ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਨੂਰਪੁਰ ਬੇਦੀ ਵਿੱਚ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰੀ ਵਿੱਚ ਗਲਤਾਨ ਪਰਿਵਾਰ ਦੀ ਲਗਭਗ 26 ਲੱਖ ਦੀ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਸ ਸਬੰਧੀ ਪੁਲਿਸ ਨੇ ਮੁਲਜ਼ਮ ਦੇ ਘਰ ਬਾਹਰ ਨੋਟਿਸ ਵੀ ਲਗਾ ਦਿੱਤਾ ਹੈ। ਰਿਕਾਰਡ ਮੁਤਾਬਿਕ ਜਾਇਦਾਦ ਦੀ ਕੀਮਤ 25,60,500 ਰੁਪਏ ਹੈ ਜਿਸ ਵਿੱਚ NDPS ਐਕਟ ਕੇਸਾਂ ਦੇ ਮੁਲਜ਼ਮ ਬਲਵੀਰ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਵਾਸੀ ਪਿੰਡ ਕੋਹਲਾਪੁਰ ਥਾਣਾ ਨੂਰਪੁਰਬੇਦੀ ਦੇ ਰਿਹਾਇਸ਼ੀ ਮਕਾਨ ਅਤੇ ਵਾਹਨ ਸ਼ਾਮਲ ਹਨ। ਨਵੀਂ ਦਿੱਲੀ ਤੋਂ ਹੁਕਮ ਪ੍ਰਾਪਤ ਹੋਣ ਉਪਰੰਤ ਰੂਪਨਗਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ।
ਨਸ਼ਾ ਤਸਕਰ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਸਖ਼ਤ ਕਾਰਵਾਈ, ਲਗਭਗ 26 ਲੱਖ ਦੀ ਪ੍ਰਾਪਰਟੀ ਪੁਲਿਸ ਨੇ ਕੀਤੀ ਫ੍ਰੀਜ਼ - FREEZE DRUG SMUGGLERS PROPERTY
ਨੂਰਪੁਰ ਬੇਦੀ ਵਿਖੇ ਪੁਲਿਸ ਨੇ ਨਸ਼ਾ ਤਸਕਰ ਦੀ ਲਗਭਗ 26 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਹੈ।
Published : Dec 3, 2024, 9:21 AM IST
'ਪੂਰਾ ਪਰਿਵਾਰ ਨਸ਼ੇ ਦੇ ਧੰਦੇ 'ਚ ਸ਼ਾਮਿਲ'
ਜਾਣਕਾਰੀ ਦਿੰਦਿਆ ਡੀ.ਐਸ.ਪੀ ਅਜੇ ਸਿੰਘ ਨੇ ਦੱਸਿਆ ਕਿ ਬਲਾਕ ਨੂਰਪੁਰਬੇਦੀ ਦੇ ਪਿੰਡ ਕੋਲਾਪੁਰ ਨਾਲ ਸਬੰਧਿਤ ਵਿਅਕਤੀ ਬਲਵੀਰ ਸਿੰਘ ਜਿਸ ਦੇ ਖਿਲਾਫ ਐਨਡੀਪੀਐਸ ਐਕਟ ਅਤੇ ਹੋਰ ਧਾਰਵਾਂ ਤਹਿਤ ਕੁੱਲ 14 ਪਰਚੇ ਦਰਜ ਹਨ ਅਤੇ ਇਨ੍ਹਾਂ ਦੇ ਪੁੱਤਰ ਪ੍ਰਗਟ ਸਿੰਘ ਦੇ ਖਿਲਾਫ ਐਨਡੀਪੀਐਸ ਸਹਿਤ ਕੁੱਲ 3 ਪਰਚੇ ਅਤੇ ਪਤਨੀ ਮਨਜੀਤ ਕੌਰ ਖਿਲਾਫ ਵੀ ਇੱਕ ਐਨਡੀਪੀਐਸ ਤਹਿਤ ਇਕ ਮਾਮਲਾ ਦਰਜ ਹੈ। ਇਸ ਪਰਿਵਾਰ ਦੀ ਜਾਇਦਾਦ ਨੂੰ ਸਰਕਾਰੀ ਹੁਕਮਾਂ ਮੁਤਾਬਿਕ ਜ਼ਬਤ ਕੀਤਾ ਗਿਆ ਹੈ।
ਹੁਕਮਾਂ ਮੁਤਾਬਿਕ ਜਾਇਦਾਦ ਜ਼ਬਤ
ਪੁਲਿਸ ਮੁਤਾਬਿਕ ਇਸ ਪਰਿਵਾਰ ਦੇ ਮੈਂਬਰ ਬੀਤੇ ਲੰਬੇ ਸਮੇਂ ਤੋਂ ਨਸ਼ੇ ਵੇਚਣ ਦਾ ਕੰਮ ਕਰਦੇ ਹਨ ਅਤੇ ਬਲਵੀਰ ਸਿੰਘ ਜੋ ਕਿ ਅਜੇ ਵੀ ਜੇਲ੍ਹ ਵਿੱਚ ਬੰਦ ਹੈ ਅਤੇ ੳਸ ਦੀ ਪਤਨੀ ਅਤੇ ਪੁੱਤਰ ਜ਼ਮਾਨਤ ਉੱਤੇ ਬਾਹਰ ਹਨ। ਅੱਜ competent authority and administrator Delhi ਦੇ ਹੁਕਮਾਂ ਤਹਿਤ ਇਨ੍ਹਾਂ ਦੀ ਪ੍ਰਾਪਰਟੀ 68 ਐਕਟ ਅਤੇ ਵਹੀਕਲ ਸਮੇਤ ਕੁੱਲ 26 ਲੱਖ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਐਕਸ਼ਨ ਅੱਗੇ ਵੀ ਜਾਰੀ ਰਣਿਹਗੇ ਅਤੇ ੳਨ੍ਹਾਂ ਨੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਨਸ਼ੇ ਦਾ ਜੜ ਤੋਂ ਖਾਤਮਾ ਕੀਤਾ ਜਾ ਸਕੇ।