ਪੰਜਾਬ

punjab

ETV Bharat / state

ਲੁਧਿਆਣਾ ਦੇ ਕਾਰੋਬਾਰੀ ਤੋਂ ਕਰੋੜਾਂ ਦੀ ਫਿਰੌਤੀ ਮੰਗਣ ਵਾਲੇ ਗ੍ਰਿਫਤਾਰ, ਫੋਨ ਕਾਲ ਜਰੀਏ ਮੰਗੀ ਸੀ ਰੰਗਦਾਰੀ - Arrested ransom demanders - ARRESTED RANSOM DEMANDERS

ਲੁਧਿਆਣਾ ਦੇ ਕਾਰੋਬਾਰੀ ਤੋਂ 3 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਮੁੱਲਾਪੁਰ ਅਤੇ ਜਗਰਾਓਂ ਇਲਾਕੇ ਦੇ ਰਹਿਣ ਵਾਲੇ ਹਨ।

RANSOM OF CRORES
ਲੁਧਿਆਣਾ ਦੇ ਕਾਰੋਬਾਰੀ ਤੋਂ ਕਰੋੜਾਂ ਦੀ ਫਿਰੌਤੀ ਮੰਗਣ ਵਾਲੇ ਗ੍ਰਿਫਤਾਰ

By ETV Bharat Punjabi Team

Published : Apr 20, 2024, 7:49 AM IST

ਗੁਰਪ੍ਰੀਤ ਕੌਰ ਪੂਰੇਵਾਲ, ਜੁਆਇੰਟ ਕਮਿਸ਼ਨਰ

ਲੁਧਿਆਣਾ: ਪੁਲਿਸ ਨੇ ਕਾਰੋਬਾਰੀ ਕੋਲੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹਨਾਂ ਮੁਲਜ਼ਮਾਂ ਕੋਲੋਂ ਇੱਕ 9 ਐਮਐਮ ਪਿਸਟਲ ਅਤੇ ਇੱਕ ਫੋਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ। ਇਹਨਾਂ ਮੁਲਜ਼ਮਾਂ ਦਾ ਇੱਕ ਸਾਥੀ ਮਨੀਲਾ ਵਿੱਚ ਹੈ ਜੋ ਇਹਨਾਂ ਵਿੱਚੋਂ ਹੀ ਇੱਕ ਨੌਜਵਾਨ ਦੇ ਤਾਏ ਦਾ ਲੜਕਾ ਹੈ। ਪੁਲਿਸ ਨੇ ਦੱਸਿਆ ਕਿ ਇਹ ਰੇਕੀ ਕਰਕੇ ਕਾਰੋਬਾਰੀਆਂ ਨੂੰ ਫਿਰੋਤੀ ਲਈ ਸ਼ਿਕਾਰ ਬਣਾਉਂਦੇ ਸਨ।



3 ਕਰੋੜ ਰੁਪਏ ਦੀ ਫਿਰੋਤੀ ਮੰਗੀ: ਇਸ ਬਾਬਤ ਜੁਆਇੰਟ ਕਮਿਸ਼ਨਰ ਗੁਰਪ੍ਰੀਤ ਕੌਰ ਪੂਰੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨਾਂ ਕਿਹਾ ਕਿ ਮੁਲਜ਼ਮ ਮੁੱਲਾਪੁਰ ਅਤੇ ਜਗਰਾਓਂ ਇਲਾਕੇ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਇਹਨਾਂ ਵੱਲੋਂ ਪਹਿਲਾਂ ਵੀ ਡਾਕਟਰ ਦਮਨ ਮੱਕੜ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੋਤੀ ਮੰਗ ਗਈ ਸੀ। ਹੁਣ ਵੀ ਬੀ ਆਰ ਐਸ ਨਗਰ ਦੇ ਕਾਰੋਬਾਰੀ ਕੋਲੋਂ 3 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਹੈ। ਜਿਸ ਬਾਬਤ ਥਾਣਾ ਸਰਾਭਾ ਨਗਰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ। ਉੱਧਰ ਸਾਈਬਰ ਸੈੱਲ ਦੀ ਮਦਦ ਦੇ ਨਾਲ ਇਸ ਮਸਲੇ ਵਿੱਚ ਟੀਮਾਂ ਦਾ ਗਠਨ ਕਰਕੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮੁਲਜ਼ਮਾਂ ਨੇ ਜਿਸ ਨੰਬਰ ਤੋਂ ਕਾਲ ਕੀਤੀ ਸੀ ਉਹ ਮਨੀਲਾ ਵਿੱਚ ਬੈਠੇ ਇਹਨਾਂ ਦੇ ਤਾਏ ਦਾ ਲੜਕਾ ਹੈ।




ਹੋਰ ਖੁਲਾਸੇ ਹੋਣ ਦੀ ਉਮੀਦ:ਜੁਆਇੰਟ ਕਮਿਸ਼ਨਰ ਗੁਰਪ੍ਰੀਤ ਕੌਰ ਪੁਰੇਵਾਲ ਨੇ ਕਿਹਾ ਕਿ ਇਹ ਪਰਿਵਾਰ ਦੀ ਰੇਕੀ ਕਰਕੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਬਾਹਰ ਭੇਜਦੇ ਸਨ। ਇਨ੍ਹਾਂ ਮੁਲਜ਼ਮਾਂ ਨੇ ਕਾਰੋਬਾਰੀ ਤੋਂ ਰੰਗਦਾਰੀ ਲਈ ਮੰਗ ਕੀਤੀ ਸੀ। ਦੋਨਾਂ ਮੁਲਜ਼ਮਾਂ ਕੋਲੋਂ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ ਅਤੇ ਮੁਲਜ਼ਮ ਉਸ ਦਾ ਲਾਈਸੰਸ ਵੀ ਨਹੀਂ ਵਿਖਾ ਸਕੇ। ਪੁਲਿਸ ਮੁਤਾਬਿਕ ਮੁਲਜ਼ਮ ਹਿਸਟਰੀ ਸ਼ੀਟਰ ਹਨ ਅਤੇ ਲੁਧਿਆਣਾ ਵਿੱਚ ਹੀ ਇਨ੍ਹਾਂ ਉੱਤੇ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਇਸ ਮਾਮਲੇ ਦੀ ਹੁਣ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।





ABOUT THE AUTHOR

...view details