ ਵਿੱਚ ਫਸਿਆ ਹੋਇਆ। ਇਸ ਧੰਦੇ ਦੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ।
ਸ਼ਹਿਦ ਵਿੱਚ ਮਿਲਾਵਟ ਖੋਰੀ:ਭਾਵੇਂ ਇਸ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਭਾਵੇਂ ਸਕੀਮਾਂ ਆਈਆਂ।ਇਨ੍ਹਾਂ ਸਕੀਮਾਂ ਵਿੱਚ ਮਧੂ ਮੱਖੀ ਪਾਲਕਾਂ ਦੀ ਰੱਜ ਕੇ ਲੁੱਟ ਹੋਈ ਅਤੇ ਇਹ ਸਕੀਮਾਂ ਮਧੂਮੱਖੀ ਪਾਲਕਾਂ ਕੋਲ ਸਹੀ ਢੰਗ ਨਾਲ ਨਹੀਂ ਪਹੁੰਚੀਆਂ। ਜਿਸ ਦਾ ਮਧੂਮੱਖੀ ਪਾਲਕਾਂ ਨੂੰ ਵੱਡਾ ਨੁਕਸਾਨ ਹੋਇਆ ਸ਼ਹਿਦ ਵਿੱਚ ਮਿਲਾਵਟ ਖੋਰੀ ਨੂੰ ਲੈ ਦੇਸ਼ ਵਿੱਚ ਹੋਰ ਕਾਨੂੰਨ ਹਨ। ਜਦੋਂ ਕਿ ਪੈਦਾਵਾਰ ਕਰਨ ਵਾਲੇ ਲਈ ਹੋਰ ਪੈਰਾਮੀਟਰ ਤੈਅ ਕੀਤੇ ਗਏ ਹਨ ਕਿਉਂਕਿ ਜੋ ਪੈਰਾਮੀਟਰ ਤੈਅ ਕੀਤੇ ਗਏ ਹਨ। ਉਹਨੂੰ ਉਸ ਅਨੁਸਾਰ ਸ਼ਾਇਦ ਉਤਪਾਦਕ ਉਨ੍ਹਾਂ ਪੈਰਾਮੀਟਰਾਂ 'ਤੇ ਪੂਰਾ ਨਹੀਂ ਉੱਤਰ ਸਕਦਾ ਕਿਉਂਕਿ ਸ਼ਹਿਦ ਇੱਕ ਕੁਦਰਤੀ ਖਾਣਾ ਹੈ। ਪਰ ਕਾਰਪਰੇਟ ਸੈਕਟਰ ਵੱਲੋਂ ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਕਸ ਕਰਨ ਦੇ ਪੈਰਾਮੀਟਰ ਤੈਅ ਕੀਤੇ ਗਏ ਹਨ। ਜਿਸ ਕਾਰਨ ਮਧੂ ਮੱਖੀ ਪਾਲਕ ਵੱਲੋਂ ਕੁਦਰਤੀ ਤਿਆਰ ਕੀਤੇ ਸ਼ਹਿਦ ਉਨਾਂ ਪੈਰਾਮੀਟਰਾਂ 'ਤੇ ਕਦੇ ਵੀ ਖਰਾ ਨਹੀਂ ਉੱਤਰ ਸਕਦੇ।
ਮੱਖੀ ਪਾਲਣ ਦਾ ਕਿੱਤਾ ਕਿਸਾਨਾਂ ਲਈ ਬਣਿਆ ਸਿਰਦਰਦੀ (Etv Bharat (ਰਿਪੋਰਟ- ਪੱਤਰਕਾਰ, ਬਠਿੰਡਾ)) ਕੁਦਰਤੀ ਬੀਜਾਂ ਨੂੰ ਛੱਡ ਕੇ ਹਾਈਬ੍ਰਿਡ ਬੀਜਾਂ ਦੀ ਵਰਤੋਂ : ਜਿਸ ਤੋਂ ਲੱਗਦਾ ਹੈ ਕਿ ਇਹ ਕਿੱਤਾ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਦੂਸਰਾ ਵੱਡਾ ਕਾਰਨ ਸ਼ਹਿਦ ਦਾ ਰੇਟ ਜੋ 20 ਸਾਲ ਪਹਿਲਾਂ ਸੀ ਉਹੀ ਅੱਜ ਹੈ ਪਰ ਸਹਿਦ ਨੂੰ ਪੈਦਾ ਕਰਨ 'ਤੇ ਲਾਗਤ ਅਤੇ ਲੇਬਰ ਲਗਾਤਾਰ ਵੱਧਦੀ ਜਾ ਰਹੀ ਹੈ ਜੋ ਕਿ ਮਧੂਮੱਖੀ ਪਾਲਕਾਂ ਲਈ ਵੱਡੀ ਸਮੱਸਿਆ ਹੈ। ਇਸ ਦੇ ਨਾਲ ਤੀਸਰਾ ਵੱਡਾ ਕਾਰਨ ਪੰਜਾਬ ਦਾ ਕਿਸਾਨ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਫਸਿਆ ਹੋਇਆ ਹੈ। ਜਿਸ ਕਾਰਨ ਮਧੂ ਮੱਖੀਆਂ ਨੂੰ ਫੁੱਲਾਂ ਤੋਂ ਰਸ ਇਕੱਠਾ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ। ਤੀਸਰਾ ਵੱਡਾ ਕਾਰਨ ਕਿਸਾਨਾਂ ਵੱਲੋਂ ਕੁਦਰਤੀ ਬੀਜਾਂ ਨੂੰ ਛੱਡ ਕੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਕਾਰਨ ਫੁੱਲਾਂ ਵਿੱਚੋਂ ਰਸ ਬਹੁਤ ਘੱਟ ਨਿਕਲ ਰਿਹਾ ਹੈ।
ਮਧੂ ਮੱਖੀ ਪਾਲਕਾਂ ਦਾ ਵੱਡਾ ਨੁਕਸਾਨ: ਤੀਸਰਾ ਕਿਸਾਨਾਂ ਵੱਲੋਂ ਉਹ ਫਸਲਾਂ ਜਿਨਾਂ ਤੋਂ ਮਾਧੂਮੱਖੀਆਂ ਰਸ ਲੈਦੀਆਂ ਸਨ ਉਹ ਫਸਲਾਂ ਤੋਂ ਕਿਨਾਰਾ ਕਰ ਲਿਆ ਗਿਆ ਹੈ। ਜਿਸ ਕਾਰਨ ਕੁਦਰਤੀ ਸ਼ਹਿਦ ਦੀ ਪ੍ਰੋਡਕਸ਼ਨ ਦਿਨੋਂ-ਦਿਨ ਘੱਟ ਰਹੀ ਹੈ। ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਕਈ ਥਾਵਾਂ 'ਤੇ ਮਧੂ ਮੱਖੀਆਂ ਦੇ ਨਾਲ-ਨਾਲ ਬਕਸੇ ਵੀ ਮੱਚ ਜਾਂਦੇ ਹਨ। ਜਿਸ ਕਾਰਨ ਮਧੂ ਮੱਖੀ ਪਾਲਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਨ ਸਟਾਈਨ ਨੇ ਕਿਹਾ ਹੈ ਕਿ ਜਿਸ ਦਿਨ ਧਰਤੀ ਤੋਂ ਮਧੂ ਮੱਖੀਆਂ ਖਤਮ ਹੋ ਗਈਆਂ, ਉਸ ਤੋਂ ਬਾਅਦ ਮਨੁੱਖ ਸਿਰਫ ਚਾਰ ਦਿਨ ਹੀ ਧਰਤੀ 'ਤੇ ਜੀਵਤ ਰਹਿ ਸਕਦਾ ਹੈ। ਇਸ ਲਈ ਸਰਕਾਰ ਨੂੰ ਕੁਝ ਸਖਤ ਫੈਸਲੇ ਲਏ ਜਾਣੇ ਚਾਹੀਦੇ ਹਨ ਕਿਉਂਕਿ ਧਰਤੀ 'ਤੇ ਬੇਲੋੜੀਆਂ ਅਜਿਹੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਨਾਲ ਮਧੂ ਮੱਖੀ ਪਾਲਕਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸਰਕਾਰ ਨੂੰ ਪਹਿਲਾਂ ਸਖ਼ਤ ਫੈਸਲੇ ਲੈਂਦੇ ਹੋਏ ਕੀਟਨਾਸ਼ਕਾਂ ਦੀ ਹੋ ਰਹੀ ਖੁੱਲ ਕੇ ਵਰਤੋਂ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਮਧੂਮੱਖੀ ਪਾਲਕਾਂ ਨੂੰ ਲੈ ਕੇ ਸਟੀਕ ਫੈਸਲੇ ਲੈਣੇ ਚਾਹੀਦੇ ਹਨ।