ਸੰਗਰੂਰ :ਭਵਾਨੀਗੜ੍ਹ ਵਿਖੇ ਅੱਜ ਸੰਗਰੂਰ ਦੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਇੱਕ ਕਰੋੜ ਦੇ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਨੂੰ ਹਰੀ ਝੰਡੀ ਦਿੱਤੀ ਹੈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਭਵਾਨੀਗੜ ਵਿਖੇ ਇੱਕ ਕਰੋੜ ਦੀ ਲਾਗਤ ਦੇ ਨਾਲ ਕਈ ਕੰਮਾਂ ਦੀ ਸ਼ੁਰੂਆਤ ਅੱਜ ਹੋਈ ਹੈ। ਜਿਸ ਦੇ ਵਿੱਚ ਵਾਲਮੀਕੀ ਚੌਂਕ ਤੋਂ ਭਗਤ ਸਿੰਘ ਚੌਂਕ ਤੱਕ ਸੜਕ ਦਾ ਕੰਮ ਅਧੂਰਾ ਸੀ ਜਿਸ ਨੂੰ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ।
'ਆਪ' ਸਰਕਾਰ ਵੱਲੋਂ ਬਾਬਾ ਅੰਬੇਦਕਰ ਦੇ ਨਾਮ 'ਤੇ ਲਾਈਬ੍ਰੇਰੀ ਬਣਨ ਦਾ ਕੀਤਾ ਜਾਵੇਗਾ ਉਦਘਾਟਨ, ਜਲਦ ਹੀ ਭਵਾਨੀਗੜ੍ਹ ਵਿਖੇ ਵੀ ਬਣੇਗਾ ਫਾਇਰ ਸਟੇਸ਼ਨ - DEVELOPMENT WORKS WORTH RS 1 CRORE
ਸੰਗਰੂਰ ਦੇ ਭਵਾਨੀਗੜ੍ਹ ਵਿਖੇ ਇੱਕ ਕਰੋੜ ਦੀ ਲਾਗਤ ਦੇ ਨਾਲ ਕਈ ਕੰਮਾਂ ਦੀ ਸ਼ੁਰੂਆਤ ਅੱਜ ਵਿਧਾਇਕਾ ਵੱਲੋਂ ਕਰਵਾਈ ਗਈ ਹੈ।
Published : Jan 3, 2025, 5:43 PM IST
ਇਸ ਦੇ ਨਾਲ ਹੀ ਜੋਗਿੰਦਰ ਨਗਰ ਦੇ ਕੋਲ ਸੜਕ ਦਾ ਬੁਰਾ ਹਾਲ ਸੀ ਜਿਸ ਤੋਂ ਲੋਕ ਪਰੇਸ਼ਾਨ ਸਨ, ਉਸ ਦਾ ਕੰਮ ਵੀ ਅੱਜ ਤੋਂ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸੰਗਤ ਸਰ ਨਗਰ ਬਾਬਾ ਰਵਿਦਾਸ ਵਿਖੇ ਜੋ ਕੀਰਤਨ ਦੇ ਲਈ ਵੱਡਾ ਇਕੱਠ ਹੁੰਦਾ ਸੀ ਉੱਥੇ ਆਮ ਜਨਤਾ ਨੂੰ ਟੁੱਟੀ ਸੜਕ ਤੋਂ ਬਹੁਤ ਪਰੇਸ਼ਾਨੀ ਆਉਂਦੀ ਸੀ ਜੋ ਕਿ ਕਿਲੋਮੀਟਰ ਦੇ ਕਰੀਬ ਖਰਾਬ ਸੜਕ ਸੀ, ਇਸ ਦਾ ਕੰਮ ਹੁਣ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ। ਭਰਾਜ ਨੇ ਕਿਹਾ ਕਿ ਉਹ ਲੋਕ ਨਾਲ ਵਾਅਦਾ ਕਰਦੇ ਹਨ ਕਿ ਭਵਾਨੀਗੜ੍ਹ ਦੇ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ 70 ਲੱਖ ਦੀ ਲਾਈਬ੍ਰੇਰੀ ਜੋ ਕਿ ਬਾਬਾ ਭੀਮ ਰਾਓ ਅੰਬੇਦਕਰ ਦੇ ਨਾਮ ਨਾਲ ਬਣਨ ਜਾ ਰਹੀ ਹੈ ਉਸ ਦਾ ਵੀ ਜਲਦ ਉਦਘਾਟਨ ਕੀਤਾ ਜਾਵੇਗਾ।
ਫਾਇਰ ਬ੍ਰਿਗੇਡ ਸਟੇਸ਼ਨ ਬਣੇਗਾ
ਨਰਿੰਦਰ ਕੌਰ ਭਰਾਜ ਵੱਲੋਂ ਕਿਹਾ ਗਿਆ ਕਿ ਭਵਾਨੀਗੜ੍ਹ ਵਿਖੇ ਅੱਗ ਲੱਗਣ ਸਬੰਧੀ ਮਾਮਲਿਆਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੰਗਰੂਰ ਤੋਂ ਆਉਂਦੀਆਂ ਸਨ। ਜਿਸ ਕਰਕੇ ਭਵਾਨੀਗੜ੍ਹ ਦੇ ਲੋਕਾਂ ਨੂੰ ਪਰੇਸ਼ਾਨੀ ਸੀ ਕਿਉਂਕਿ ਜਦੋਂ ਅੱਗ ਲੱਗ ਜਾਂਦੀ ਸੀ ਤਾਂ ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਪੈ ਜਾਂਦਾ ਸੀ ਅੱਗ ਨੂੰ ਬੁਝਾਉਣ ਦੇ ਲਈ ਜਿਸਦੇ ਚਲਦਿਆਂ ਹੁਣ ਫਾਇਰ ਬ੍ਰਿਗੇਡ ਦੀ ਜ਼ਮੀਨ ਸਬੰਧੀ ਅਲੋਟਮੈਂਟ ਭਵਨਗੜ੍ਹ ਵਿਖੇ ਹੋ ਗਈ ਹੈ ਅਤੇ ਜਲਦ ਹੀ ਭਵਾਨੀਗੜ੍ਹ ਵਿਖੇ ਇੱਕ ਫਾਇਰ ਸਟੇਸ਼ਨ ਵੀ ਬਣੇਗਾ।