ਲੁਧਿਆਣਾ:ਝਾਰਖੰਡ ਦੇ ਵਿੱਚ ਇੱਕ ਵਿਦੇਸ਼ੀ ਜੋੜੇ ਦੇ ਨਾਲ ਹੋਈ ਕੁੱਟਮਾਰ ਅਤੇ ਮਹਿਲਾ ਦੇ ਹੋਏ ਸਮੂਹਿਕ ਬਲਾਤਕਾਰ ਦੇ ਮਾਮਲੇ ਦੇ ਵਿੱਚ ਪੂਰੇ ਦੇਸ਼ ਦੇ ਅੰਦਰ ਰੋਸ ਦੀ ਲਹਿਰ ਹੈ। ਇਸੇ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਵੀ ਟੂਰਿਸਟ ਅਤੇ ਖਾਸ ਕਰਕੇ ਬਾਈਕ ਰਾਈਡਰਸ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ। ਉਨ੍ਹਾਂ ਵਲੋਂ ਕਿਹਾ ਗਿਆ ਕਿ 10 ਮਾਰਚ ਨੂੰ ਇੱਕ ਵੱਡੀ ਬਾਈਕ ਰੈਲੀ ਇਸ ਦੇ ਰੋਸ ਵਜੋਂ ਕੱਢੀ ਜਾਵੇਗੀ, ਜਿਸ ਵਿੱਚ ਸਿਰਫ ਲੁਧਿਆਣਾ ਦੇ ਹੀ ਨਹੀਂ ਸਗੋਂ ਗੁਆਂਢੀ ਜ਼ਿਲ੍ਹਿਆਂ ਤੋਂ ਵੀ ਬਾਈਕ ਚਲਾਉਣ ਵਾਲੇ ਸ਼ਾਮਲ ਹੋਣਗੇ ਅਤੇ ਆਪਣਾ ਰੋਸ ਜਾਹਿਰ ਕਰਨਗੇ। ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਮਹਿਮਾਨ ਨੂੰ ਭਗਵਾਨ ਦੇ ਰੂਪ ਵਜੋਂ ਮੰਨਿਆ ਜਾਂਦਾ ਹੈ ਅਤੇ ਅਜਿਹਾ ਕੁਕਰਮ ਉਸ ਮਹਿਲਾ ਦੇ ਨਾਲ ਕਰਨਾ ਬਹੁਤ ਹੀ ਨਿੰਦਣਯੋਗ ਗੱਲ ਹੈ। ਬਾਈਕ ਰਾਈਡਰ ਰਾਜਦੀਪ ਨੇ ਕਿਹਾ ਕਿ ਇਸ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਵਿਦੇਸ਼ੀ ਟੂਰਿਸਟ ਮਹਿਲਾ ਨਾਲ ਬਲਾਤਕਾਰ ਦੀ ਲੁਧਿਆਣਾ ਦੇ ਰਾਈਡਰਸ ਨੇ ਕੀਤੀ ਨਿਖੇਧੀ, ਕਿਹਾ ਸਰਕਾਰ ਕਰੇ ਸਖਤ ਤੋਂ ਸਖਤ ਕਾਰਵਾਈ - foreign tourist woman in Jharkhand
ਝਾਰਖੰਡ 'ਚ ਭਾਰਤ ਘੁੰਮਣ ਆਈ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਬਲਾਤਕਾਰ ਅਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਲੁਧਿਆਣਾ ਦੇ ਰਾਈਡਰਸ ਵਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ ਅਤੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
Published : Mar 5, 2024, 7:33 PM IST
ਔਰਤਾਂ ਦੇਸ਼ 'ਚ ਨਹੀਂ ਸੁਰੱਖਿਅਤ: ਬਾਈਕ ਰਾਈਡਰਸ ਅਤੇ ਲੁਧਿਆਣਾ ਰਾਈਡਰ ਕੈਫੇ ਦੀ ਮਾਲਿਕ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਖਸ਼ਣਾ ਨਹੀਂ ਚਾਹੀਦਾ। ਉਹਨਾਂ ਨੇ ਕਿਹਾ ਕਿ ਹਾਲੇ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ, ਜਦੋਂਕਿ ਬਾਕੀਆਂ ਦੀ ਹਾਲੇ ਬਾਕੀ ਹੈ। ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਪੁਲਿਸ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰੇ। ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਬਲਾਤਕਾਰ ਵਰਗੀਆਂ ਘਿਨਾਉਣੀਆਂ ਵਾਰਦਾਤਾਂ ਦੇ ਵਿੱਚ ਹਾਲੇ ਵੀ ਇਜਾਫਾ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਹਿਲਾਵਾਂ ਸੁਰੱਖਿਆ ਨਹੀਂ ਹਨ, ਇੱਥੋਂ ਤੱਕ ਕਿ ਇੱਕ ਵਿਦੇਸ਼ੀ ਟੂਰਿਸਟ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਸਾਡੇ ਦੇਸ਼ ਦੇ ਅਕਸ ਨੂੰ ਵੀ ਖਰਾਬ ਕਰਦਾ ਹੈ। ਪੂਰੇ ਕੌਮਾਂਤਰੀ ਪੱਧਰ 'ਤੇ ਸਾਡੇ ਦੇਸ਼ ਦਾ ਅਕਸ ਖਰਾਬ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਮਾਜ ਦੇ ਵਿੱਚ ਅਜਿਹੇ ਲੋਕਾਂ ਦੇ ਖਿਲਾਫ ਸੁਨੇਹਾ ਜਾਵੇ ਅਤੇ ਅੱਗੇ ਤੋਂ ਕੋਈ ਵੀ ਅਜਿਹਾ ਕੁਕਰਮ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ।
ਦੋਸ਼ੀਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ: ਇਸ ਦੌਰਾਨ ਮਹਿਲਾਵਾਂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਈਆਂ ਅਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਅਤੇ ਕਿਹਾ ਕਿ ਇਸ ਦੇ ਰੋਸ ਵਜੋਂ ਪੂਰੇ ਭਾਰਤ ਦੇ ਰਾਈਡਰਸ ਖਾਸ ਕਰਕੇ ਟੂਰਿਸਟ ਵਿਰੋਧ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹ ਇਕ ਲੱਖ ਤੋਂ ਵਧੇਰੇ ਰਾਈਡ ਕਰ ਚੁੱਕੇ ਹਨ, ਕਈ ਦੇਸ਼ਾਂ ਦਾ ਸਫਰ ਕਰ ਚੁੱਕੇ ਹਨ ਅਤੇ ਭਾਰਤ ਵਿੱਚ ਆ ਕੇ ਉਹਨਾਂ ਨਾਲ ਅਜਿਹੀ ਵਾਰਦਾਤ ਹੋਣੀ ਇਹ ਬਹੁਤ ਗਲਤ ਹੈ।