ਪੰਜਾਬ

punjab

ETV Bharat / state

ਸੁਖਬੀਰ ਬਾਦਲ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਜਾਣੋ ਕਿਸ ਅਹਿਮ ਗੱਲ 'ਤੇ ਕੀਤੀ ਚਰਚਾ? - suKhbir badal meet himachal cm - SUKHBIR BADAL MEET HIMACHAL CM

Sukhbir Badal Met With Himachal CM: ਹਿਮਾਚਲ 'ਚ ਸੈਲਾਨੀਆਂ 'ਤੇ ਹੋ ਰਹੇ ਹਮਲਿਆਂ ਤੋਂ ਪੰਜਾਬੀ ਕਾਫ਼ੀ ਪ੍ਰੇਸ਼ਾਨ ਸਨ। ਇਸੇ ਮੁੱਦੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਪੜ੍ਹੋ ਪੂਰੀ ਖ਼ਬਰ ...

suKhbir singh badal meet the himachal cm sukhvinder singh sukhu
ਸੁਖਬੀਰ ਬਾਦਲ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਜਾਣੋ ਕਿਸ ਅਹਿਮ ਗੱਲ 'ਤੇ ਕੀਤੀ ਚਰਚਾ? (ETV Bharat)

By ETV Bharat Punjabi Team

Published : Aug 8, 2024, 2:16 PM IST

ਹੈਦਰਾਬਾਦ ਡੈਸਕ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਿਮਲਾ ਪਹੁੰਚੇ। ਜਿੱਥੇ ਉਨਾਂ੍ਹ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਕਾਰ ਬਹੁਤ ਹੀ ਸੁਖਾਵੇਂ ਮਾਹੌਲ਼ 'ਚ ਗੱਲਬਾਤ ਹੋਈ। ਇਸ ਮੁਲਾਕਾਤ ਦੌਰਾਨ ਬਹੁਤ ਹੀ ਗੰਭੀਰ ਸੈਲਾਨੀਆਂ ਦੇ ਮੁੱਦੇ 'ਤੇ ਵਿਚਾਰ-ਚਰਚਾ ਕੀਤੀ।ਕਾਬਲੇਜ਼ਿਕਰ ਹੈ ਕਿ ਦੋਵਾਂ ਲੀਡਰਾਂ ਦੀ ਇਹ ਮੁਲਾਕਾਤ ਸ਼ਿਮਲਾ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਦਫ਼ਤਰ 'ਚ ਹੋਈ ਹੈ।

ਮੁਲਾਕਾਤ ਦਾ ਮੁੱਦਾ:ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸ਼ਿਮਲਾ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਇਸ ਮੁਲਾਕਾਤ ਨੂੰ ਕਾਫ਼ੀ ਅਹਿਮ ਦੱਸਿਆ ਜਾ ਰਿਹਾ ਹੈ, ਕਿਉਂਕਿ ਇਸ ਮੁਲਾਕਾਤ ਦਾ ਮੁੱਦਾ ਸੈਲਾਨੀਆਂ ਨਾਲ ਜੁੜਿਆ ਹੋਇਆ ਹੈ।

"ਬੀਤੇ ਕੁੱਝ ਸਮੇਂ ਤੋਂ ਪੰਜਾਬੀ ਸੈਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਕੁੱਝ ਹੋਰ ਅਹਿਮ ਮੁੱਦਿਆਂ 'ਤੇ ਸੂਬੇ ਦੇ ਮੁੱਖਮੰਤਰੀ ਸੁਖਵਿੰਦਰ ਸਿੰਘ ਸੁੱਖੁ ਜੀ ਨਾਲ ਅੱਜ ਉਨ੍ਹਾਂ ਦੇ ਦਫ਼ਤਰ ਸ਼ਿਮਲਾ ਵਿਖ਼ੇ ਮੁਲਾਕਾਤ ਕੀਤੀ। ਧੰਨਵਾਦੀ ਹਾਂ ਕਿ ਗੰਭੀਰ ਚਰਚਾ ਉਪਰੰਤ ਮੁੱਖਮੰਤਰੀ ਹਿਮਾਚਲ ਪ੍ਰਦੇਸ਼ ਨੇ ਸਾਰੇ ਮਸਲਿਆਂ ਦੇ ਹੱਲ ਨੂੰ ਜਲਦੀ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ।"

ਪਿਛਲੇ ਸਮੇਂ ਸੈਲਾਨੀਆਂ 'ਤੇ ਹੋਏ ਹਮਲੇ:ਕਾਬਲੇਜ਼ਿਕਰ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਕੰਗਣਾ ਰਣੌਤ ਦਾ ਚੰਡੀਗੜ੍ਹ ਏਅਰਪੋਰਟ 'ਤੇ ਕੁਲਵਿੰਦਰ ਕੌਰ ਨਾਲ ਵਿਵਾਦ ਹੋਇਆ ਸੀ ਤਾਂ ਉਸ ਸਮੇਂ ਹਿਮਾਚਲ ਘੁੰਮਣ ਗਏ ਪੰਜਾਬ ਦੇ ਸੈਲਾਨੀਆਂ 'ਤੇ ਲਗਾਤਾਰ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਦੇ ਕਿਸੇ ਪਰਿਵਾਰ 'ਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਕਦੇ ਟੈਕਸੀ ਡਰਾਇਵਰਾਂ ਦਾ ਆਪਸ 'ਚ ਵਿਵਾਦ ਹੋ ਰਿਹਾ ਸੀ। ਇੱਕ ਸਮੇਂ ਤਾਂ ਇਹ ਗੱਲ ਆਖੀ ਜਾ ਰਹੀ ਸੀ ਕਿ ਕੋਈ ਵੀ ਪੰਜਾਬੀ ਹਿਮਾਚਲ ਘੁੰਮਣ ਨਾ ਜਾਵੇ ਕਿਉਂ ਹੁਣ ਹਿਮਾਚਲ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਰਿਹਾ। ਹੁਣ ਵੇਖਣਾ ਹੋਵੇਗਾ ਕਿ ਇਸ ਮੁਲਾਕਾਤ ਤੋਂ ਬਾਅਦ ਦੋਵਾਂ ਸੂਬਿਆਂ ਦੇ ਰਿਸ਼ਤੇ ਕਿਵੇਂ ਹੋਰ ਵਧੀਆ ਹੋਣਗੇ ਅਤੇ ਆਪਣੀ ਮਨ-ਮੁਟਾਵਾ ਕਦੋਂ ਖ਼ਤਮ ਹੋਕੇ ਮੁੜ ਤੋਂ ਸੈਲਾਨੀ ਹਿਮਾਚਲ 'ਚ ਬੇਖੌਫ਼ ਹੋਕੇ ਵਾਦੀਆਂ ਦਾ ਆਨੰਦ ਲੈਣਗੇ।

ABOUT THE AUTHOR

...view details